ਪੜਚੋਲ ਕਰੋ
IPL 2020: ਬਾਇਓ ਸਕਿਓਰ ਬਬਲ ਤੇ ਬੋਲੇ ਵਿਰਾਟ ਕੋਹਲੀ, ਕਿਹਾ ਇਸ ਦਾ ਸਨਮਾਨ ਕਰਨਾ ਬੇਹੱਦ ਜ਼ਰੂਰੀ
ਇੰਡੀਅਨ ਪ੍ਰੀਮੀਅਰ ਲੀਗ (IPL) ਦੇ 13 ਵੇਂ ਸੀਜ਼ਨ ਦਾ ਬਿਗਲ ਵੱਜ ਗਿਆ ਹੈ। ਸਾਰੀਆਂ ਟੀਮਾਂ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਆਈਪੀਐਲ ਦੇ 13ਵੇਂ ਸੀਜ਼ਨ ਲਈ ਯੂਏਈ ਪਹੁੰਚ ਗਈਆਂ ਹਨ।

ਦੁਬਈ: ਇੰਡੀਅਨ ਪ੍ਰੀਮੀਅਰ ਲੀਗ (IPL) ਦੇ 13 ਵੇਂ ਸੀਜ਼ਨ ਦਾ ਬਿਗਲ ਵੱਜ ਗਿਆ ਹੈ। ਸਾਰੀਆਂ ਟੀਮਾਂ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਆਈਪੀਐਲ ਦੇ 13ਵੇਂ ਸੀਜ਼ਨ ਲਈ ਯੂਏਈ ਪਹੁੰਚ ਗਈਆਂ ਹਨ। ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ, ਆਈਪੀਐਲ ਇਸ ਸਾਲ ਬਾਇਓ ਸਕਿਓਰ ਬਬਲ ਵਿੱਚ ਆਯੋਜਿਤ ਕੀਤੀ ਜਾਏਗਾ।ਆਈਪੀਐਲ ਵਿੱਚ, ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਕੋਰੋਨਾ ਵਾਇਰਸ ਮਹਾਮਾਰੀ ਦੇ ਵਿੱਚਕਾਰ ਕ੍ਰਿਕਟ ਖੇਡਣ ਦੀ ਮਹੱਤਤਾ ਨੂੰ ਸਮਝਦੇ ਹਨ ਅਤੇ ਚਾਹੁੰਦੇ ਹਨ ਕਿ ਹਰ ਕੋਈ ਬਾਇਓ ਸਕਿਓਰ ਬਬਲ ਦਾ ਸਨਮਾਨ ਕਰੇ।
ਆਰਸੀਬੀ ਦੇ ਯੂਟਿਊਬ ਸ਼ੋਅ 'ਬੋਲਡ ਡਾਇਰੀਜ਼' 'ਤੇ ਬੋਲਦਿਆਂ ਕੋਹਲੀ ਨੇ ਕਿਹਾ,
" ਅਸੀਂ ਸਾਰੇ ਇਥੇ ਸਿਰਫ ਕ੍ਰਿਕਟ ਖੇਡਣ ਲਈ ਆਏ ਹਾਂ। ਕੋਰੋਨਾ ਮਹਾਮਾਰੀ ਦੇ ਵਿਚਕਾਰ ਟੂਰਨਾਮੈਂਟ ਦੇ ਆਯੋਜਨ ਲਈ ਬਾਇਓ ਸਕਿਓਰ ਬਬਲ ਦਾ ਆਦਰ ਕਰਨਾ ਚਾਹੀਦਾ ਹੈ। ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਮੈਂ ਦੁਬਈ ਵਿੱਚ ਘੁੰਮਣਾ ਚਾਹੁੰਦਾ ਹਾਂ, ਪਰ ਇੱਥੇ ਅਸੀਂ ਘੁੰਮਣ ਅਤੇ ਮਸਤੀ ਕਰਨ ਨਹੀਂ ਆਏ। "
-
ਕੋਹਲੀ ਨੇ ਅੱਗੇ ਕਿਹਾ
" ਕਿ ਇਹ ਉਹ ਸਮਾਂ ਨਹੀਂ ਹੈ, ਜਿਵੇਂ ਕਿ ਪਹਿਲਾਂ ਸੀ। ਸਾਨੂੰ ਸਾਰਿਆਂ ਨੂੰ ਇਸ ਪੜਾਅ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਸਾਡੇ ਵਿੱਚੋਂ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਵਿਹਾਰ ਨਹੀਂ ਕਰਨਾ ਚਾਹੀਦਾ ਕਿ ਜਿਸ ਨਾਲ ਬਾਕੀਆਂ ਲਈ ਕੋਈ ਮੁਸੀਬਤ ਖੜੀ ਹੋ ਜਾਵੇ। "
-
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















