IPL Auction 2022: ਜੋ ਹੁਣ ਤੱਕ ਨਹੀਂ ਹੋਇਆ, ਉਹ ਹੁਣ ਹੋਵੇਗਾ! 20 ਕਰੋੜ ਤੋਂ ਪਾਰ ਜਾ ਸਕਦੀ ਇਨ੍ਹਾਂ ਖਿਡਾਰੀਆਂ ਦੀ ਬੋਲੀ
ਦੱਖਣੀ ਅਫ਼ਰੀਕਾ ਦੇ ਇਸ ਵਿਕਟਕੀਪਰ ਬੱਲੇਬਾਜ਼ ਨੇ ਸਮੇਂ-ਸਮੇਂ 'ਤੇ ਦੱਸਿਆ ਹੈ ਕਿ ਉਹ ਸੀਮਤ ਓਵਰਾਂ ਦੀ ਕ੍ਰਿਕਟ 'ਚ ਸਭ ਤੋਂ ਵਧੀਆ ਬੱਲੇਬਾਜ਼ਾਂ ਵਿੱਚੋਂ ਇੱਕ ਕਿਉਂ ਹਨ। ਉਸ ਕੋਲ ਇਕ ਤੋਂ ਵੱਧ ਕੇ ਇਕ ਸ਼ਾਟ ਹਨ।
IPL Auction: ਇੰਡੀਅਨ ਪ੍ਰੀਮੀਅਰ ਲੀਗ (IPL)-2022 ਦੀ ਮੈਗਾ ਨਿਲਾਮੀ 'ਚ ਹੁਣ ਬਹੁਤੇ ਦਿਨ ਬਾਕੀ ਨਹੀਂ। ਬੀਸੀਸੀਆਈ ਨੇ ਨਿਲਾਮੀ 12 ਤੇ 13 ਫ਼ਰਵਰੀ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਨਿਲਾਮੀ ਲਈ ਕੁੱਲ 1214 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਵਾਰ ਆਈਪੀਐਲ 'ਚ 2 ਹੋਰ ਨਵੀਆਂ ਟੀਮਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਸ ਤੋਂ ਬਾਅਦ ਖਿਡਾਰੀਆਂ ਨੂੰ ਆਪਣੇ ਜੋੜਨ ਲਈ ਫਰੈਂਚਾਈਜ਼ੀ 'ਚ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ।
ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਸਭ ਤੋਂ ਕੀਮਤੀ ਖਿਡਾਰੀ ਕੌਣ ਬਣਦਾ ਹੈ। ਪਿਛਲੇ ਸਾਲ ਆਲਰਾਊਂਡਰ ਕ੍ਰਿਸ ਮੌਰਿਸ 16.25 ਕਰੋੜ 'ਚ ਵਿਕ ਕੇ ਇਤਿਹਾਸ ਰਚਿਆ ਸੀ। ਉਨ੍ਹਾਂ ਨੂੰ ਰਾਜਸਥਾਨ ਰਾਇਲਜ਼ ਨੇ ਖਰੀਦਿਆ ਸੀ। ਇਸ ਦੇ ਨਾਲ ਹੀ ਇਸ ਸਾਲ ਦੀ ਨਿਲਾਮੀ 'ਚ ਇੱਕ ਤੋਂ ਵਧ ਕੇ ਇੱਕ ਦਿੱਗਜ਼ ਖਿਡਾਰੀ ਹੋਣਗੇ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਬੋਲੀ 20 ਕਰੋੜ ਤੋਂ ਵੱਧ ਹੋ ਸਕਦੀ ਹੈ।
ਡੇਵਿਡ ਵਾਰਨਰ - ਇਹ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਮੌਜੂਦਾ ਦੌਰ ਦੇ ਸਭ ਤੋਂ ਵਿਸਫ਼ੋਟਕ ਬੱਲੇਬਾਜ਼ਾਂ ਵਿੱਚੋਂ ਇੱਕ ਹੈ। ਉਹ ਆਈਪੀਐਲ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ 5ਵੇਂ ਨੰਬਰ 'ਤੇ ਹਨ। ਵਾਰਨਰ ਕੋਲ ਕਪਤਾਨੀ ਦਾ ਤਜ਼ਰਬਾ ਵੀ ਹੈ। ਉਨ੍ਹਾਂ ਦੀ ਅਗਵਾਈ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ 2016 ਵਿੱਚ ਆਈਪੀਐਲ ਟਰਾਫੀ 'ਤੇ ਕਬਜ਼ਾ ਕੀਤਾ ਸੀ।
ਹਾਲਾਂਕਿ ਸਨਰਾਈਜ਼ਰਜ਼ ਨੇ ਉਸ ਨੂੰ ਰਿਲੀਜ਼ ਕਰ ਦਿੱਤਾ ਹੈ। ਵਾਰਨਰ ਨੂੰ ਖਰੀਦਣ ਲਈ ਫ਼ਰੈਂਚਾਈਜ਼ੀਜ਼ ਵਿਚਾਲੇ ਮੁਕਾਬਲਾ ਹੋਣਾ ਤੈਅ ਹੈ। ਉਹ ਨਿਲਾਮੀ 'ਚ 20 ਕਰੋੜ ਰੁਪਏ ਦਾ ਸਲੈਬ ਪਾਰ ਕਰ ਸਕਦੇ ਹਨ।
ਮਿਸ਼ੇਲ ਮਾਰਸ਼ - ਆਸਟ੍ਰੇਲੀਆ ਦਾ ਇਹ ਆਲਰਾਊਂਡਰ ਸੀਮਤ ਓਵਰਾਂ ਦੇ ਫਾਰਮੈਟ 'ਚ ਬੱਲੇ ਤੇ ਗੇਂਦ ਦੋਵਾਂ ਨਾਲ ਧਮਾਲ ਕਰਦਾ ਹੈ। ਟੀ-20 'ਚ ਉਹ ਆਸਟ੍ਰੇਲੀਆ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਮਾਰਸ਼ ਨੂੰ ਆਪਣੀ ਟੀਮ 'ਚ ਲੈਣ ਲਈ ਫਰੈਂਚਾਇਜ਼ੀ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਉਹ 20 ਕਰੋੜ ਤੋਂ ਵੱਧ 'ਚ ਵੀ ਵਿੱਕ ਸਕਦੇ ਹਨ।
ਪੈਟ ਕਮਿੰਸ - ਪੈਟ ਕਮਿੰਸ ਆਸਟ੍ਰੇਲੀਆ ਦੀ ਟੈਸਟ ਟੀਮ ਦੇ ਕਪਤਾਨ ਹਨ। ਉਹ ਦੁਨੀਆਂ ਦਾ ਨੰਬਰ ਇਕ ਗੇਂਦਬਾਜ਼ ਹਨ। ਟੀ-20 'ਚ ਵੀ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਆਈਪੀਐਲ 2020 'ਚ ਕੇਕੇਆਰ ਨੇ ਉਨ੍ਹਾਂ ਨੂੰ 15.50 ਕਰੋੜ ਵਿੱਚ ਖਰੀਦਿਆ ਸੀ। ਹਾਲਾਂਕਿ ਫਰੈਂਚਾਇਜ਼ੀ ਨੇ ਉਸ ਨੂੰ 2021 'ਚ ਰਿਲੀਜ਼ ਕਰ ਦਿੱਤਾ ਸੀ। ਜੇਕਰ ਕਮਿੰਸ ਇਸ ਵਾਰ 20 ਕਰੋੜ ਰੁਪਏ ਤੋਂ ਵੱਧ 'ਚ ਵਿਕਦੇ ਹਨ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ।
ਕਵਿੰਟਨ ਡੀ ਕਾਕ - ਦੱਖਣੀ ਅਫ਼ਰੀਕਾ ਦੇ ਇਸ ਵਿਕਟਕੀਪਰ ਬੱਲੇਬਾਜ਼ ਨੇ ਸਮੇਂ-ਸਮੇਂ 'ਤੇ ਦੱਸਿਆ ਹੈ ਕਿ ਉਹ ਸੀਮਤ ਓਵਰਾਂ ਦੀ ਕ੍ਰਿਕਟ 'ਚ ਸਭ ਤੋਂ ਵਧੀਆ ਬੱਲੇਬਾਜ਼ਾਂ ਵਿੱਚੋਂ ਇੱਕ ਕਿਉਂ ਹਨ। ਉਸ ਕੋਲ ਇਕ ਤੋਂ ਵੱਧ ਕੇ ਇਕ ਸ਼ਾਟ ਹਨ। ਡੀ ਕਾਕ ਨੇ ਹਾਲ ਹੀ 'ਚ ਟੀਮ ਇੰਡੀਆ ਖ਼ਿਲਾਫ਼ ਵਨਡੇ ਸੀਰੀਜ਼ ਦੇ ਤੀਜੇ ਮੈਚ 'ਚ ਸੈਂਕੜਾ ਲਗਾਇਆ ਸੀ। ਇਸ ਪਾਰੀ ਤੋਂ ਬਾਅਦ ਆਈਪੀਐਲ ਨਿਲਾਮੀ 'ਚ ਉਸ ਦੀ ਕੀਮਤ ਵਧਣਾ ਤੈਅ ਹੈ। ਡੀ ਕਾਕ ਦੀ ਕੀਪਿੰਗ ਵੀ ਕਮਾਲ ਹੈ। ਉਨ੍ਹਾਂ ਇੱਕ ਰੋਜ਼ਾ ਲੜੀ 'ਚ ਰਿਸ਼ਭ ਪੰਤ ਅਤੇ ਵੈਂਕਟੇਸ਼ ਅਈਅਰ ਨੂੰ ਸਟੰਪ ਕਰਕੇ ਇਸ ਨੂੰ ਸਾਬਤ ਵੀ ਕੀਤਾ।
ਟ੍ਰੇਂਟ ਬੋਲਟ - ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਆਈ.ਪੀ.ਐਲ. ਦੇ ਆਖਰੀ ਸੀਜ਼ਨ ਤੱਕ ਮੁੰਬਈ ਇੰਡੀਅਨਜ਼ ਦੀ ਟੀਮ ਦਾ ਹਿੱਸਾ ਸਨ। ਫਰੈਂਚਾਇਜ਼ੀ ਨੇ ਉਸ ਨੂੰ ਰਿਲੀਜ਼ ਕਰ ਦਿੱਤਾ ਹੈ। ਬੋਲਟ ਪਿਛਲੇ 2 ਸੀਜ਼ਨਾਂ 'ਚ ਮੁੰਬਈ ਦੇ ਸਭ ਤੋਂ ਸਫਲ ਗੇਂਦਬਾਜ਼ ਸਨ। ਉਹ ਦੁਨੀਆਂ ਦੇ ਸਭ ਤੋਂ ਵਧੀਆ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਹਨ। ਕਈ ਫਰੈਂਚਾਇਜ਼ੀਆਂ ਦੀ ਉਨ੍ਹਾਂ 'ਤੇ ਨਜ਼ਰ ਹੈ। ਉਨ੍ਹਾਂ ਨੂੰ ਆਪਣੇ ਨਾਲ ਜੋੜਨ ਲਈ ਫ੍ਰੈਂਚਾਈਜ਼ੀ ਨੂੰ ਮੋਟੀ ਰਕਮ ਖਰਚ ਕਰਨੀ ਪੈ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin