ਨਵੀਂ ਦਿੱਲੀ: WWE ਸੁਪਰਸਟਾਰ ਬਰੂਨ ਸਟ੍ਰੋਮੈਨ ਨੇ ਐਲਾਨ ਕੀਤਾ ਹੈ ਕਿ ਭਾਰਤੀ ਮਹਿਲਾ ਰੈਸਲਰ ਕਵਿਤਾ ਦੇਵੀ ਅਗਲੇ ਮਹੀਨੇ ਅਮਰੀਕਾ 'ਚ ਹੋਣ ਵਾਲੇ ਮੇਈ ਯੰਗ ਕਲਾਸਿਕ ਟੂਰਨਾਮੈਂਟ 'ਚ ਹਿੱਸਾ ਲਵੇਗੀ।


ਇਹ ਟੂਰਨਾਮੈਂਟ ਫਲੋਰੀਡਾ 'ਚ 8 ਤੇ 9 ਅਗਸਤ ਨੂੰ ਹੋਵੇਗਾ। ਟੂਰਨਾਮੈਂਟ 'ਚ 32 ਮਹਿਲਾ ਰੈਸਲਰ ਹਿੱਸਾ ਲੈਣਗੀਆਂ। ਇਨ੍ਹਾਂ 'ਚ ਕਵਿਤਾ ਇਕਲੌਤੀ ਭਾਰਤੀ ਮਹਿਲਾ ਹੋਵੇਗੀ। ਉਹ ਪਿਛਲੇ ਸਾਲ ਵੀ ਟੂਰਨਾਮੈਂਟ 'ਚ ਹਿੱਸਾ ਲੈ ਚੁੱਕੀ ਹੈ।


ਭਾਰਤੀ ਮਹਿਲਾ ਪਹਿਲਵਾਨ ਕਵਿਤਾ ਦੂਜੀ ਵਾਰ ਡਬਲਯੂਡਬਲਯੂਈ 'ਚ ਹਿੱਸਾ ਲੈਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸੂਟ ਸਲਵਾਰ ਪਹਿਨ ਕੇ ਮੁਕਾਬਲਾ ਰਿੰਗ 'ਚ ਉੱਤਰੇਗੀ। ਦੱਸ ਦੇਈਏ ਕਿ ਮੇਈ ਯੰਗ ਡਬਲਯੂਡਬਲਯੂਈ ਦੇ ਸੁਪਰਸਟਾਰ ਹਨ ਜਿਨ੍ਹਾਂ ਦੇ ਨਾਂ 'ਤੇ ਇਹ ਮੁਕਾਬਲਾ ਕਰਵਾਇਆ ਜਾ ਰਿਹਾ ਹੈ।