ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਜਲੰਧਰ ਵਿੱਚ ਆਪਣੀ ਗਰਲਫ੍ਰੈਂਡ ਇਲੀ ਸਿੱਦੀਕੀ ਨਾਲ ਵਿਆਹ ਕਰਵਾ ਲਿਆ ਹੈ। ਮਨਪ੍ਰੀਤ ਤੇ ਇਲੀ ਦਾ ਵਿਆਹ ਬੁੱਧਵਾਰ ਨੂੰ ਜਲੰਧਰ ਦੇ ਇੱਕ ਗੁਰਦੁਆਰੇ ਵਿੱਚ ਹੋਇਆ। ਮਨਪ੍ਰੀਤ ਤੇ ਇਲੀ ਪਿਛਲੇ ਅੱਠ ਸਾਲਾਂ ਤੋਂ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ 'ਚ ਹਨ। ਦੋਵਾਂ ਦੀ ਸਾਲ 2014 ਵਿੱਚ ਸਗਾਈ ਹੋਈ ਸੀ।

ਮਨਪ੍ਰੀਤ ਤੇ ਇਲੀ ਦੀ ਮੁਲਾਕਾਤ ਮਲੇਸ਼ੀਆ ਵਿੱਚ ਹੋਈ। 2012 ਵਿੱਚ ਮਨਪ੍ਰੀਤ ਸੁਲਤਾਨ ਜੋਹਰ ਕੱਪ ਜੂਨੀਅਰ ਹਾਕੀ ਟੂਰਨਾਮੈਂਟ ਲਈ ਮਲੇਸ਼ੀਆ ਗਿਆ ਸੀ ਇਸੇ ਦੌਰਾਨ ਦੋਵਾਂ ਦੀ ਮੁਲਾਕਾਤ ਹੋਈ ਸੀ। ਉਹ ਉਦੋਂ ਭਾਰਤੀ ਜੂਨੀਅਰ ਟੀਮ ਦੇ ਕਪਤਾਨ ਸੀ। ਮਨਪ੍ਰੀਤ ਜਲੰਧਰ ਦੇ ਮਿੱਠਾਪੁਰ ਦੇ ਵਸਨੀਕ ਹਨ। ਦੋਵਾਂ ਦਾ ਵਿਆਹ ਜੀਟੀਬੀ ਨਗਰ ਗੁਰਦੁਆਰੇ ਵਿਖੇ ਹੋਇਆ। ਕੋਰੋਨਾਵਾਇਰਸ ਕਾਰਨ ਉਨ੍ਹਾਂ ਦੇ ਵਿਆਹ ਵਿੱਚ ਸਿਰਫ ਨੇੜਲੇ ਰਿਸ਼ਤੇਦਾਰ ਸ਼ਾਮਲ ਹੋਏ ਤੇ ਹਰੇਕ ਲਈ ਸਖਤ ਸੁਰੱਖਿਆ ਦਾ ਇੰਤਜ਼ਾਮ ਕੀਤਾ ਗਿਆ ਸੀ।

ਕਿਸਾਨਾਂ ਦੇ ਹੱਕ 'ਚ ਅਨਮੋਲ ਗਗਨ ਮਾਨ ਦੇ ਗੀਤ ਨੇ ਪਾਈ ਧਮਾਲ



ਸੰਤ ਰਾਮ ਸਿੰਘ ਦੀ ਖੁਦਕੁਸ਼ੀ ਨੇ ਭਖਾਇਆ ਕਿਸਾਨ ਅੰਦੋਲਨ, ਖੱਟਰ, ਕੇਜਰੀਵਾਲ ਤੇ ਰਾਹੁਲ ਨੇ ਕੀਤਾ ਟਵੀਟ

ਇਸ ਤੋਂ ਪਹਿਲਾਂ ਇਹ ਵੀ ਖਬਰ ਆਈ ਸੀ ਕਿ ਮਨਪ੍ਰੀਤ ਤੇ ਇਲੀ ਇਸ ਸਾਲ ਅਪ੍ਰੈਲ ਵਿੱਚ ਵਿਆਹ ਕਰਾਉਣ ਜਾ ਰਹੇ ਹਨ, ਪਰ ਕੋਰੋਨਾਵਾਇਰਸ ਕਾਰਨ ਦੋਵਾਂ ਨੇ ਆਪਣਾ ਵਿਆਹ ਕੈਂਸਲ ਕਰ ਦਿੱਤਾ ਸੀ। ਹੁਣ ਨੇੜਲੇ ਲੋਕਾਂ ਦੀ ਮੌਜੂਦਗੀ 'ਚ ਉਨ੍ਹਾਂ ਨੇ ਇਕ ਦੂਜੇ ਨਾਲ ਵਿਆਹ ਕਰਵਾ ਲਿਆ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ