IPL 2020: ਬੋਰਡ ਨੇ ਸਾਰੀਆਂ ਟੀਮਾਂ ਨੂੰ ਭੇਜੀ ਮੇਲ, ਇਨ੍ਹਾਂ ਸ਼ਰਤਾਂ ਨੂੰ ਮੰਨਣਾ ਹੋਇਆ ਲਾਜ਼ਮੀ
IPL ਦੇ 13ਵੇਂ ਸੀਜ਼ਨ ਨੂੰ ਲੈਕੇ ਐਤਵਾਰ ਬੈਠਕ ਬੁਲਾਈ ਗਈ ਸੀ। ਇਸ ਬੈਠਕ 'ਚ ਲਗਪਗ ਸਾਰੇ ਵੱਡੇ ਫੈਸਲੇ ਲੈ ਲਏ ਗਏ। ਹੁਣ ਤਕ ਸਾਫ ਹੋ ਚੁੱਕਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ 19 ਸਤੰਬਰ ਤੋਂ ਸ਼ੁਰੂ ਹੋਵੇਗਾ। ਫਾਇਨਲ 10 ਨਵੰਬਰ ਨੂੰ ਖੇਡਿਆ ਜਾਵੇਗਾ।
IPL 2020: ਆਈਪੀਐਲ ਗਵਰਨਿੰਗ ਕਾਊਂਸਿਲ ਨੇ 13ਵੇਂ ਸੀਜ਼ਨ ਲਈ ਸਾਰੀਆਂ ਫ੍ਰੈਂਚਾਇਜ਼ੀਸ ਨੂੰ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (SOP) ਜਾਰੀ ਕਰ ਦਿੱਤਾ। SOP ਸਾਹਮਣੇ ਆਉਣ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ 20 ਅਗਸਤ ਤੋਂ ਪਹਿਲਾਂ ਕੋਈ ਵੀ ਫ੍ਰੈਚਾਇਜ਼ੀ ਯੂਏਈ ਰਵਾਨਾ ਨਹੀਂ ਹੋ ਸਕਦੀ।
ਇਸ ਤੋਂ ਪਹਿਲਾਂ ਖ਼ਬਰਾਂ ਸੀ ਕਿ ਸੁਪਰ ਕਿੰਗਸ ਤੇ ਮੁੰਬਈ ਇੰਡੀਅਨਸ ਦੀ ਟੀਮ 10 ਜਾਂ 12 ਅਗਸਤ ਨੂੰ ਆਬੂਧਾਬੀ ਲਈ ਰਵਾਨਾ ਹੋ ਸਕਦੀ ਹੈ। ਪਰ ਹੁਣ ਉਨ੍ਹਾਂ ਨੂੰ ਆਪਣੀ ਯੋਜਨਾ 'ਚ ਬਦਲਾਅ ਕਰਨਾ ਪਏਗਾ। ਇਕ ਫ੍ਰੈਂਚਾਇਜ਼ੀ ਦੇ ਅਧਿਕਾਰੀ ਨੇ ਕਿਹਾ ਕਿ IPL ਗਵਰਨਿੰਗ ਕਾਊਂਸਿਲ ਨੇ ਇਕ ਮੇਲ ਭੇਜੀ ਹੈ ਜਿਸ 'ਚ ਸਪਸ਼ਟ ਰੂਪ 'ਚ ਕਿਹਾ ਗਿਆ ਹੈ ਕਿ ਕੋਈ ਵੀ ਟੀਮ 20 ਅਗਸਤ ਤੋਂ ਪਹਿਲਾਂ ਯੂਏਈ ਲਈ ਰਵਾਨਾ ਨਹੀਂ ਹੋ ਸਕਦੀ।
IPL ਦੇ 13ਵੇਂ ਸੀਜ਼ਨ ਨੂੰ ਲੈਕੇ ਐਤਵਾਰ ਬੈਠਕ ਬੁਲਾਈ ਗਈ ਸੀ। ਇਸ ਬੈਠਕ 'ਚ ਲਗਪਗ ਸਾਰੇ ਵੱਡੇ ਫੈਸਲੇ ਲੈ ਲਏ ਗਏ। ਹੁਣ ਤਕ ਸਾਫ ਹੋ ਚੁੱਕਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ 19 ਸਤੰਬਰ ਤੋਂ ਸ਼ੁਰੂ ਹੋਵੇਗਾ। ਫਾਇਨਲ 10 ਨਵੰਬਰ ਨੂੰ ਖੇਡਿਆ ਜਾਵੇਗਾ।
ਗ੍ਰਹਿ ਮੰਤਰੀ ਤੋਂ ਬਾਅਦ ਹੁਣ ਮੁੱਖ ਮੰਤਰੀ ਕੋਰੋਨਾ ਪੌਜ਼ੇਟਿਵ, ਹਸਪਤਾਲ 'ਚ ਭਰਤੀ
ਆਈਪੀਐਲ ਦੇ ਇਤਿਹਾਸ 'ਚ ਪਹਿਲਾ ਮੌਕਾ ਹੋਵੇਗਾ ਜਦੋਂ ਫਾਈਨਲ ਵੀਕਡੇਅ 'ਚ ਖੇਡਿਆ ਜਾਵੇਗਾ। 53 ਦਿਨ ਤਕ ਚੱਲਣ ਵਾਲੇ ਆਈਪੀਐਲ ਲੀਗ ਦੇ 13ਵੇਂ ਸੀਜ਼ਨ 'ਚ 10 ਡਬਲ ਹੈਡਰ ਮੁਕਾਬਲੇ ਖੇਡੇ ਜਾਣਗੇ। ਇਸ ਤੋਂ ਇਲਾਵਾ ਮੈਦਾਨ 'ਤੇ ਦਰਸ਼ਕਾਂ ਦੀ ਮੌਜੂਦਗੀ ਤੈਅ ਨਹੀਂ ਹੈ। ਅਜਿਹੇ 'ਚ ਕਿਆਸ ਹਨ ਕਿ ਯੂਏਈ 'ਚ ਮੈਚਾਂ ਦਾ ਆਯੋਜਨ ਮੈਦਾਨ 'ਚ ਬਿਨਾਂ ਦਰਸ਼ਕਾਂ ਦੇ ਹੋਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ