IPL 2023: ਆਈਪੀਐਲ 2023 ਸ਼ੁਰੂ ਹੋਣ ਤੋਂ ਪਹਿਲਾਂ ਰਿਸ਼ਭ ਪੰਤ ਨੇ ਵੀਡੀਓ ਸੁਨੇਹੇ ਨਾਲ ਕਿਹਾ 'ਮੈਂ ਖੇਡਣ ਆ ਰਿਹਾ ਹਾਂ'
Rishabh Pant news: ਰਿਸ਼ਭ ਪੰਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
Rishabh Pant Viral Video: ਪਿਛਲੇ ਸਾਲ ਦਸੰਬਰ ਮਹੀਨੇ 'ਚ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋਏ ਰਿਸ਼ਭ ਪੰਤ ਕੁਝ ਸਮੇਂ ਲਈ ਕ੍ਰਿਕਟ ਦੇ ਮੈਦਾਨ ਤੋਂ ਬਾਹਰ ਹਨ। ਇੰਨੇ ਖਤਰਨਾਕ ਹਾਦਸੇ ਵਿੱਚ ਉਹ ਵਾਲ-ਵਾਲ ਬਚੇ ਸੀ, ਪਰ ਉਹ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਪਰ ਹੁਣ ਉਨ੍ਹਾਂ ਦੀ ਸਿਹਤ ਵਿੱਚ ਫਰਕ ਆ ਰਿਹਾ ਹੈ ਤੇ ਹੌਲੀ-ਹੌਲੀ ਠੀਕ ਹੋ ਰਹੇ ਹਨ। ਉਨ੍ਹਾਂ ਦੀ ਮਰਸਡੀਜ਼ ਕਾਰ ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਡਿਵਾਈਡਰ ਨਾਲ ਟਕਰਾ ਗਈ ਅਤੇ ਅੱਗ ਲੱਗ ਗਈ। ਜਦੋਂ ਉਹ ਆਪਣੇ ਘਰ ਰੁੜਕੀ ਜਾ ਰਿਹਾ ਸੀ।
ਭਾਰਤ ਦੇ ਸਟਾਰ ਵਿਕਟਕੀਪਰ-ਬੱਲੇਬਾਜ਼ ਨੇ ਆਪਣੀ ਰਿਕਵਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਹਾਲ ਹੀ ਵਿੱਚ ਉਸ ਦੇ ਦੁਬਾਰਾ ਤੁਰਦੇ ਹੋਏ ਵੀਡੀਓ ਸ਼ੇਅਰ ਕੀਤੇ ਹਨ। ਉਸਦੀ ਗੈਰਹਾਜ਼ਰੀ ਦਾ ਮਤਲਬ ਹੈ ਕਿ ਦਿੱਲੀ ਦੀ ਟੀਮ ਨੂੰ ਇੱਕ ਬਹੁਤ ਪ੍ਰਭਾਵਸ਼ਾਲੀ ਖਿਡਾਰੀ ਦੀ ਕਮੀ ਮਹਿਸੂਸ ਹੋਵੇਗੀ ਜਦੋਂ ਉਹ ਸ਼ਨੀਵਾਰ ਨੂੰ ਕੇਐਲ ਰਾਹੁਲ ਦੀ ਅਗਵਾਈ ਵਾਲੀ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਆਪਣੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2023) ਮੁਹਿੰਮ ਦੀ ਸ਼ੁਰੂਆਤ ਕਰੇਗੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਕ ਪ੍ਰਮੋਸ਼ਨਲ ਵੀਡੀਓ 'ਚ ਪੰਤ ਨੇ ਕਿਹਾ, 'ਜੇਕਰ ਹਰ ਕੋਈ ਖੇਡ ਰਿਹਾ ਹੈ ਤਾਂ ਮੈਂ ਕਿਉਂ ਨਹੀਂ? ਮੈਂ ਅਜੇ ਵੀ ਗੇਮ ਵਿੱਚ ਹਾਂ ਬੌਸ! ਮੈਂ ਖੇਡਣ ਆ ਰਿਹਾ ਹਾਂ ਇਹ ਇੱਕ ਫੂਡ ਡਿਲੀਵਰੀ ਐਪ ਲਈ ਇੱਕ ਇਸ਼ਤਿਹਾਰ ਹੈ, ਪਰ ਇਸਨੇ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਵੀਡੀਓ ਵਿੱਚ ਦੇਖ ਸਕਦੇ ਹੋ ਰਿਸ਼ਭ ਕਿਹਾ ਰਿਹਾ ਹੈ "ਕ੍ਰਿਕਟ ਅਤੇ ਭੋਜਨ, ਦੋ ਚੀਜ਼ਾਂ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ, ਮੈਂ ਪਿਛਲੇ ਕੁਝ ਮਹੀਨਿਆਂ ਤੋਂ ਕ੍ਰਿਕਟ ਨਹੀਂ ਖੇਡ ਸਕਿਆ ਪਰ ਡਾਕਟਰ ਨੇ ਮੈਨੂੰ ਸਹੀ ਤਰ੍ਹਾਂ ਖਾਣ ਲਈ ਕਿਹਾ। ਇਸ ਲਈ ਮੇਰੇ ਕੋਲ ਘਰ ਵਿੱਚ ਬਹੁਤ ਸਾਰਾ ਸਿਹਤਮੰਦ ਭੋਜਨ ਹੈ।" ਵੀਡੀਓ ਵਿੱਚ, "ਕ੍ਰਿਕਟ ਸੀਜ਼ਨ ਜਲਦੀ ਹੀ ਸ਼ੁਰੂ ਹੋ ਰਿਹਾ ਸੀ, ਉਦੋਂ ਮੈਂ ਸੋਚਿਆ ਕਿ ਜੇਕਰ ਹਰ ਕੋਈ ਖੇਡ ਰਿਹਾ ਹੈ, ਤਾਂ ਮੈਂ ਕਿਉਂ ਨਹੀਂ? ਮੈਂ ਅਜੇ ਵੀ ਗੇਮ ਵਿੱਚ ਹਾਂ, ਬੌਸ! ਮੈਂ ਖੇਡਣ ਆ ਰਿਹਾ ਹਾਂ।"
ਹੋਰ ਪੜ੍ਹੋ : ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ Opening Ceremony ਵਿੱਚ ਬਿਖੇਰਨਗੇ ਆਪਣੀ ਆਵਾਜ਼ ਦਾ ਜਾਦੂ