MI ਬਣੀ ਦਿੱਲੀ ਨੂੰ ਹਰਾਉਣ ਵਾਲੀ ਪਹਿਲੀ ਟੀਮ, ਰਨਆਉਟ ਦੀ ਅਜੀਬੋ-ਗਰੀਬ ਹੈਟ੍ਰਿਕ ਨਾਲ ਮਾਰੀ ਬਾਜ਼ੀ; 12 ਦੌੜਾਂ ਨਾਲ ਜਿੱਤਿਆ ਮੈਚ
ਮੁੰਬਈ ਇੰਡਿਅਨਜ਼ ਨੇ ਦਿੱਲੀ ਕੈਪਿਟਲਜ਼ ਦਾ ਮੈਚ ਕਾਫੀ ਦਿਲਚਸਪ ਰਿਹਾ। ਇਹ ਦਿੱਲੀ ਦੀ IPL 2025 ਵਿੱਚ ਪਹਿਲੀ ਹਾਰ ਸੀ, ਜਿਸ ਤੋਂ ਪਹਿਲਾਂ ਉਸ ਨੇ ਲਗਾਤਾਰ 4 ਜਿੱਤਾਂ ਦਰਜ ਕੀਤੀਆਂ ਸਨ।ਦਿੱਲੀ ਕੈਪਿਟਲਜ਼ ਨੂੰ 12 ਦੌੜਾਂ ਨਾਲ ਹਾਰਿਆ।

DCvs MI Highlights IPL Match 29: ਮੁੰਬਈ ਇੰਡਿਅਨਜ਼ ਨੇ ਦਿੱਲੀ ਕੈਪਿਟਲਜ਼ ਨੂੰ 12 ਦੌੜਾਂ ਨਾਲ ਹਰਾਇਆ ਹੈ। ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਚ ਖੇਡੇ ਗਏ ਇਸ ਮੈਚ ਵਿੱਚ ਮੁੰਬਈ ਇੰਡਿਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 205 ਦੌੜਾਂ ਬਣਾਈਆਂ। ਜਵਾਬ ਵਿੱਚ ਦਿੱਲੀ ਦੀ ਪੂਰੀ ਟੀਮ 193 ਦੌੜਾਂ 'ਤੇ ਢੇਰ ਹੋ ਗਈ। ਇਹ ਦਿੱਲੀ ਦੀ IPL 2025 ਵਿੱਚ ਪਹਿਲੀ ਹਾਰ ਸੀ, ਜਿਸ ਤੋਂ ਪਹਿਲਾਂ ਉਸ ਨੇ ਲਗਾਤਾਰ 4 ਜਿੱਤਾਂ ਦਰਜ ਕੀਤੀਆਂ ਸਨ। ਦੂਜੇ ਪਾਸੇ, ਜੇ ਮੁੰਬਈ ਇਹ ਮੈਚ ਹਾਰ ਜਾਂਦੀ ਤਾਂ ਉਸਦੀ ਪਲੇਆਫ਼ ਤੱਕ ਪਹੁੰਚਣ ਦੀ ਰਾਹਤ ਔਖੀ ਹੋ ਜਾਂਦੀ। ਮੈਚ ਦੇ 19ਵੇਂ ਓਵਰ ਵਿੱਚ ਮੁੰਬਈ ਇੰਡਿਅਨਜ਼ ਦੇ ਖਿਡਾਰੀਆਂ ਨੇ ਅਜੀਬੋ-ਗਰੀਬ ਤਰੀਕੇ ਨਾਲ ਤਿੰਨ ਰਨਆਉਟ ਕਰਕੇ ਹੈਟ੍ਰਿਕ ਲਾਈ ਅਤੇ ਮੈਚ ਆਪਣੇ ਨਾਂ ਕਰ ਲਿਆ।
206 ਰਨਾਂ ਦੇ ਟਾਰਗੇਟ ਦਾ ਪਿੱਛਾ ਕਰਦਿਆਂ ਦੀਪਕ ਚਾਹਰ ਨੇ ਮੁੰਬਈ ਇੰਡਿਅਨਜ਼ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਉਨ੍ਹਾਂ ਨੇ ਪਾਰੀ ਦੀ ਪਹਿਲੀ ਹੀ ਗੇਂਦ 'ਤੇ ਜੇਕ ਫਰੇਜ਼ਰ ਮੈਕਗਰਕ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਅਭਿਸ਼ੇਕ ਪੋਰੇਲ ਅਤੇ ਕਰੁਣ ਨਾਇਰ ਨੇ ਮੁੰਬਈ ਦੀ ਗੇਂਦਬਾਜ਼ੀ ਦਾ ਲੱਕ ਤੋੜ ਕੇ ਰੱਖ ਦਿੱਤਾ। ਦੋਹਾਂ ਨੇ ਮਿਲਕੇ 61 ਗੇਂਦਾਂ ਵਿੱਚ 119 ਦੌੜਾਂ ਜੋੜ ਲਈਆਂ। ਪੋਰੇਲ 33 ਰਨਾਂ 'ਤੇ ਆਊਟ ਹੋ ਗਿਆ, ਪਰ ਕਰੁਣ ਨਾਇਰ ਵੱਖਰੀ ਹੀ ਲਹਿਰ ਵਿੱਚ ਬੱਲੇਬਾਜ਼ੀ ਕਰਨ ਆਏ ਸਨ। ਉਨ੍ਹਾਂ ਨੇ 89 ਰਨਾਂ ਦੀ ਤੂਫਾਨੀ ਪਾਰੀ ਖੇਡੀ। ਜਦ ਉਹ ਆਊਟ ਹੋਏ, ਤਾਂ ਦਿੱਲੀ ਨੂੰ ਜਿੱਤ ਲਈ 50 ਗੇਂਦਾਂ ਵਿੱਚ 71 ਦੌੜਾਂ ਚਾਹੀਦੀਆਂ ਸਨ, ਜੋ ਕਿ ਵੇਖਣ ਵਿੱਚ ਬਹੁਤ ਆਸਾਨ ਲਕਸ਼ ਲੱਗ ਰਿਹਾ ਸੀ।
ਆਖ਼ਰੀ 8 ਓਵਰਾਂ ਵਿੱਚ ਪੂਰਾ ਮੈਚ ਹੀ ਪਲਟ ਗਿਆ
12 ਓਵਰਾਂ ਤੱਕ ਦਿੱਲੀ ਕੈਪਿਟਲਜ਼ ਨੇ 3 ਵਿਕਟਾਂ ਦੇ ਨੁਕਸਾਨ 'ਤੇ 140 ਦੌੜਾਂ ਬਣਾਈਆਂ ਹੋਈਆਂ ਸਨ। ਟੀਮ ਨੂੰ ਜਿੱਤ ਲਈ 48 ਗੇਂਦਾਂ ਵਿੱਚ ਸਿਰਫ 66 ਦੌੜਾਂ ਚਾਹੀਦੀਆਂ ਸਨ। ਇਥੋਂ ਬਾਅਦ ਸੂਰਯਕੁਮਾਰ ਯਾਦਵ, ਟਰਿਸਟਨ ਸਟਬਸ ਅਤੇ ਕੇਐਲ ਰਾਹੁਲ ਸਮੇਤ ਹੋਰ ਬੱਲੇਬਾਜ਼ ਵਾਰ-ਵਾਰ ਵਿਕਟਾਂ ਗਵਾ ਗਏ।
ਅਗਲੇ ਚਾਰ ਓਵਰਾਂ ਵਿੱਚ ਦਿੱਲੀ ਦੀ ਟੀਮ ਸਿਰਫ 24 ਦੌੜਾਂ ਹੀ ਬਣਾ ਸਕੀ ਅਤੇ ਤਿੰਨ ਅਹਿਮ ਵਿਕਟਾਂ ਗਵਾ ਦਿੱਤੀਆਂ। ਇਸ ਤਰ੍ਹਾਂ 16 ਓਵਰ ਤੱਕ ਸਕੋਰ 6 ਵਿਕਟਾਂ ਦੇ ਨੁਕਸਾਨ 'ਤੇ 164 ਰਨ ਹੀ ਹੋਇਆ।
ਇੱਕ ਵੇਲਾ ਐਸਾ ਸੀ ਜਦ ਦਿੱਲੀ ਕੈਪਿਟਲਜ਼ ਆਸਾਨ ਜਿੱਤ ਵੱਲ ਵਧ ਰਹੀ ਸੀ। ਸਿਰਫ 2 ਓਵਰਾਂ ਵਿੱਚ 23 ਦੌੜਾਂ ਚਾਹੀਦੀਆਂ ਸਨ। ਪਰ ਕਿਉਂਕਿ ਜਸਪਰੀਤ ਬੁਮਰਾਹ ਦਾ ਇੱਕ ਓਵਰ ਬਾਕੀ ਸੀ, ਇਸ ਕਰਕੇ ਇਹ 23 ਦੌੜਾਂ ਵੀ ਪਹਾੜ ਵਰਗਾ ਟਾਰਗਟ ਲੱਗਣ ਲੱਗ ਪਿਆ।
ਉਨ੍ਹਾ ਦੇ 19ਵੇਂ ਓਵਰ ਦੀ ਪਹਿਲੀਆਂ ਦੋ ਗੇਂਦਾਂ 'ਤੇ ਦਿੱਲੀ ਨੇ 8 ਦੌੜਾਂ ਜੋੜ ਲਈਆਂ, ਪਰ ਕੌਣ ਜਾਣਦਾ ਸੀ ਕਿ ਓਵਰ ਦੀਆਂ ਅਗਲੀਆਂ ਤਿੰਨ ਗੇਂਦਾਂ 'ਤੇ ਦਿੱਲੀ ਦੇ ਬਾਕੀ ਤਿੰਨ ਬੱਲੇਬਾਜ਼ ਰਨ ਆਉਟ ਹੋ ਜਾਣਗੇ।




















