IPL 2021 Auction: ਦਾਵ 'ਤੇ ਲੱਗੇਗੀ 291 ਖਿਡਾਰੀਆਂ ਦੀ ਕਿਸਮਤ, ਜਾਣੋ ਨੀਲਾਮੀ ਨਾਲ ਜੁੜੀ ਹਰ ਇਕ ਅਹਿਮ ਗੱਲ
ਤਿੰਨ ਖਿਡਾਰੀ ਐਸੋਸੀਏਟਸ ਦੇਸ਼ ਦੇ ਵੀ ਆਈਪੀਐਲ ਦੀ ਨੀਲਾਮੀ 'ਚ ਸ਼ਾਮਲ ਹੋਣਗੇ। ਅੱਜ ਦੀ ਨਿਲਾਮੀ 'ਚ ਸ਼ਾਮਲ 227 ਖਿਡਾਰੀ ਅਨਕੈਪਡ ਹੈ ਜਦਕਿ 64 ਖਿਡਾਰੀਆਂ ਨੇ ਇੰਟਰਨੈਸ਼ਨਲ ਕ੍ਰਿਕਟ ਖੇਡੀ ਹੈ।
IPL 2021 Auction: ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਅੱਜ ਚੇਨੱਈ 'ਚ ਹੋਣ ਜਾ ਰਹੀ ਹੈ। ਇਸ ਨਿਲਾਮੀ 'ਚ ਕੁੱਲ 291 ਖਿਡਾਰੀ ਹਿੱਸਾ ਲੈ ਰਹੇ ਹਨ। ਨਿਲਾਮੀ ਤੋਂ ਠੀਕ ਪਹਿਲਾਂ ਹਾਲਾਂਕਿ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁਡ ਨੇ ਆਪਣਾ ਨਾਂਅ ਵਾਪਸ ਲੈ ਲਿਆ ਹੈ। ਮਾਰਕ ਵੁੱਡ ਨੇ ਆਪਣਾ ਬੇਸ ਪ੍ਰਾਈਸ ਦੋ ਕਰੋੜ ਰੁਪਏ ਰੱਖਿਆ ਸੀ ਤੇ ਉਨ੍ਹਾਂ 'ਤੇ ਮੁੰਬਈ ਇੰਡਿਅਨਸ ਸਮੇਤ ਕਈ ਟੀਮਾਂ ਦੀ ਨਜ਼ਰ ਸੀ।
ਆਈਪੀਐਲ ਦੇ 14ਵੇਂ ਸੀਜ਼ਨ ਲਈ 1100 ਤੋਂ ਜ਼ਿਆਦਾ ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ। ਪਰ ਆਈਪੀਐਲ ਦੇ ਫਾਇਨਲ ਡ੍ਰਾਫਟ 'ਚ ਸਿਰਫ਼ 292 ਖਿਡਾਰੀਆਂ ਨੂੰ ਹੀ ਥਾਂ ਮਿਲੀ। ਜੋ ਖਿਡਾਰੀ ਅੱਜ ਦੀ ਨਿਲਾਮੀ 'ਚ ਸ਼ਾਮਲ ਹੋਣਗੇ। ਉਨ੍ਹਾਂ ਤੋਂ 164 ਭਾਰਤੀ ਹੈ ਤੇ 124 ਵਿਦੇਸ਼ੀ ਖਿਡਾਰੀ ਹਨ।

Big Names, Big Draws in VIVO #IPLAuction 2021! 👌

How will these players fare? 🤔 pic.twitter.com/TmZJxBEzoZ
— IndianPremierLeague (@IPL) February 12, 2021

ਤਿੰਨ ਖਿਡਾਰੀ ਐਸੋਸੀਏਟਸ ਦੇਸ਼ ਦੇ ਵੀ ਆਈਪੀਐਲ ਦੀ ਨੀਲਾਮੀ 'ਚ ਸ਼ਾਮਲ ਹੋਣਗੇ। ਅੱਜ ਦੀ ਨਿਲਾਮੀ 'ਚ ਸ਼ਾਮਲ 227 ਖਿਡਾਰੀ ਅਨਕੈਪਡ ਹੈ ਜਦਕਿ 64 ਖਿਡਾਰੀਆਂ ਨੇ ਇੰਟਰਨੈਸ਼ਨਲ ਕ੍ਰਿਕਟ ਖੇਡੀ ਹੈ। ਹਾਲਾਂਕਿ ਸਾਰੇ 8 ਟੀਮਾਂ 'ਚ 61 ਸਲੌਟ ਹੀ ਖਾਲੀ ਹੈ।
ਕਿੱਥੇ ਦੇਸ਼ ਦੇ ਕਿੰਨੇ ਖਿਡਾਰੀ ਹੋਣਗੇ ਸ਼ਾਮਲ
ਅੱਜ ਦੀ ਨਿਲਾਮੀ 'ਚ ਸ਼ਾਮਲ ਵਿਦੇਸ਼ੀ ਖਿਡਾਰੀਆਂ 'ਚ ਆਸਟਰੇਲੀਆ ਤੋਂ 35, ਨਿਊਜ਼ੀਲੈਂਡ ਤੋਂ 20, ਵੈਸਟਇੰਡੀਜ਼ ਤੋਂ 19, ਇੰਗਲੈਂਡ ਤੋਂ 17, ਦੱਖਣੀ ਅਫਰੀਕਾ ਤੋਂ 14, ਸ੍ਰੀਲੰਕਾ ਤੋਂ 9, ਅਫਗਾਨਿਸਤਾਨ ਤੋਂ 7 ਸ਼ਾਮਲ ਹੈ। ਇਸ ਤੋਂ ਇਲਾਵਾ ਨੇਪਾਲ, ਯੂਏਈ ਅਤੇ ਅਮਰੀਕਾ ਤੋਂ ਵੀ ਇਕ-ਇਕ ਖਿਡਾਰੀ ਅੱਜ ਦੀ ਨਿਲਾਮੀ 'ਚ ਸ਼ਾਮਲ ਹੋਵੇਗਾ।