GT vs PBKS, IPL 2023 Live : ਗੁਜਰਾਤ ਨੂੰ ਜਿੱਤਣ ਲਈ 6 ਗੇਂਦਾਂ 'ਚ 7 ਦੌੜਾਂ ਦੀ ਲੋੜ

GT vs PBKS, IPL 2023 Live : IPL 2023 ਦੇ 18ਵੇਂ ਮੈਚ 'ਚ ਪੰਜਾਬ ਕਿੰਗਜ਼ ਦਾ ਮੁਕਾਬਲਾ ਅੱਜ ਗੁਜਰਾਤ ਟਾਈਟਨਸ ਨਾਲ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ

ABP Sanjha Last Updated: 13 Apr 2023 11:20 PM
GT vs PBKS, IPL 2023 Live : ਸੈਮ ਕਰਨ ਨੇ ਸ਼ੁਭਮਨ ਗਿੱਲ ਨੂੰ ਕੀਤਾ ਬੋਲਡ

 GT vs PBKS, IPL 2023 Live : ਗੁਜਰਾਤ ਟਾਈਟਨਸ ਨੂੰ ਚੌਥਾ ਝਟਕਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ ਰੂਪ 'ਚ ਲੱਗਾ। ਗਿੱਲ 49 ਗੇਂਦਾਂ ਵਿੱਚ 67 ਦੌੜਾਂ ਬਣਾ ਕੇ ਸੈਮ ਕਰਨ ਦੇ ਹੱਥੋਂ ਬੋਲਡ ਹੋ ਗਿਆ। ਟੀਮ ਦਾ ਸਕੋਰ 19.2 ਓਵਰਾਂ ਦੀ ਸਮਾਪਤੀ ਤੋਂ ਬਾਅਦ ਚਾਰ ਵਿਕਟਾਂ ਦੇ ਨੁਕਸਾਨ 'ਤੇ 148 ਦੌੜਾਂ ਹੈ।

GT vs PBKS, IPL 2023 Live : ਗੁਜਰਾਤ ਨੂੰ ਜਿੱਤਣ ਲਈ 6 ਗੇਂਦਾਂ 'ਚ 7 ਦੌੜਾਂ ਦੀ ਲੋੜ

GT vs PBKS, IPL 2023 Live : ਗੁਜਰਾਤ ਟਾਈਟਨਸ ਦੀ ਟੀਮ ਨੂੰ ਆਖਰੀ ਛੇ ਗੇਂਦਾਂ 'ਤੇ ਅੱਠ ਦੌੜਾਂ ਦੀ ਲੋੜ ਹੈ। ਟੀਮ ਲਈ ਸ਼ੁਭਮਨ ਗਿੱਲ (67) ਅਤੇ ਡੇਵਿਡ ਮਿਲਰ (15) ਕ੍ਰੀਜ਼ 'ਤੇ ਮੌਜੂਦ ਹਨ।


 
GT vs PBKS, IPL 2023 Live : ਕਾਗਿਸੋ ਰਬਾਡਾ ਨੇ ਤੋੜਿਆ ਲਸਿਥ ਮਲਿੰਗਾ ਦਾ ਰਿਕਾਰਡ , IPL 'ਚ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲੇ ਬਣੇ ਖਿਡਾਰੀ

GT vs PBKS, IPL 2023 Live : ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੇ ਵੀਰਵਾਰ ਨੂੰ ਆਈਪੀਐਲ 2023 ਦੇ 18ਵੇਂ ਮੈਚ ਵਿੱਚ ਗੁਜਰਾਤ ਟਾਈਟਨਜ਼ ਦੇ ਬੱਲੇਬਾਜ਼ ਰਿਧੀਮਾਨ ਸਾਹਾ ਨੂੰ ਆਊਟ ਕਰਕੇ ਇਤਿਹਾਸ ਰਚ ਦਿੱਤਾ ਹੈ। ਪੰਜਾਬ ਦੇ ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਰਬਾਡਾ ਨੇ ਸਾਹਾ ਨੂੰ ਆਊਟ ਕਰਕੇ ਆਪਣਾ 100ਵਾਂ ਆਈਪੀਐਲ ਵਿਕਟ ਲਿਆ।

GT vs PBKS, IPL 2023 Live : ਗੁਜਰਾਤ ਟਾਈਟਨਜ਼ ਨੇ ਪੂਰੀਆਂ ਕੀਤੀਆਂ 50 ਦੌੜਾਂ , ਗਿੱਲ ਕ੍ਰੀਜ਼ 'ਤੇ ਮੌਜੂਦ

GT vs PBKS, IPL 2023 Live : 154 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਟਾਈਟਨਜ਼ ਦੀ ਟੀਮ ਨੇ ਆਪਣੀਆਂ ਸ਼ੁਰੂਆਤੀ 50 ਦੌੜਾਂ ਪੂਰੀਆਂ ਕਰ ਲਈਆਂ ਹਨ। ਟੀਮ ਲਈ ਟੀਮ ਨੇ ਪੰਜ ਓਵਰਾਂ ਵਿੱਚ ਇਹ ਅੰਕੜਾ ਹਾਸਲ ਕੀਤਾ ਹੈ। ਟੀਮ ਲਈ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਕ੍ਰੀਜ਼ 'ਤੇ ਹਨ।

GT vs PBKS, IPL 2023 Live : ਪੰਜਾਬ ਦੀ ਅੱਧੀ ਟੀਮ ਪੈਵੇਲੀਅਨ ਪਰਤੀ , ਭਾਨੁਕਾ ਰਾਜਪਕਸ਼ੇ ਵੀ ਆਊਟ

GT vs PBKS, IPL 2023 Live : ਪੰਜਾਬ ਕਿੰਗਜ਼ ਦੀ ਟੀਮ ਨੂੰ ਪੰਜਵਾਂ ਝਟਕਾ ਭਾਨੁਕਾ ਰਾਜਪਕਸ਼ੇ ਦੇ ਰੂਪ ਵਿੱਚ ਲੱਗਾ ਹੈ। ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਰਾਜਪਕਸ਼ੇ 26 ਗੇਂਦਾਂ 'ਚ 20 ਦੌੜਾਂ ਬਣਾ ਕੇ ਅਲਜ਼ਾਰੀ ਜੋਸੇਫ ਦਾ ਸ਼ਿਕਾਰ ਬਣੇ। ਟੀਮ ਦਾ ਸਕੋਰ 16.5 ਓਵਰਾਂ ਦੇ ਬਾਅਦ ਪੰਜ ਵਿਕਟਾਂ ਦੇ ਨੁਕਸਾਨ 'ਤੇ 115 ਦੌੜਾਂ ਹੈ।

GT vs PBKS, IPL 2023 Live : ਪੰਜਾਬ ਨੂੰ ਲੱਗਾ ਚੌਥਾ ਝਟਕਾ, ਜਿਤੇਸ਼ ਸ਼ਰਮਾ ਆਊਟ

GT vs PBKS, IPL 2023 Live :ਪੰਜਾਬ ਕਿੰਗਜ਼ ਨੂੰ ਚੌਥਾ ਝਟਕਾ ਜਿਤੇਸ਼ ਸ਼ਰਮਾ ਦੇ ਰੂਪ 'ਚ ਲੱਗਾ। ਪੰਜਾਬ ਲਈ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰ ਰਹੇ ਸ਼ਰਮਾ 23 ਗੇਂਦਾਂ 'ਚ 25 ਦੌੜਾਂ ਬਣਾ ਕੇ ਮੋਹਿਤ ਸ਼ਰਮਾ ਦਾ ਸ਼ਿਕਾਰ ਬਣੇ। ਟੀਮ ਦਾ ਸਕੋਰ 12.2 ਓਵਰਾਂ ਦੀ ਸਮਾਪਤੀ ਤੋਂ ਬਾਅਦ ਚਾਰ ਵਿਕਟਾਂ ਦੇ ਨੁਕਸਾਨ 'ਤੇ 92 ਦੌੜਾਂ ਹੈ।

GT vs PBKS, IPL 2023 Live : ਪੰਜਾਬ ਦੀ ਬੱਲੇਬਾਜ਼ੀ ਪਾਰੀ ਦਾ ਪਹਿਲਾ ਪਾਵਰਪਲੇ ਖਤਮ, ਸਕੋਰ 52/2

GT vs PBKS, IPL 2023 Live : ਪੰਜਾਬ ਕਿੰਗਜ਼ ਦੀ ਬੱਲੇਬਾਜ਼ੀ ਪਾਰੀ ਦਾ ਪਹਿਲਾ ਪਾਵਰਪਲੇ ਖਤਮ ਹੋ ਗਿਆ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਨੇ ਦੋ ਵਿਕਟਾਂ ਦੇ ਨੁਕਸਾਨ 'ਤੇ 52 ਦੌੜਾਂ ਬਣਾਈਆਂ। ਇਸ ਦੌਰਾਨ ਪ੍ਰਭਾਸਿਮਰਨ (0) ਅਤੇ ਧਵਨ (8) ਦੇ ਰੂਪ 'ਚ ਟੀਮ ਨੂੰ ਦੋ ਵੱਡੇ ਝਟਕੇ ਵੀ ਲੱਗੇ ਹਨ। ਇਸ ਸਮੇਂ ਪੰਜਾਬ ਲਈ ਮੈਥਿਊ ਸ਼ਾਰਟ (35) ਅਤੇ ਭਾਨੁਕਾ ਰਾਜਪਕਸ਼ੇ (3) ਕ੍ਰੀਜ਼ 'ਤੇ ਮੌਜੂਦ ਹਨ।

GT vs PBKS, IPL 2023 Live : ਸ਼ਿਖਰ ਧਵਨ ਨੇ ਜੋਸ਼ੂਆ ਲਿਟਲ ਦੇ ਓਵਰ ਵਿੱਚ ਜੜੇ 2 ਚੌਕੇ

 GT vs PBKS, IPL 2023 Live : ਗੁਜਰਾਤ ਟਾਈਟਨਸ ਲਈ ਤੇਜ਼ ਗੇਂਦਬਾਜ਼ ਜੋਸ਼ੂਆ ਲਿਟਲ ਨੇ ਦੂਜਾ ਓਵਰ ਸੁੱਟਿਆ। ਲਿਟਲ ਦੇ ਇਸ ਓਵਰ ਵਿੱਚ ਪੰਜਾਬ ਦੇ ਬੱਲੇਬਾਜ਼ ਦੋ ਚੌਕਿਆਂ ਦੀ ਮਦਦ ਨਾਲ ਅੱਠ ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ। ਟੀਮ ਦਾ ਸਕੋਰ ਦੋ ਓਵਰਾਂ ਦੀ ਸਮਾਪਤੀ ਤੋਂ ਬਾਅਦ ਇੱਕ ਵਿਕਟ ਦੇ ਨੁਕਸਾਨ 'ਤੇ 16 ਦੌੜਾਂ ਹੈ।

GT vs PBKS, IPL 2023 Live : ਇਨ੍ਹਾਂ 11 ਮਹਾਨ ਖਿਡਾਰੀਆਂ ਨਾਲ ਮੈਦਾਨ 'ਚ ਉਤਰ ਰਹੀ ਹੈ ਪੰਜਾਬ ਕਿੰਗਜ਼ ਦੀ ਟੀਮ

GT vs PBKS, IPL 2023 Live : ਪੰਜਾਬ ਕਿੰਗਜ਼ : ਪ੍ਰਭਸਿਮਰਨ ਸਿੰਘ, ਸ਼ਿਖਰ ਧਵਨ (ਕਪਤਾਨ), ਮੈਥਿਊ ਸ਼ਾਰਟ, ਭਾਨੁਕਾ ਰਾਜਪਕਸ਼ੇ, ਜਿਤੇਸ਼ ਸ਼ਰਮਾ (ਵਿਕਟਕੀਪਰ), ਸੈਮ ਕਰਨ, ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਕਾਗਿਸੋ ਰਬਾਡਾ, ਰਿਸ਼ੀ ਧਵਨ ਅਤੇ ਅਰਸ਼ਦੀਪ ਸਿੰਘ।


 
GT vs PBKS, IPL 2023 Live: ਗੁਜਰਾਤ ਟਾਈਟਨਜ਼ ਨੇ ਪੰਜਾਬ ਕਿੰਗਜ਼ ਵਿਰੁੱਧ ਜਿੱਤਿਆ ਟਾਸ , ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

GT vs PBKS, IPL 2023 Live: ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਗੁਜਰਾਤ ਟਾਈਟਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪੰਜਾਬ ਦੀ ਟੀਮ ਕੁਝ ਦੇਰ ਵਿੱਚ ਬੱਲੇਬਾਜ਼ੀ ਲਈ ਮੈਦਾਨ ਵਿੱਚ ਉਤਰੇਗੀ।


 

ਪਿਛੋਕੜ

GT vs PBKS, IPL 2023 Live : IPL 2023 ਦੇ 18ਵੇਂ ਮੈਚ 'ਚ ਪੰਜਾਬ ਕਿੰਗਜ਼ ਦਾ ਮੁਕਾਬਲਾ ਅੱਜ ਗੁਜਰਾਤ ਟਾਈਟਨਸ ਨਾਲ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਰੋਮਾਂਚਕ ਮੈਚ 'ਚ ਦੋਵੇਂ ਟੀਮਾਂ ਦੇ ਕਪਤਾਨ ਸ਼ਾਮ 7 ਵਜੇ ਟਾਸ ਲਈ ਮੈਦਾਨ 'ਚ ਉਤਰਨਗੇ। ਇਸ ਦੇ ਨਾਲ ਹੀ ਮੈਚ ਦਾ ਅਸਲ ਰੋਮਾਂਚ ਅੱਧੇ ਘੰਟੇ ਬਾਅਦ ਯਾਨੀ 7.30 ਵਜੇ ਸ਼ੁਰੂ ਹੋਵੇਗਾ।

 


ਅੱਜ (13 ਅਪ੍ਰੈਲ) IPL ਵਿੱਚ ਸਿਰਫ਼ ਇੱਕ ਮੈਚ ਖੇਡਿਆ ਜਾਵੇਗਾ। ਇਸ ਮੈਚ ਵਿੱਚ ਪੰਜਾਬ ਕਿੰਗਜ਼ (PBKS) ਅਤੇ ਗੁਜਰਾਤ ਟਾਈਟਨਸ (GT) ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੇ। ਦੋਵੇਂ ਟੀਮਾਂ ਇਸ ਸੀਜ਼ਨ 'ਚ ਹੁਣ ਤੱਕ ਤਿੰਨ-ਤਿੰਨ ਮੈਚ ਖੇਡ ਚੁੱਕੀਆਂ ਹਨ। ਉਨ੍ਹਾਂ ਨੂੰ ਦੋ ਮੈਚਾਂ ਵਿੱਚ ਜਿੱਤ ਅਤੇ ਇੱਕ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।


ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਦੌੜਾਂ ਅਤੇ ਰਾਜਸਥਾਨ ਰਾਇਲਜ਼ ਨੂੰ 5 ਦੌੜਾਂ ਨਾਲ ਹਰਾ ਕੇ ਆਈਪੀਐਲ 2023 ਦੀ ਚੰਗੀ ਸ਼ੁਰੂਆਤ ਕੀਤੀ। ਹਾਲਾਂਕਿ ਆਪਣੇ ਆਖਰੀ ਮੈਚ 'ਚ ਉਨ੍ਹਾਂ ਨੂੰ ਸਨਰਾਈਜ਼ਰਸ ਹੈਦਰਾਬਾਦ ਤੋਂ 8 ਵਿਕਟਾਂ ਨਾਲ ਇਕਤਰਫਾ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਤਰ੍ਹਾਂ ਗੁਜਰਾਤ ਟਾਈਟਨਜ਼ ਨੇ ਸੀਐਸਕੇ ਖ਼ਿਲਾਫ਼ 5 ਵਿਕਟਾਂ ਅਤੇ ਦਿੱਲੀ ਕੈਪੀਟਲਜ਼ ਖ਼ਿਲਾਫ਼ 6 ਵਿਕਟਾਂ ਨਾਲ ਜਿੱਤ ਦਰਜ ਕਰਕੇ ਧਮਾਕੇਦਾਰ ਸ਼ੁਰੂਆਤ ਕੀਤੀ ਸੀ ਪਰ ਇਸ ਟੀਮ ਨੂੰ ਆਪਣੇ ਆਖਰੀ ਮੈਚ ਵਿੱਚ ਕੇਕੇਆਰ ਹੱਥੋਂ ਰੋਮਾਂਚਕ ਹਾਰ ਦਾ ਸਾਹਮਣਾ ਕਰਨਾ ਪਿਆ। ਰਿੰਕੂ ਸਿੰਘ ਨੇ 5 ਗੇਂਦਾਂ 'ਤੇ 5 ਛੱਕੇ ਲਗਾ ਕੇ ਕੇਕੇਆਰ ਨੂੰ ਜਿਤਾਇਆ ਸੀ।

ਅੱਜ ਦੇ ਮੈਚ 'ਚ ਇਹ ਦੋਵੇਂ ਟੀਮਾਂ ਆਪਣੀਆਂ ਪਿਛਲੀਆਂ ਹਾਰਾਂ ਨੂੰ ਭੁਲਾ ਕੇ ਜਿੱਤ ਦੀ ਲੀਹ 'ਤੇ ਪਰਤਣ ਦੀ ਕੋਸ਼ਿਸ਼ ਕਰਨਗੀਆਂ। ਪੰਜਾਬ ਕਿੰਗਜ਼ ਲਈ ਚੰਗੀ ਗੱਲ ਇਹ ਹੈ ਕਿ ਭਾਨੁਕਾ ਰਾਜਪਕਸ਼ੇ ਅਤੇ ਲਿਆਮ ਲਿਵਿੰਗਸਟੋਨ ਵਰਗੇ ਵਿਨਾਸ਼ਕਾਰੀ ਬੱਲੇਬਾਜ਼ਾਂ ਦੀ ਪਲੇਇੰਗ-11 ਵਿੱਚ ਵਾਪਸੀ ਯਕੀਨੀ ਹੈ। ਦੂਜੇ ਪਾਸੇ ਕੈਪਟਨ ਹਾਰਦਿਕ ਪੰਡਯਾ ਵੀ ਗੁਜਰਾਤ 'ਚ ਵਾਪਸੀ ਕਰਨਗੇ। ਅਜਿਹੇ 'ਚ ਅੱਜ ਦਾ ਮੈਚ ਦੋਵਾਂ ਟੀਮਾਂ ਵਿਚਾਲੇ ਸਖਤ ਟੱਕਰ ਹੋ ਸਕਦਾ ਹੈ।

 

ਪੰਜਾਬ ਅਤੇ ਗੁਜਰਾਤ ਵਿਚਾਲੇ ਹੁਣ ਤੱਕ ਦੋ ਮੈਚ ਖੇਡੇ ਜਾ ਚੁੱਕੇ ਹਨ। ਇਹ ਦੋਵੇਂ ਮੈਚ ਸਾਲ 2022 ਵਿੱਚ ਖੇਡੇ ਗਏ ਸਨ। ਇਸ ਦੌਰਾਨ ਦੋਵੇਂ ਟੀਮਾਂ ਨੇ ਇਕ-ਇਕ ਮੈਚ ਜਿੱਤਿਆ। ਗੁਜਰਾਤ ਟਾਈਟਨਜ਼ ਨੇ ਪੰਜਾਬ ਖ਼ਿਲਾਫ਼ ਛੇ ਵਿਕਟਾਂ ਨਾਲ ਸਫ਼ਲਤਾ ਹਾਸਲ ਕੀਤੀ ਸੀ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਨੇ ਗੁਜਰਾਤ ਨੂੰ ਅੱਠ ਵਿਕਟਾਂ ਨਾਲ ਹਰਾਇਆ।

 ਕਦੋਂ ਅਤੇ ਕਿੱਥੇ ਦੇਖਣਾ ਹੈ ਮੈਚ ?


ਪੰਜਾਬ ਕਿੰਗਜ਼ ਅਤੇ ਗੁਜਰਾਤ ਜਾਇੰਟਸ ਵਿਚਾਲੇ ਇਹ ਮੈਚ ਅੱਜ (13 ਅਪ੍ਰੈਲ) ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈਐਸ ਬਿੰਦਰਾ ਸਟੇਡੀਅਮ ਵਿੱਚ ਭਿੜਨਗੀਆਂ। ਇਸ ਮੈਚ ਦਾ ਲਾਈਵ ਟੈਲੀਕਾਸਟ ਵੱਖ-ਵੱਖ ਭਾਸ਼ਾਵਾਂ ਵਿੱਚ ਸਟਾਰ ਸਪੋਰਟਸ ਨੈੱਟਵਰਕ ਦੇ ਵੱਖ-ਵੱਖ ਚੈਨਲਾਂ 'ਤੇ ਕੀਤਾ ਜਾਵੇਗਾ। ਲਾਈਵ ਸਟ੍ਰੀਮਿੰਗ ਜੀਓ ਸਿਨੇਮਾ ਐਪ 'ਤੇ ਉਪਲਬਧ ਹੋਵੇਗੀ। ਇੱਥੇ ਅੰਗਰੇਜ਼ੀ ਦੇ ਨਾਲ-ਨਾਲ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਕੁਮੈਂਟਰੀ ਸੁਣਨ ਦਾ ਵਿਕਲਪ ਹੈ। ਦੱਸ ਦੇਈਏ ਕਿ ਇਸ ਮੈਚ ਨੂੰ Jio Cinema ਐਪ 'ਤੇ ਮੁਫਤ 'ਚ ਦੇਖਿਆ ਜਾ ਸਕਦਾ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.