KKR ਤੋਂ ਬਾਅਦ ਕੀ ਹੁਣ RCB ਨੂੰ ਚੈਂਪੀਅਨ ਬਣਾਏਗਾ ਸ਼੍ਰੇਅਸ ਅਈਅਰ? ਬੈਂਗਲੁਰੂ ਨਿਲਾਮੀ 'ਚ ਲੱਗੇਗੀ ਵੱਡੀ ਬੋਲੀ; ਜਾਣੋ ਤਾਜ਼ਾ ਅਪਡੇਟ
ਆਈਪੀਐਲ 2025 ਇਸ ਵਾਰ ਕਾਫੀ ਦਿਲਚਸਪ ਹੋਏਗਾ। ਕਿਉਂਕਿ ਮੈਗਾ ਨਿਲਾਮੀ ਤਿੰਨ ਸਾਲ ਬਾਅਦ ਕਰਵਾਈ ਜਾਵੇਗੀ। ਇਸ ਨਿਲਾਮੀ ਵਿੱਚ ਕਈ ਸੁਪਰਸਟਾਰ ਖਿਡਾਰੀ ਵੀ ਸ਼ਾਮਲ ਹਨ। ਇਹ ਇਸ ਨਿਲਾਮੀ ਨੂੰ ਹੋਰ ਵੀ ਖਾਸ ਬਣਾਉਣ ਜਾ ਰਿਹਾ ਹੈ।
IPL 2025, RCB New Captain: ਆਈਪੀਐਲ 2025 ਲਈ ਸਟੇਜ ਸੱਜ ਚੁਕਿਆ ਹੈ ਅਤੇ ਜਲਦ ਹੀ ਇਸਦਾ ਆਗਾਜ਼ ਵੀ ਹੋ ਜਾਏਗਾ। 18ਵੇਂ ਸੀਜ਼ਨ ਦੀ ਨਿਲਾਮੀ 24 ਅਤੇ 25 ਨਵੰਬਰ ਨੂੰ ਜੇਦਾਹ, ਸਾਊਦੀ ਅਰਬ ਵਿੱਚ ਹੋਵੇਗੀ। ਇਸ ਵਾਰ ਦੀ ਨਿਲਾਮੀ ਬਹੁਤ ਖਾਸ ਹੈ, ਕਿਉਂਕਿ ਮੈਗਾ ਨਿਲਾਮੀ (Mega Auction) ਤਿੰਨ ਸਾਲ ਬਾਅਦ ਕਰਵਾਈ ਜਾਵੇਗੀ। ਇਸ ਨਿਲਾਮੀ ਵਿੱਚ ਕਈ ਸੁਪਰਸਟਾਰ ਖਿਡਾਰੀ ਵੀ ਸ਼ਾਮਲ ਹਨ। ਇਹ ਇਸ ਨਿਲਾਮੀ ਨੂੰ ਹੋਰ ਵੀ ਖਾਸ ਬਣਾਉਣ ਜਾ ਰਿਹਾ ਹੈ।
ਹੋਰ ਪੜ੍ਹੋ : ਇਨਸਾਨ ਦੇ ਕਿਹੜੇ ਹਿੱਸੇ ਨੂੰ ਮਹਿਸੂਸ ਹੁੰਦੀ ਸਭ ਤੋਂ ਵੱਧ ਠੰਡ! ਇੱਥੇ ਜਾਣੋ ਸਹੀ ਜਵਾਬ
ਆਈਪੀਐਲ 2025 ਦੀ ਨਿਲਾਮੀ ਤੋਂ ਕਈ ਟੀਮਾਂ ਆਪਣਾ ਕਪਤਾਨ ਲੱਭ ਲੈਣਗੀਆਂ। ਇਸ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ, ਦਿੱਲੀ ਕੈਪੀਟਲਸ, ਕੋਲਕਾਤਾ ਨਾਈਟ ਰਾਈਡਰਜ਼, ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਵਰਗੀਆਂ ਟੀਮਾਂ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਨਿਲਾਮੀ ਤੋਂ ਪਹਿਲਾਂ ਆਪਣੇ ਕਪਤਾਨਾਂ ਨੂੰ ਰਿਲੀਜ਼ ਕਰ ਦਿੱਤਾ ਹੈ। IPL ਨਿਲਾਮੀ ਤੋਂ ਕਰੀਬ 72 ਘੰਟੇ ਪਹਿਲਾਂ ਇੱਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ।
ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਆਰਸੀਬੀ ਸ਼੍ਰੇਅਸ ਅਈਅਰ ਨੂੰ ਖਰੀਦਣ ਦੀ ਤਿਆਰੀ ਕਰ ਰਿਹਾ ਹੈ। ਅਈਅਰ ਦੀ ਕਪਤਾਨੀ ਵਿੱਚ ਕੇਕੇਆਰ ਪਿਛਲੇ ਸੀਜ਼ਨ ਵਿੱਚ ਚੈਂਪੀਅਨ ਬਣੀ ਸੀ। ਹਾਲਾਂਕਿ, ਫਰੈਂਚਾਈਜ਼ੀ ਅਤੇ ਅਈਅਰ ਵਿਚਕਾਰ ਆਉਣ ਵਾਲੇ ਸੀਜ਼ਨ ਲਈ ਗੱਲਬਾਤ ਸਹੀ ਨਹੀਂ ਹੋ ਸਕੀ ਅਤੇ ਅਜਿਹੀ ਸਥਿਤੀ ਵਿੱਚ, ਕੇਕੇਆਰ ਨੇ ਅਈਅਰ ਨੂੰ ਛੱਡ ਦਿੱਤਾ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਆਰਸੀਬੀ ਤੋਂ ਇਲਾਵਾ ਲਖਨਊ ਸੁਪਰ ਜਾਇੰਟਸ, ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵੀ ਅਈਅਰ 'ਤੇ ਵੱਡੀ ਬੋਲੀ ਲਗਾਉਣ ਲਈ ਤਿਆਰ ਹਨ।
ਰਿਪੋਰਟਾਂ ਦੀ ਮੰਨੀਏ ਤਾਂ ਆਰਸੀਬੀ ਅਤੇ ਦਿੱਲੀ ਵੀ ਸ਼੍ਰੇਅਸ ਅਈਅਰ ਨੂੰ ਕਪਤਾਨ ਬਣਾ ਸਕਦੇ ਹਨ। ਜਿਸ ਤਰ੍ਹਾਂ ਕੇਕੇਆਰ ਨੇ ਆਪਣੇ ਕਪਤਾਨ ਅਈਅਰ ਨੂੰ ਰਿਲੀਜ਼ ਕਰ ਦਿੱਤਾ, ਉਸੇ ਤਰ੍ਹਾਂ ਦਿੱਲੀ ਕੈਪੀਟਲਸ ਅਤੇ ਆਰਸੀਬੀ ਨੇ ਆਪਣੇ ਕਪਤਾਨ ਰਿਸ਼ਭ ਪੰਤ ਅਤੇ ਫਾਫ ਡੂ ਪਲੇਸਿਸ ਨੂੰ ਰਿਲੀਜ਼ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਆਰਸੀਬੀ ਅਈਅਰ ਲਈ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਹੈ।
ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਆਈਪੀਐਲ 2025 ਲਈ ਸਿਰਫ਼ ਤਿੰਨ ਖਿਡਾਰੀਆਂ ਨੂੰ ਰਿਟੇਨ ਕੀਤਾ ਹੈ, ਜਿਸ ਲਈ ਉਨ੍ਹਾਂ ਨੇ ਕੁੱਲ 37 ਕਰੋੜ ਰੁਪਏ ਖਰਚ ਕੀਤੇ ਹਨ। ਆਰਸੀਬੀ ਨੇ ਵਿਰਾਟ ਕੋਹਲੀ (21 ਕਰੋੜ), ਰਜਤ ਪਾਟੀਦਾਰ (11 ਕਰੋੜ) ਅਤੇ ਯਸ਼ ਦਿਆਲ (5 ਕਰੋੜ) ਨੂੰ ਬਰਕਰਾਰ ਰੱਖਿਆ ਹੈ। ਖਬਰ ਇਹ ਵੀ ਹੈ ਕਿ RCB ਪਹਿਲਾਂ ਵਿਰਾਟ ਨੂੰ ਕਪਤਾਨ ਬਣਾਉਣ 'ਤੇ ਵਿਚਾਰ ਕਰ ਰਿਹਾ ਹੈ।
ਹਾਲਾਂਕਿ ਇਹ ਕਿੰਗ ਕੋਹਲੀ 'ਤੇ ਨਿਰਭਰ ਕਰਦਾ ਹੈ ਕਿ ਉਹ ਫਿਰ ਤੋਂ ਕਪਤਾਨ ਬਣਨਾ ਚਾਹੁੰਦੇ ਹਨ ਜਾਂ ਨਹੀਂ। ਜੇਕਰ ਕੋਹਲੀ ਕਪਤਾਨੀ ਲੈਣ ਤੋਂ ਇਨਕਾਰ ਕਰਦੇ ਹਨ ਤਾਂ ਫਰੈਂਚਾਇਜ਼ੀ ਨਵਾਂ ਕਪਤਾਨ ਨਿਯੁਕਤ ਕਰੇਗੀ।