(Source: ECI/ABP News/ABP Majha)
Tokyo Olympics 2020: ਭਾਰਤੀ ਮਹਿਲਾ ਹਾਕੀ ਟੀਮ ਮੈਡਲ ਤੋਂ ਖੁੰਝੀ, ਬ੍ਰਿਟੇਨ ਨੇ 4-3 ਨਾਲ ਹਰਾਇਆ
ਟੋਕੀਓ ਓਲੰਪਿਕ ਦੇ 14ਵੇਂ ਦਿਨ, ਭਾਰਤ ਦੀ ਮਹਿਲਾ ਹਾਕੀ ਟੀਮ ਤੋਂ ਕਾਂਸੀ ਤਮਗੇ ਦੀ ਉਮੀਦ ਵੀ ਟੁੱਟ ਗਈ ਹੈ। ਗਰੇਟ ਬ੍ਰਿਟੇਨ ਨੇ 4-3 ਦੇ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੂੰ ਹਰਾ ਦਿੱਤਾ ਹੈ।
Tokyo Olympics 2020: ਟੋਕੀਓ ਓਲੰਪਿਕ ਦੇ 14ਵੇਂ ਦਿਨ, ਭਾਰਤ ਦੀ ਮਹਿਲਾ ਹਾਕੀ ਟੀਮ ਤੋਂ ਕਾਂਸੀ ਤਮਗੇ ਦੀ ਉਮੀਦ ਵੀ ਟੁੱਟ ਗਈ ਹੈ। ਗਰੇਟ ਬ੍ਰਿਟੇਨ ਨੇ 4-3 ਦੇ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੂੰ ਹਰਾ ਦਿੱਤਾ ਹੈ। ਭਾਰਤ ਦੂਜੇ ਕੁਆਟਰ ਵਿੱਚ 0-2 ਨਾਲ ਪਿੱਛੇ ਸੀ। ਪਰ ਸ਼ਾਨਦਾਰ ਵਾਪਸੀ ਕਰਦਿਆਂ ਭਾਰਤ 3-2 ਨਾਲ ਵਾਪਸ ਆ ਗਿਆ।ਇਸ ਮਗਰੋਂ ਬ੍ਰਿਟੇਨ ਨੇ ਮੁੜ ਵਾਪਸੀ ਕੀਤੀ ਅਤੇ ਲੀਡ ਬਣਾ ਲਈ।
ਭਾਰਤੀ ਟੀਮ ਨੇ ਕਮਾਲ ਦੀ ਗੇਮ ਖੇਡੀ। ਭਾਰਤ ਨੇ ਤਿੰਨ ਗੋਲ ਕੀਤੇ। ਭਾਰਤ ਪਹਿਲਾਂ ਦੋ ਗੋਲ ਨਾਲ ਪਿੱਛੇ ਸੀ? ਪਰ ਬਾਅਦ 'ਚ ਭਾਰਤ 3-2 ਨਾਲ ਅੱਗੇ ਰਿਹਾ। ਦੂਜੇ ਹਾਫ ਵਿੱਚ ਭਾਰਤ ਦੀ ਸ਼ਾਨਦਾਰ ਵਾਪਸੀ ਹੋਈ ਹੈ। ਵੰਦਨਾ ਕਟਾਰੀਆ ਨੇ ਨੌਕ ਆਊਟ ਗੇੜ ਵਿੱਚ ਭਾਰਤ ਲਈ ਪਹਿਲਾ ਫੀਲਡ ਗੋਲ ਕੀਤਾ।
ਗੁਰਜੀਤ ਕੌਰ ਨੇ ਪਹਿਲਾ ਗੋਲ ਕੀਤਾ
ਭਾਰਤ ਦੀ ਗੁਰਜੀਤ ਕੌਰ ਨੇ ਪਹਿਲਾ ਗੋਲ ਕੀਤਾ। ਭਾਰਤ ਨੇ ਸੁੱਖ ਦਾ ਸਾਹ ਲਿਆ ਹੈ। ਤੀਜੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਦਿੱਤਾ ਗਿਆ। ਗੁਰਜੀਤ ਕੌਰ ਨੇ ਮੈਚ ਵਿੱਚ ਭਾਰਤ ਨੂੰ ਵਾਪਿਸ ਲਿਆਂਦਾ ਹੈ। ਹੁਣ ਭਾਰਤ ਸਿਰਫ ਇੱਕ ਗੋਲ ਦੇ ਫਰਕ ਨਾਲ ਪਛੜ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :