ਪੜਚੋਲ ਕਰੋ
Advertisement
(Source: ECI/ABP News/ABP Majha)
IPL 2020 MI vs KKR: ਕੋਲਕਾਤਾ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫੈਸਲਾ, ਇਹ ਰਹੀ ਦੋਨਾਂ ਟੀਮਾਂ ਦੀ Playing XI
ਆਈਪੀਐਲ 2020 ਦੇ 32 ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਇੰਡੀਅਨਜ਼ ਦੀ ਟੀਮ ਪਹਿਲਾਂ ਗੇਂਦਬਾਜ਼ੀ ਕਰ ਰਹੀ ਹੈ। ਕੋਲਕਾਤਾ ਲਈ, ਸਪਿਨ ਆਲਰਾਊਂਡਰ ਕ੍ਰਿਸ ਗ੍ਰੀਨ ਇਸ ਮੈਚ 'ਚ ਸ਼ੁਰੂਆਤ ਕਰ ਰਿਹਾ ਹੈ।
ਆਈਪੀਐਲ 2020 ਦੇ 32 ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਇੰਡੀਅਨਜ਼ ਦੀ ਟੀਮ ਪਹਿਲਾਂ ਗੇਂਦਬਾਜ਼ੀ ਕਰ ਰਹੀ ਹੈ। ਕੋਲਕਾਤਾ ਲਈ, ਸਪਿਨ ਆਲਰਾਊਂਡਰ ਕ੍ਰਿਸ ਗ੍ਰੀਨ ਇਸ ਮੈਚ 'ਚ ਸ਼ੁਰੂਆਤ ਕਰ ਰਿਹਾ ਹੈ। ਟੌਮ ਬੈਨਟਨ ਦੀ ਜਗ੍ਹਾ ਗ੍ਰੀਨ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਿਵਮ ਮਾਵੀ ਨੇ ਵੀ ਟੀਮ 'ਚ ਵਾਪਸੀ ਕੀਤੀ ਹੈ। ਇਸ ਦੇ ਨਾਲ ਹੀ ਨਾਥਨ ਕੁਲਟਰ ਨਾਇਲ ਮੁੰਬਈ ਇੰਡੀਅਨਜ਼ ਲਈ ਡੈਬਿਊ ਕਰ ਰਹੇ ਹਨ।
ਟੌਸ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਈਯਨ ਮੋਰਗਨ ਨੇ ਕਿਹਾ ਕਿ ਅਸੀਂ ਪਹਿਲਾਂ ਬੱਲੇਬਾਜ਼ੀ ਕਰਨ ਜਾ ਰਹੇ ਹਾਂ। ਵਿਕਟ ਚੰਗੀ ਲੱਗ ਰਹੀ ਹੈ, ਉਮੀਦ ਹੈ ਕਿ ਅਸੀਂ ਬੋਰਡ 'ਤੇ ਵਧੀਆ ਸਕੋਰ ਬਣਾ ਸਕਦੇ ਹਾਂ। ਇਹ ਸਭ ਕੱਲ ਵਾਪਰਿਆ, ਡੀ ਕੇ ਆਪਣੇ ਆਪ ਆਏ ਅਤੇ ਮੁੱਖ ਕੋਚ ਨੇ ਫੈਸਲਾ ਕੀਤਾ ਕਿ ਟੀਮ ਲਈ ਇਹ ਬਿਹਤਰ ਹੈ ਅਤੇ ਉਸ ਨੂੰ ਆਪਣੀ ਬੱਲੇਬਾਜ਼ੀ 'ਤੇ ਵੀ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ਹੈ। ਅਸੀਂ ਟੀਮ 'ਚ ਦੋ ਬਦਲਾਅ ਕੀਤੇ ਹਨ। ਮਵੀ ਅਤੇ ਗ੍ਰੀਨ ਨੂੰ ਬੈਨਟਨ ਅਤੇ ਨਗਰਕੋਟੀ ਦੀ ਜਗ੍ਹਾ ਲੈਣ ਦਾ ਮੌਕਾ ਮਿਲਿਆ ਹੈ।
Xiaomi ਨੇ ਉਡਾਇਆ Apple ਦਾ ਮਜ਼ਾਕ, ਜਾਣੋ ਵਜ੍ਹਾ
ਮੁੰਬਈ ਇੰਡੀਅਨਜ਼ ਪਲੇਇੰਗ ਇਲੈਵਨ - ਰੋਹਿਤ ਸ਼ਰਮਾ (ਕਪਤਾਨ), ਕੁਇੰਟਨ ਡਿਕੌਕ (ਵਿਕਟਕੀਪਰ), ਸੂਰਯਕੁਮਾਰ ਯਾਦਵ, ਈਸ਼ਾਨ ਕਿਸ਼ਨ, ਕੀਰਨ ਪੋਲਾਰਡ, ਹਾਰਦਿਕ ਪਾਂਡਿਆ, ਕ੍ਰੂਨਲ ਪਾਂਡਿਆ, ਰਾਹੁਲ ਚਾਹਰ, ਟ੍ਰੇਂਟ ਬੋਲਟ, ਨਾਥਨ ਕੁਲਟਰ ਨਾਇਲ ਅਤੇ ਜਸਪ੍ਰੀਤ ਬੁਮਰਾਹ ਖੇਡ ਰਹੇ ਹਨ।
ਕੋਲਕਾਤਾ ਨਾਈਟ ਰਾਈਡਰਜ਼ ਦੇ ਪਲੇਇੰਗ ਇਲੈਵਨ - ਕ੍ਰਿਸ ਗ੍ਰੀਨ, ਸ਼ੁਬਮਨ ਗਿੱਲ, ਰਾਹੁਲ ਤ੍ਰਿਪਾਠੀ, ਨਿਤੀਸ਼ ਰਾਣਾ, ਦਿਨੇਸ਼ ਕਾਰਤਿਕ (ਕਪਤਾਨ ਅਤੇ ਵਿਕਟਕੀਪਰ), ਈਯਨ ਮੋਰਗਨ, ਆਂਦਰੇ ਰਸਲ, ਸ਼ਿਵਮ ਮਾਵੀ, ਪ੍ਰਸਿੱਧ ਕ੍ਰਿਸ਼ਨਾ, ਵਰੁਣ ਚੱਕਰਵਰਤੀ ਅਤੇ ਪੈਟ ਕਮਿੰਸ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement