IPL 2023: ਕੀ ਅੱਜ ਫਿਰ ਅਹਿਮਦਾਬਾਦ ‘ਚ ਪਵੇਗਾ ਮੀਂਹ? ਜਾਣੋ ਮੌਸਮ ਵਿਭਾਗ ਦਾ ਲੇਟੇਸਟ ਅਪਡੇਟ
Ahmedabad Weather: ਚੇਨਈ ਸੁਪਰ ਕਿੰਗਜ਼-ਗੁਜਰਾਤ ਟਾਈਟਨਸ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੀਂਹ ਪੈ ਸਕਦਾ ਹੈ, ਪਰ ਕਿੰਨੀ ਦੇਰ ਤੱਕ ਪਵੇਗਾ ਮੀਂਹ? ਇਸ 'ਤੇ ਮੌਸਮ ਵਿਭਾਗ ਦਾ ਵੱਡਾ ਅਪਡੇਟ ਸਾਹਮਣੇ ਆਇਆ ਹੈ।
CSK vs GT Final, Weather Forecast: ਆਈਪੀਐਲ 2023 ਸੀਜ਼ਨ ਦਾ ਫਾਈਨਲ ਮੈਚ ਐਤਵਾਰ ਨੂੰ ਖੇਡਿਆ ਜਾਣਾ ਸੀ ਪਰ ਮੀਂਹ ਕਾਰਨ ਮੈਚ ਨਹੀਂ ਖੇਡਿਆ ਜਾ ਸਕਿਆ। ਹੁਣ ਸੋਮਵਾਰ ਯਾਨੀ ਅੱਜ ਖੇਡਿਆ ਜਾਵੇਗਾ ਮੈਚ, ਪਰ ਕੀ ਮੀਂਹ ਫਿਰ ਤੋਂ ਪਰੇਸ਼ਾਨ ਕਰ ਸਕਦਾ? ਅਹਿਮਦਾਬਾਦ ਵਿੱਚ ਮੌਸਮ ਦਾ ਪੈਟਰਨ ਕਿਵੇਂ ਰਹੇਗਾ? ਕੀ ਅੱਜ ਹੋਵੇਗਾ ਫਾਈਨਲ ਮੈਚ... ਹਾਲਾਂਕਿ ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਫਿਲਹਾਲ ਅਹਿਮਦਾਬਾਦ ਦਾ ਮੌਸਮ ਸਾਫ ਹੈ। ਮੰਨਿਆ ਜਾ ਰਿਹਾ ਹੈ ਕਿ ਚੇਨਈ ਸੁਪਰ ਕਿੰਗਜ਼-ਗੁਜਰਾਤ ਟਾਈਟਨਸ ਫਾਈਨਲ ਮੈਚ ਦੌਰਾਨ ਮੀਂਹ ਨਹੀਂ ਪਵੇਗਾ।
ਇਹ ਵੀ ਪੜ੍ਹੋ: IPL Final 2023: IPL ਫਾਈਨਲ ‘ਚ ਇਨ੍ਹਾਂ ਖਿਡਾਰੀਆਂ ਨੇ ਬਣਾਈਆਂ ਸਭ ਤੋਂ ਵੱਧ ਦੌੜਾਂ, ਧੋਨੀ ਇਸ ਨੰਬਰ ‘ਤੇ ਮੌਜੂਦ
ਅੱਜ ਕਿਵੇਂ ਦਾ ਰਹੇਗਾ ਮੌਸਮ?
ਹਾਲਾਂਕਿ ਮੌਸਮ ਵਿਭਾਗ ਮੁਤਾਬਕ ਚੇਨਈ ਸੁਪਰ ਕਿੰਗਜ਼-ਗੁਜਰਾਤ ਟਾਈਟਨਸ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੀਂਹ ਪੈ ਸਕਦਾ ਹੈ ਪਰ ਜ਼ਿਆਦਾ ਮੀਂਹ ਨਹੀਂ ਪਵੇਗਾ। ਇਸ ਦੇ ਨਾਲ ਹੀ ਰਿਪੋਰਟ ਦੇ ਅਨੁਸਾਰ ਮੀਂਹ ਤੋਂ ਬਾਅਦ, ਆਸਮਾਨ ਹੌਲੀ-ਹੌਲੀ ਸਾਫ ਹੋਵੇਗਾ... ਹਾਲਾਂਕਿ, ਕ੍ਰਿਕਟ ਪ੍ਰਸ਼ੰਸਕਾਂ ਲਈ ਇਹ ਚੰਗੀ ਖ਼ਬਰ ਹੈ। ਦਰਅਸਲ ਐਤਵਾਰ ਨੂੰ ਮੀਂਹ ਕਾਰਨ ਫਾਈਨਲ ਮੈਚ ਨਹੀਂ ਖੇਡਿਆ ਜਾ ਸਕਿਆ ਸੀ। ਦਰਅਸਲ, ਆਈਪੀਐਲ ਫਾਈਨਲ ਲਈ ਰਿਜ਼ਰਵ ਡੇਅ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਕਾਰਨ ਹੁਣ ਇਹ ਮੈਚ ਅੱਜ ਖੇਡਿਆ ਜਾਵੇਗਾ।
ਦੱਸ ਦਈਏ ਕਿ ਜੇਕਰ ਮੀਂਹ ਕਾਰਨ 'ਰਿਜ਼ਰਵ ਡੇਅ' ਵੀ ਪ੍ਰਭਾਵਿਤ ਹੁੰਦਾ ਹੈ ਅਤੇ ਮੈਚ ਨਹੀਂ ਹੋ ਸਕਿਆ ਤਾਂ ਇਹ ਚੇਨਈ ਲਈ ਨੁਕਸਾਨ ਹੋਵੇਗਾ। ਇੰਡੀਆ ਟੂਡੇ ਦੇ ਅਨੁਸਾਰ, ਜੇਕਰ ਮੈਚ ਨਹੀਂ ਖੇਡਿਆ ਗਿਆ ਤਾਂ ਪੁਆਇੰਟ ਟੇਬਲ ਵਿੱਚ ਟਾਪ ਦੀ ਟੀਮ ਯਾਨੀ ਗੁਜਰਾਤ ਟਾਈਟਨਸ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ। ਇਸ ਕਰਕੇ CSK ਨੂੰ ਭਾਰੀ ਨੁਕਸਾਨ ਹੋਵੇਗਾ। ਫਾਈਨਲ 'ਚ ਮੀਂਹ ਨਾਲ ਪ੍ਰਭਾਵਿਤ ਹੋਣ ਵਾਲੇ ਮੈਚਾਂ 'ਚ ਓਵਰ ਘੱਟ ਕਰਨ ਦਾ ਵੀ ਨਿਯਮ ਹੈ। ਕਟੌਤੀ ਸਮੇਂ ਦੇ ਨਾਲ ਸ਼ੁਰੂ ਹੁੰਦੀ ਹੈ। ਪਹਿਲਾ ਇੱਕ ਓਵਰ ਘਟਾਇਆ ਜਾਂਦਾ ਹੈ।
ਇਸ ਤੋਂ ਬਾਅਦ ਤਿੰਨ, ਪੰਜ ਅਤੇ ਸੱਤ ਓਵਰ ਘਟਾਏ ਜਾਂਦੇ ਹਨ। ਜਿਵੇਂ-ਜਿਵੇਂ ਸਮਾਂ ਵਧਦਾ ਹੈ, ਓਵਰ ਘਟਦੇ ਰਹਿੰਦੇ ਹਨ। ਅੰਤ ਵਿੱਚ, ਇਹ 5-5 ਓਵਰਾਂ ਦਾ ਮੈਚ ਹੁੰਦਾ ਹੈ। ਜੇਕਰ ਅਜਿਹਾ ਵੀ ਸੰਭਵ ਨਹੀਂ ਹੈ ਤਾਂ ਸੁਪਰ ਓਵਰ ਦਾ ਆਪਸ਼ਨ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਆਈਪੀਐਲ 2023 ਸੀਜ਼ਨ ਦੇ ਫਾਈਨਲ ਮੈਚ ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। IPL 2022 ਦਾ ਖਿਤਾਬ ਗੁਜਰਾਤ ਟਾਈਟਨਸ ਨੇ ਜਿੱਤਿਆ ਸੀ। ਜਦਕਿ ਚੇਨਈ ਸੁਪਰ ਕਿੰਗਜ਼ ਨੇ 4 ਵਾਰ ਆਈ.ਪੀ.ਐੱਲ. ਦਾ ਖਿਤਾਬ ਜਿੱਤਿਆ ਹੈ।
ਇਹ ਵੀ ਪੜ੍ਹੋ: AB De Villiers: AB ਡਿਵਿਲੀਅਰਸ ਹੋਏ ਯਸ਼ਸਵੀ ਜੈਸਵਾਲ ਦੇ ਕਾਇਲ, ਪ੍ਰਸ਼ੰਸਾ ਕਰ ਦੱਸਿਆ ਸਭ ਤੋਂ ਵੱਡਾ ਗੁਣ