IPL 2021 Updates: ਬੀਸੀਸੀਆਈ ਨੇ ਲਿਆ ਵੱਡਾ ਫੈਸਲਾ, ਸੌਫਟ ਸਿਗਨਲ ਦਾ ਨਹੀਂ ਹੋਵੇਗਾ ਇਸਤੇਮਾਲ
ਭਾਰਤੀ ਕ੍ਰਿਕਟ ਬੋਰਡ ਨੇ ਆਈਪੀਐਲ ਦੇ ਨਿਯਮਾਂ 'ਚ ਬਦਲਾਅ ਕਰਦਿਆਂ ਸੌਫਟ ਸਿਗਨਲ ਨੂੰ ਹਟਾ ਦਿੱਤਾ ਹੈ।
ਨਵੀਂ ਦਿੱਲੀ: ਆਈਪੀਐਲ (Indian Primier league) ਸ਼ੁਰੂ ਹੋਣ 'ਚ ਕੁਝ ਦਿਨ ਬਾਕੀ ਬਚੇ ਹਨ। ਟੀਮਾਂ ਆਈਪੀਐਲ 2021 ਦੀ ਤਿਆਰੀ 'ਚ ਵੀ ਜੁੱਟ ਗਈਆਂ ਹਨ। ਅਜਿਹੇ 'ਚ ਬੀਸੀਸੀਆਈ ਨੇ ਹਾਲ ਹੀ 'ਚ ਵਨ ਡੇਅ ਸੀਰੀਜ਼ 'ਚ ਸੌਫਟ ਸਿਗਨਲ ਦੇ ਫੈਸਲੇ ਨੂੰ ਲੈਕੇ ਹੋਏ ਵਿਵਾਦ ਨੂੰ ਦੇਖਦਿਆਂ ਵੱਡਾ ਫੈਸਲਾ ਕੀਤਾ ਹੈ।
ਖਬਰ ਏਜੰਸੀ ਏਐਨਆਈ ਨੇ ਬੀਸੀਸੀਆਈ ਦੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਭਾਰਤੀ ਕ੍ਰਿਕਟ ਬੋਰਡ ਨੇ ਆਈਪੀਐਲ ਦੇ ਨਿਯਮਾਂ 'ਚ ਬਦਲਾਅ ਕਰਦਿਆਂ ਸੌਫਟ ਸਿਗਨਲ ਨੂੰ ਹਟਾ ਦਿੱਤਾ ਹੈ। ਇਸ ਦੇ ਮੁਤਾਬਕ, ਆਈਪੀਐਲ ਦੌਰਾਨ ਹੁਣ ਕੋਈ ਵੀ ਮੈਦਾਨੀ ਅੰਪਾਇਰ ਥਰਡ ਅੰਪਾਇਰ ਤੋਂ ਮਦਦ ਲੈਂਦਿਆ ਸੌਫਟ ਸਿਗਨਲ ਦਾ ਇਸ਼ਾਰਾ ਨਹੀਂ ਕਰੇਗਾ।
ਬੀਸੀਸੀਆਈ ਦੇ ਸੂਤਰਾਂ ਮੁਤਾਬਕ, 'ਇਹ ਫੈਸਲਾ ਅੰਪਾਇਰਿੰਗ ਹਿੱਤ 'ਚ ਲਿਆ ਗਿਆ, ਜਿਸ ਨਾਲ ਥਰਡ ਅੰਪਾਇਰ ਨੂੰ ਆਪਣਾ ਫੈਸਲਾ ਦੇਣ 'ਚ ਕਿਸੇ ਤਰ੍ਹਾਂ ਦੀ ਅੜਚਨ ਨਾ ਆਵੇ ਤੇ ਨਾ ਹੀ ਇਸ ਦੀ ਵਜ੍ਹਾ ਨਾਲ ਕੋਈ ਵਿਵਾਦ ਹੋਵੇ।

IPL 2021: No 'soft signal' this year, 3rd umpire can fix 'short run' error

Read @ANI Story| https://t.co/PF8BVpwKdd pic.twitter.com/6Hi4UiH0Jc
— ANI Digital (@ani_digital) March 27, 2021

ਜ਼ਿਕਰਯੋਗ ਹੈ ਕਿ ਭਾਰਤ-ਇੰਗਲੈਂਡ ਦੇ ਵਿਚ ਹਾਲ ਹੀ 'ਚ ਸੰਪੰਨ ਹੋਈ ਟੀ-20 ਸੀਰੀਜ਼ 'ਚ ਸੂਰਯਕੁਮਾਰ ਯਾਦਵ ਦੇ ਆਊਟ ਨੂੰ ਲੈਕੇ ਕਾਫੀ ਵਿਵਾਦ ਹੋਇਆ ਸੀ। ਇਸ 'ਚ ਸਬੂਤ ਹੋਣ ਦੇ ਬਾਵਜੂਦ ਮੈਦਾਨੀ ਅੰਪਾਇਰ ਦੇ ਸੌਫਟ ਸਿਗਨਲ ਦੇ ਇਸ਼ਾਰਿਆਂ ਨੂੰ ਮੰਨਦਿਆਂ ਯਾਦਵ ਨੂੰ ਆਊਟ ਕੀਤਾ ਗਿਆ ਸੀ। ਇਸ ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਨਰਾਜ਼ਗੀ ਜਤਾਉਂਦਿਆਂ ਇਸ 'ਚ ਬਦਲਾਅ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: ਕੈਪਟਨ ਵਲੋਂ ਗਲਵਾਨ ਘਾਟੀ ਝੜਪ ਵਿੱਚ ਸ਼ਹੀਦ ਜਵਾਨਾਂ ਦੇ ਜੱਦੀ ਪਿੰਡਾਂ ਦੇ ਵਿਕਾਸ ਲਈ 1.25 ਕਰੋੜ ਰੁਪਏ ਦੀ ਮਨਜ਼ੂਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904