ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ ਦੀ ਨੀਲਾਮੀ ਦੇ ਲਈ 27 ਅਤੇ 28 ਜਨਵਰੀ ਨੂੰ ਬੈਂਗਲੁਰੂ 'ਚ ਕ੍ਰਿਕਟ ਖਿਡਾਰੀਆਂ ਦੀ ਮੰਡੀ ਲੱਗਣ ਵਾਲੀ ਹੈ। ਇਸ ਨੀਲਾਮੀ 'ਚ ਕੁੱਲ 578 ਖਿਡਾਰੀ ਸ਼ਾਮਲ ਹੋਣਗੇ।

ਆਈ.ਪੀ.ਐੱਲ. ਦੇ 11ਵੇਂ ਸੀਜ਼ਨ ਲਈ ਕਰੀਬ ਇੱਕ ਹਜ਼ਾਰ ਖਿਡਾਰੀਆਂ ਨੇ ਨੀਲਾਮੀ ਲਈ ਰਜਿਸਟ੍ਰੇਸ਼ਨ ਕੀਤਾ ਸੀ। ਇਨ੍ਹਾਂ ਨੂੰ 8 ਸਲੈਬ 'ਚ ਵੰਡਿਆ ਗਿਆ ਹੈ। ਇਨ੍ਹਾਂ 'ਚ ਕੌਮੀ ਅਤੇ ਕੌਮਾਂਤਰੀ ਖਿਡਾਰੀ ਸ਼ਾਮਲ ਹਨ। ਪਹਿਲੇ ਸਲੈਬ 'ਚ ਖਿਡਾਰੀਆਂ ਦੀ ਬੇਸ ਪ੍ਰਾਇਜ਼ 2 ਕਰੋੜ ਰੁਪਏ ਹੋਵੇਗੀ। ਦੂਜੀ ਸਲੈਬ 'ਚ 1.5 ਕਰੋੜ ਅਤੇ ਤੀਜੇ ਸਲੈਬ ਦੇ ਖਿਡਾਰੀਆਂ ਦੀ ਕੀਮਤ ਇੱਕ ਕਰੋੜ ਰੁਪਏ ਰੱਖੀ ਗਈ ਹੈ। ਇਸ ਤੋਂ ਥੱਲੇ 75 ਲੱਖ ਅਤੇ 50 ਲੱਖ ਹੈ। ਬੇਸ ਪ੍ਰਾਇਜ਼ ਵਾਲੇ ਖਿਡਾਰੀ 40 ਲੱਖ, 30 ਲੱਖ ਅਤ 20 ਲੱਖ ਰੁਪਏ 'ਚ ਵੀ ਵਿਕਣਗੇ।

ਆਈ.ਪੀ.ਐੱਲ. ਦੇ 11ਵੇਂ ਸੀਜ਼ਨ 'ਚ ਵੱਧ ਤੋਂ ਵੱਧ 80 ਕਰੋੜ ਰੁਪਏ 'ਚ ਖਿਡਾਰੀ ਖਰੀਦੇ ਜਾ ਸਕਦੇ ਹਨ। ਕੁਝ ਟੀਮਾਂ ਨੇ ਪਿਛਲੇ ਖਿਡਾਰੀ ਰੱਖੇ ਹਨ। ਉਹ ਟੀਮਾਂ ਉਨ੍ਹਾਂ ਦੀ ਕੀਮਤ ਛੱਡ ਕੇ ਬਾਕੀ ਖਿਡਾਰੀ ਖਰੀਦ ਸਕਦੀਆਂ ਹਨ।

ਇਸ ਨੀਲਾਮੀ ਦੀ ਪਲ-ਪਲ ਦੀ ਖਬਰ ਵਾਹ ਕ੍ਰਿਕਟ 'ਤੇ ਵੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਟਾਰ ਸਪੋਰਟਸ 'ਤ ਪਹਿਲੀ ਲਾਇਵ ਨੀਲਾਮੀ ਵੀ ਵੇਖੀ ਜਾ ਸਕਦੀ ਹੈ। ਹੌਟ ਸਟਾਰ 'ਤੇ ਵੀ ਇਹ ਪ੍ਰੋਗਰਾਮ ਲਾਇਵ ਚੱਲਣਗੇ। ਨੀਲਾਮੀ ਸਵੇਰੇ 9 ਵਜੇ ਸ਼ੁਰੂ ਹੋਵੇਗੀ।