(Source: ECI/ABP News)
RCB Twitter Hack: RCB ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਹੈਕਰਸ ਨੇ ਕੀਤੇ ਅਜਿਹੇ ਟਵੀਟ
ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦਾ ਟਵਿੱਟਰ ਅਕਾਊਂਟ ਸੋਮਵਾਰ ਨੂੰ ਹੈਕ ਕਰ ਲਿਆ ਗਿਆ ਅਤੇ ਹੈਕਰਸ ਨੇ ਕ੍ਰਿਪਟੋਕੁਰੰਸੀ ਨਾਲ ਜੁੜੇ ਕੁਝ ਟਵੀਟ ਕੀਤੇ। ਹਾਲਾਂਕਿ, ਫ੍ਰੈਂਚਾਇਜ਼ੀ ਦੀ ਸੋਸ਼ਲ ਮੀਡੀਆ ਟੀਮ ਨੇ ਆਪਣਾ ਅਕਾਊਂਟ ਰਿਕਵਰ ਕਰ ਲਿਆ ਸੀ।
![RCB Twitter Hack: RCB ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਹੈਕਰਸ ਨੇ ਕੀਤੇ ਅਜਿਹੇ ਟਵੀਟ IPL 2021: RCB Twitter Account Restored After Getting Hacked, know in details RCB Twitter Hack: RCB ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਹੈਕਰਸ ਨੇ ਕੀਤੇ ਅਜਿਹੇ ਟਵੀਟ](https://feeds.abplive.com/onecms/images/uploaded-images/2021/05/01/1b49e7a0327f31c55a80afcc2ccef68d_original.jpg?impolicy=abp_cdn&imwidth=1200&height=675)
ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦਾ ਟਵਿੱਟਰ ਅਕਾਊਂਟ ਸੋਮਵਾਰ ਨੂੰ ਹੈਕ ਕਰ ਲਿਆ ਗਿਆ ਅਤੇ ਹੈਕਰਸ ਨੇ ਕ੍ਰਿਪਟੋਕੁਰੰਸੀ ਨਾਲ ਜੁੜੇ ਕੁਝ ਟਵੀਟ ਕੀਤੇ। ਹਾਲਾਂਕਿ, ਫ੍ਰੈਂਚਾਇਜ਼ੀ ਦੀ ਸੋਸ਼ਲ ਮੀਡੀਆ ਟੀਮ ਨੇ ਆਪਣਾ ਅਕਾਊਂਟ ਰਿਕਵਰ ਕਰ ਲਿਆ ਸੀ। ਆਰਸੀਬੀ ਦਾ ਅਕਾਊਂਟ ਹੈਕ ਹੋਣ ਤੋਂ ਬਾਅਦ ਅਕਾਊਂਟ ਦਾ ਨਾਂ 'ਏਲੋਨ ਮਕਸ' ਰੱਖਿਆ ਗਿਆ।
ਇਸ ਅਕਾਊਂਟ ਤੋਂ ਬਿਟਕੋਇਨ ਲਈ ਲੋਕਾਂ ਤੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ, ਇਸ ਅਕਾਊਂਟ ਤੋਂ ਸਪੇਸਐਕਸ ਦੇ ਸੰਸਥਾਪਕ ਅਤੇ ਸੀਈਓ ਐਲਨ ਮਸਕ ਦੇ ਟਵੀਟਾਂ ਦਾ ਜਵਾਬ ਵੀ ਦਿੱਤਾ ਗਿਆ ਸੀ।
ਆਪਣਾ ਅਕਾਊਂਟ ਮੁੜ ਰਿਕਵਰ ਕਰਨ ਤੋਂ ਬਾਅਦ, ਆਰਸੀਬੀ ਨੇ ਟਵੀਟ ਕੀਤਾ ਅਤੇ ਲਿਖਿਆ, "ਡੀਅਰ 12th ਮੈਨ ਆਰਮੀ, ਸਾਡੇ ਟਵਿੱਟਰ ਅਕਾਊਂਟ ਨੂੰ ਕੁਝ ਘੰਟੇ ਪਹਿਲਾਂ ਹੈਕ ਕੀਤਾ ਗਿਆ ਸੀ ਅਤੇ ਹੁਣ ਅਸੀਂ ਇਸਨੂੰ ਦੁਬਾਰਾ ਰਿਕਵਰ ਕਰ ਲਿਆ ਹੈ। ਅਸੀਂ ਹੈਕਰਾਂ ਦੁਆਰਾ ਕੀਤੇ ਟਵੀਟਾਂ ਲਈ ਮੁਆਫੀ ਚਾਹੁੰਦੇ ਹਾਂ ਅਤੇ ਅਸੀਂ ਕਿਸੇ ਵੀ ਸਮਗਰੀ ਦਾ ਸਮਰਥਨ ਨਹੀਂ ਕਰਦੇ। ਉਸ ਟਵੀਟ ਨੂੰ ਅਸੀਂ ਹੁਣ ਮਿਟਾ ਦਿੱਤਾ ਹੈ। ਅਸੁਵਿਧਾ ਲਈ ਸਾਨੂੰ ਅਫਸੋਸ ਹੈ।"
ਆਈਪੀਐਲ 2021 ਬਾਰੇ ਗੱਲ ਕਰਦਿਆਂ, ਆਰਸੀਬੀ ਨੇ ਯੂਏਈ ਵਿੱਚ ਆਪਣੀ ਸਿਖਲਾਈ ਸ਼ੁਰੂ ਕੀਤੀ ਹੈ। ਹਾਲ ਹੀ ਵਿੱਚ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਕੈਂਪ ਨਾਲ ਜੁੜੇ ਹੋਏ ਸਨ। ਉਹ ਇੰਗਲੈਂਡ ਵਿਰੁੱਧ ਆਖਰੀ ਟੈਸਟ ਰੱਦ ਹੋਣ ਤੋਂ ਬਾਅਦ ਯੂਏਈ ਆਏ ਸੀ।
ਦਸ ਦਈਏ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਸਮੇਂ ਆਸਟਰੇਲੀਆ ਦੌਰੇ 'ਤੇ ਹੈ। ਟੀਮ ਇੰਡੀਆ ਦੀ ਸਟਾਈਲਿਸ਼ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਕਿਹਾ ਹੈ ਕਿ ਪਿਛਲੇ ਸਾਲ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਆਸਟਰੇਲੀਆ ਖਿਲਾਫ ਮਿਲੀ ਹਾਰ ਤੋਂ ਬਾਅਦ ਟੀਮ ਦੇ ਪ੍ਰਦਰਸ਼ਨ ਵਿੱਚ ਬਹੁਤ ਸੁਧਾਰ ਹੋਇਆ ਹੈ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)