GT vs DC live score: ਗੁਜਰਾਤ ਟਾਈਟਨਸ ਅਤੇ ਦਿੱਲੀ ਕੈਪੀਟਲਸ ਵਿਚਾਲੇ ਹੋਵੇਗਾ ਮੁਕਾਬਲਾ, ਦੇਖੋ ਲਾਈਵ ਸਕੋਰ

GT vs DC Live Score: IPL 'ਚ ਅੱਜ ਗੁਜਰਾਤ ਟਾਈਟਨਸ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੈਚ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ।

ABP Sanjha Last Updated: 02 May 2023 10:49 PM
GT vs DC Live Score IPL 2023: ਗੁਜਰਾਤ ਨੂੰ ਚਾਹੀਦਾ 37 ਦੌੜਾਂ

GT vs DC Live Score IPL 2023: ਗੁਜਰਾਤ ਨੂੰ ਜਿੱਤ ਲਈ ਤਿੰਨ ਓਵਰਾਂ ਵਿੱਚ 37 ਦੌੜਾਂ ਬਣਾਉਣੀਆਂ ਹਨ। ਹਾਲਾਂਕਿ ਕਪਤਾਨ ਹਾਰਦਿਕ ਪੰਡਯਾ ਕ੍ਰੀਜ਼ 'ਤੇ ਮੌਜੂਦ ਹਨ। ਰਾਹੁਲ ਪੰਡਯਾ ਦੇ ਸਮਰਥਨ 'ਚ ਆਏ ਹਨ।

DC vs GT: ਕੀ ਕਪਤਾਨ ਹਾਰਦਿਕ ਪੰਡਯਾ ਟੀਮ ਨੂੰ ਮੁਸੀਬਤ 'ਚੋਂ ਕੱਢ ਸਕਣਗੇ?

DC vs GT: ਗੁਜਰਾਤ ਟਾਈਟਨਸ ਦੀਆਂ ਉਮੀਦਾਂ ਕਪਤਾਨ ਹਾਰਦਿਕ ਪੰਡਯਾ ਅਤੇ ਅਭਿਨਵ ਮਨੋਹਰ 'ਤੇ ਟਿਕੀਆਂ ਹੋਈਆਂ ਹਨ। ਹੁਣ ਆਖਰੀ 10 ਓਵਰਾਂ 'ਚ ਘਰੇਲੂ ਟੀਮ ਨੂੰ ਜਿੱਤ ਲਈ 82 ਦੌੜਾਂ ਦੀ ਲੋੜ ਹੈ। ਕੀ ਹਾਰਦਿਕ ਪੰਡਯਾ ਅਤੇ ਅਭਿਨਵ ਮਨੋਹਰ ਟੀਮ ਨੂੰ ਜਿੱਤ ਦੀ ਦਹਿਲੀਜ਼ 'ਤੇ ਲਿਜਾ ਸਕਣਗੇ?

ਗਿੱਲ ਤੋਂ ਬਾਅਦ ਇਸ਼ਾਂਤ ਸ਼ਰਮਾ ਨੇ ਵਿਜੇ ਸ਼ੰਕਰ ਨੂੰ ਭੇਜਿਆ

DC vs GT: ਗੁਜਰਾਤ ਟਾਈਟਨਸ ਦਾ ਸਕੋਰ 5 ਓਵਰਾਂ ਤੋਂ ਬਾਅਦ 3 ਵਿਕਟਾਂ 'ਤੇ 26 ਦੌੜਾਂ ਹਨ। ਹੁਣ 15 ਓਵਰਾਂ ਵਿੱਚ ਗੁਜਰਾਤ ਟਾਈਟਨਜ਼ ਨੂੰ ਜਿੱਤ ਲਈ 105 ਦੌੜਾਂ ਦੀ ਲੋੜ ਹੈ। ਡੇਵਿਡ ਮਿਲਰ ਅਤੇ ਹਾਰਦਿਕ ਪੰਡਯਾ ਇਸ ਸਮੇਂ ਕ੍ਰੀਜ਼ 'ਤੇ ਹਨ। ਜਦਕਿ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਸਾਹਾ ਤੋਂ ਇਲਾਵਾ ਵਿਜੇ ਸ਼ੰਕਰ ਪੈਵੇਲੀਅਨ ਪਰਤ ਗਏ ਹਨ।

ਗੁਜਰਾਤ ਦਾ ਪਹਿਲਾ ਵਿਕੇਟ ਡਿੱਗਿਆ

ਗੁਜਰਾਤ ਦੇ ਓਪਨਰ ਬੱਲੇਬਾਜ਼ 131 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਮੈਦਾਨ 'ਚ ਉਤਰੇ ਹਨ। ਗਿੱਲ ਸਾਹਾ ਨਾਲ ਓਪਨਿੰਗ ਨੂੰ ਸੰਭਾਲ ਰਹੇ ਹਨ। ਹਾਰਦਿਕ ਪੰਡਯਾ ਤੀਜੇ ਨੰਬਰ 'ਤੇ ਹੀ ਖੇਡਦੇ ਨਜ਼ਰ ਆ ਸਕਦੇ ਹਨ।

ਗੁਜਰਾਤ ਨੂੰ ਮਿਲੀ 131 ਦੌੜਾਂ ਦੀ ਚੁਣੌਤੀ

ਦਿੱਲੀ ਕੈਪੀਟਲਸ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 130 ਦੌੜਾਂ ਬਣਾਈਆਂ ਹਨ। ਗੁਜਰਾਤ ਨੂੰ ਜਿੱਤ ਲਈ 131 ਦੌੜਾਂ ਦਾ ਟੀਚਾ ਮਿਲਿਆ ਹੈ। ਦਿੱਲੀ ਵੱਲੋਂ ਅਮਾਨ ਖਾਨ ਨੇ 51 ਦੌੜਾਂ ਦੀ ਪਾਰੀ ਖੇਡੀ। ਗੁਜਰਾਤ ਲਈ ਸ਼ਮੀ ਨੇ ਚਾਰ ਵਿਕਟਾਂ ਲਈਆਂ। 10 ਮਿੰਟ ਦੇ ਬ੍ਰੇਕ ਤੋਂ ਬਾਅਦ ਗੇਮ ਦੁਬਾਰਾ ਸ਼ੁਰੂ ਹੋਵੇਗੀ।

GT vs DC Live Score: ਅਮਨ ਨੇ ਲਾਇਆ ਅਰਧ ਸੈਂਕੜਾ

GT vs DC Live Score: ਦਿੱਲੀ ਕੈਪੀਟਲਸ ਦੀ ਤਰਫੋਂ ਅਮਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜੇ ਲਗਾਏ। ਅਮਨ ਨੇ 41 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਦਿੱਲੀ ਕੈਪੀਟਲਸ ਨੇ 17.3 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 117 ਦੌੜਾਂ ਬਣਾਈਆਂ।

GT vs DC Live Score: 8 ਓਵਰਾਂ ਤੋਂ ਬਾਅਦ ਦਿੱਲੀ ਦਾ ਸਕੋਰ 40 ਦੌੜਾਂ

GT vs DC Live Score: 8 ਓਵਰਾਂ ਦੀ ਖੇਡ ਪੂਰੀ ਹੋ ਗਈ ਹੈ। ਦਿੱਲੀ ਕੈਪੀਟਲਸ ਦਾ ਸਕੋਰ ਪੰਜ ਵਿਕਟਾਂ ਦੇ ਨੁਕਸਾਨ 'ਤੇ 40 ਦੌੜਾਂ ਹੈ। ਦਿੱਲੀ ਕੈਪੀਟਲਜ਼ ਦੀਆਂ ਉਮੀਦਾਂ ਅਕਸ਼ਰ ਪਟੇਲ 'ਤੇ ਟਿਕੀਆਂ ਹੋਈਆਂ ਹਨ। ਅਮਨ ਅਕਸ਼ਰ ਦਾ ਸਾਥ ਦੇ ਰਹੇ ਹਨ। ਸਪਿਨਰ ਦੋਵਾਂ ਸਿਰਿਆਂ ਤੋਂ ਗੇਂਦਬਾਜ਼ੀ ਕਰ ਰਹੇ ਹਨ।

GT vs DC Live Score: ਦਿੱਲੀ ਦਾ ਡਿੱਗਿਆ ਪੰਜਵਾਂ ਵਿਕੇਟ

GT vs DC Live Score: ਦਿੱਲੀ ਕੈਪੀਟਲਸ ਦੀ ਇੱਕ ਹੋਰ ਵਿਕਟ ਡਿੱਗ ਗਿਆ ਹੈ। ਮੁਹੰਮਦ ਸ਼ਮੀ ਨੂੰ ਚੌਥੀ ਸਫਲਤਾ ਮਿਲੀ ਹੈ। ਦਿੱਲੀ ਨੇ ਸਿਰਫ਼ 23 ਦੌੜਾਂ 'ਤੇ ਪੰਜ ਵਿਕਟਾਂ ਗੁਆ ਦਿੱਤੀਆਂ ਹਨ। ਦਿੱਲੀ ਕੈਪੀਟਲਸ ਦੀ ਪਾਰੀ ਦੇ ਸਿਰਫ਼ ਪੰਜ ਓਵਰ ਹੀ ਪੂਰੇ ਹੋਏ ਹਨ।

GT vs DC Live: ਦਿੱਲੀ ਕੈਪੀਟਲਸ ਨੇ ਜਿੱਤਿਆ ਟਾਸ

GT vs DC Live: ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਗੁਜਰਾਤ ਦੇ ਕਪਤਾਨ ਹਾਰਦਿਕ ਪੰਡਯਾ ਵੀ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁੰਦੇ ਸਨ। ਹਾਲਾਂਕਿ ਮਾਰਸ਼ ਦੇ ਨਾ ਖੇਡਣ ਕਾਰਨ ਦਿੱਲੀ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ।

GT vs DC Live: ਪ੍ਰਿਥਵੀ ਸ਼ਾਅ ਨੂੰ ਨਹੀਂ ਮਿਲੇਗਾ ਮੌਕਾ

GT vs DC Live: ਦਿੱਲੀ ਕੈਪੀਟਲਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰਿਥਵੀ ਸ਼ਾਅ ਨੂੰ ਮੌਕਾ ਨਹੀਂ ਮਿਲੇਗਾ। ਪ੍ਰਿਥਵੀ ਸ਼ਾਅ ਨੇ ਦਿੱਲੀ ਕੈਪੀਟਲਸ ਲਈ ਖੇਡਦੇ ਹੋਏ ਪਿਛਲੇ 15 ਮੈਚਾਂ ਵਿੱਚ ਇੱਕ ਵੀ ਅਰਧ ਸੈਂਕੜਾ ਨਹੀਂ ਲਗਾਇਆ ਹੈ। ਰਿਕੀ ਪੋਂਟਿੰਗ ਨੇ ਹੁਣ ਹੋਰ ਖਿਡਾਰੀਆਂ ਨੂੰ ਮੌਕਾ ਦੇਣ ਦੀ ਯੋਜਨਾ ਬਣਾਈ ਹੈ।

GT vs DC Live: ਗੁਜਰਾਤ ਦੇ ਲਈ ਮਹੱਤਵਪੁਰਣ ਹੈ ਮੁਕਾਬਲਾ

GT vs DC Live: ਦਿੱਲੀ ਦੇ ਖਿਲਾਫ ਮੈਚ ਗੁਜਰਾਤ ਲਈ ਬਹੁਤ ਮਹੱਤਵਪੂਰਨ ਹੈ। ਜੇਕਰ ਗੁਜਰਾਤ ਅੱਜ ਦਾ ਮੈਚ ਜਿੱਤਣ 'ਚ ਕਾਮਯਾਬ ਰਹਿੰਦਾ ਹੈ ਤਾਂ ਪਲੇਆਫ 'ਚ ਉਸ ਦੀ ਜਗ੍ਹਾ ਲਗਭਗ ਪੱਕੀ ਹੋ ਜਾਵੇਗੀ। ਦੂਜੇ ਪਾਸੇ ਜੇਕਰ ਦਿੱਲੀ ਅੱਜ ਦਾ ਮੈਚ ਹਾਰ ਜਾਂਦੀ ਹੈ ਤਾਂ ਉਹ ਪਲੇਆਫ ਦੀ ਦੌੜ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਜਾਵੇਗੀ।

ਪਿਛੋਕੜ

GT vs DC Match: IPL 'ਚ ਅੱਜ ਗੁਜਰਾਤ ਟਾਈਟਨਸ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੈਚ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਕਪਤਾਨ ਵਜੋਂ ਹਾਰਦਿਕ ਪੰਡਯਾ ਅਤੇ ਡੇਵਿਡ ਵਾਰਨਰ ਆਹਮਣੇ-ਸਾਹਮਣੇ ਹੋਣਗੇ। ਜਿੱਥੇ ਗੁਜਰਾਤ ਟਾਈਟਨਸ ਪੁਆਇੰਟ ਟੇਬਲ ਵਿੱਚ ਸਿਖਰ 'ਤੇ ਹੈ, ਉੱਥੇ ਹੀ ਦਿੱਲੀ ਕੈਪੀਟਲਸ ਦੀ ਹਾਲਤ ਥੋੜੀ ਖਰਾਬ ਹੈ। ਦਿੱਲੀ ਪੁਆਇੰਟ ਟੇਬਲ 'ਚ ਸਭ ਤੋਂ ਹੇਠਲੇ 10ਵੇਂ ਸਥਾਨ 'ਤੇ ਹੈ।


ਗੁਜਰਾਤ ਟਾਈਟਨਸ ਨੇ ਹੁਣ ਤੱਕ 8 ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਉਸ ਨੇ 6 ਮੈਚ ਜਿੱਤੇ ਹਨ ਅਤੇ ਸੂਚੀ 'ਚ ਟੌਪ 'ਤੇ ਹੈ। ਹੁਣ ਦਿੱਲੀ ਦਾ ਪਲੇਆਫ 'ਚ ਪਹੁੰਚਣ ਦਾ ਰਾਹ ਮੁਸ਼ਕਿਲ ਹੁੰਦਾ ਜਾ ਰਿਹਾ ਹੈ, ਇੱਥੋਂ ਟੀਮ ਦੀ ਹਰ ਹਾਰ ਨਾਲ ਪਲੇਆਫ 'ਚ ਪਹੁੰਚਣ ਦਾ ਰਾਹ ਬੰਦ ਹੋ ਜਾਵੇਗਾ। ਅੱਜ ਵੀ ਗੁਜਰਾਤ ਦਾ ਪਲੜਾ ਭਾਰੀ ਰਹੇਗਾ, ਕਿਉਂਕਿ ਉਹ ਆਪਣੇ ਘਰੇਲੂ ਮੈਦਾਨ 'ਚ ਖੇਡ ਰਿਹਾ ਹੈ ਅਤੇ ਦਿੱਲੀ ਦਾ ਪ੍ਰਦਰਸ਼ਨ ਪੂਰੇ ਸੀਜ਼ਨ ਦੌਰਾਨ ਖ਼ਰਾਬ ਰਿਹਾ ਹੈ।


ਟਾਸ ਹੋਵੇਗਾ ਮਹੱਤਵਪੁਰਣ : ਅੱਜ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੇਗੀ, ਟੀਚੇ ਦਾ ਪਿੱਛਾ ਕਰਨਾ ਇੱਥੇ ਆਸਾਨ ਹੋਵੇਗਾ। ਹਾਲਾਂਕਿ, ਜੇਕਰ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ 190 ਤੋਂ ਵੱਧ ਦੌੜਾਂ ਬਣਾ ਲੈਂਦੀ ਹੈ ਤਾਂ ਦੂਜੀ ਬੱਲੇਬਾਜ਼ੀ ਕਰਨ ਵਾਲੀ ਟੀਮ 'ਤੇ ਦਬਾਅ ਆਵੇਗਾ।


ਇਹ ਵੀ ਪੜ੍ਹੋ: Watch: ਵਿਰਾਟ ਕੋਹਲੀ- ਗੌਤਮ ਗੰਭੀਰ ਦੀ ਲੜਾਈ ਦਾ ਵੀਡੀਓ ਵਾਇਰਲ, ਦੇਖੋ ਕਿਵੇਂ IPL ਵਿਚਾਲੇ ਪੁਰਾਣੇ ਜਖ਼ਮ ਹੋਏ ਤਾਜ਼ਾ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.