IPL 2022: ਪੰਜਾਬ ਖਿਲਾਫ ਮੈਚ ਤੋਂ ਠੀਕ ਪਹਿਲਾਂ ਦਿੱਲੀ ਨੂੰ ਲੱਗਾ ਵੱਡਾ ਝਟਕਾ, ਇਕ ਹੋਰ ਖਿਡਾਰੀ ਕੋਰੋਨਾ ਪਾਜ਼ੀਟਿਵ
IPL 2022: ਇੰਡੀਅਨ ਪ੍ਰੀਮੀਅਰ ਲੀਗ (IPL) 2022 'ਚ ਅੱਜ ਹੋਣ ਵਾਲੇ ਦਿੱਲੀ ਕੈਪੀਟਲਸ (DC) ਅਤੇ ਪੰਜਾਬ ਕਿੰਗਜ਼ (PBKS) ਵਿਚਾਲੇ ਹੋਣ ਵਾਲੇ ਮੈਚ ਤੋਂ ਪਹਿਲਾਂ ਇਕ ਵੱਡੀ ਖਬਰ ਸਾਹਮਣੇ ਆਈ ਹੈ।
IPL 2022: ਇੰਡੀਅਨ ਪ੍ਰੀਮੀਅਰ ਲੀਗ (IPL) 2022 'ਚ ਅੱਜ ਹੋਣ ਵਾਲੇ ਦਿੱਲੀ ਕੈਪੀਟਲਸ (DC) ਅਤੇ ਪੰਜਾਬ ਕਿੰਗਜ਼ (PBKS) ਵਿਚਾਲੇ ਹੋਣ ਵਾਲੇ ਮੈਚ ਤੋਂ ਪਹਿਲਾਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦਿੱਲੀ ਦੀ ਟੀਮ ਦਾ ਇੱਕ ਹੋਰ ਖਿਡਾਰੀ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਅੱਜ ਦਿੱਲੀ ਅਤੇ ਪੰਜਾਬ ਦੇ ਮੈਚ 'ਤੇ ਸੰਕਟ ਦੇ ਬੱਦਲ ਛਾ ਗਏ ਹਨ।
ਜਾਣਕਾਰੀ ਮੁਤਾਬਕ ਇਸ ਮੈਚ ਤੋਂ ਪਹਿਲਾਂ ਖਿਡਾਰੀਆਂ ਦਾ ਰੈਪਿਡ ਐਂਟੀਜੇਨ ਟੈਸਟ ਕੀਤਾ ਗਿਆ ਸੀ, ਜਿਸ 'ਚ ਇਕ ਵਿਦੇਸ਼ੀ ਖਿਡਾਰੀ ਦਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਹੁਣ ਖਿਡਾਰੀਆਂ ਦੇ ਆਰਟੀ-ਪੀਸੀਆਰ ਟੈਸਟ ਦੀ ਰਿਪੋਰਟ ਦੀ ਉਡੀਕ ਹੈ।
ਪਹਿਲਾਂ ਵੀ ਆ ਚੁੱਕੇ ਹਨ ਮਾਮਲੇ
ਦੱਸ ਦੇਈਏ ਕਿ ਦਿੱਲੀ ਕੈਪੀਟਲਜ਼ ਦੇ ਕੈਂਪ ਵਿੱਚ ਪਹਿਲਾਂ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ। ਜਿਸ ਤੋਂ ਬਾਅਦ ਪੂਰੀ ਟੀਮ ਨੂੰ ਕੁਆਰੰਟੀਨ ਕਰ ਦਿੱਤਾ ਗਿਆ। ਦਿੱਲੀ ਕੈਪੀਟਲਜ਼ ਦੇ ਖਿਡਾਰੀ ਮਿਸ਼ੇਲ ਮਾਰਸ਼ 'ਚ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਦਿੱਲੀ ਕੈਪੀਟਲਜ਼ ਦੀ ਮੈਡੀਕਲ ਟੀਮ ਲਗਾਤਾਰ ਮਾਰਸ਼ ਦੀ ਹਾਲਤ 'ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਤੋਂ ਇਲਾਵਾ ਚਾਰ ਸਪੋਰਟ ਸਟਾਫ ਮੈਂਬਰਾਂ ਨੂੰ ਵੀ ਕੋਰੋਨਾ ਸੀ। ਜਿਸ ਤੋਂ ਬਾਅਦ ਦਿੱਲੀ ਦੇ ਡੇਰੇ ਵਿੱਚ ਹਲਚਲ ਮਚ ਗਈ।
ਇਸ ਤੋਂ ਪਹਿਲਾਂ ਜਦੋਂ ਦਿੱਲੀ ਦੇ ਕੈਂਪ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ ਤਾਂ ਟੀਮ ਨੂੰ ਪੁਣੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਟੀਮ ਨੂੰ ਮੁੰਬਈ ਦੇ ਹੀ ਹੋਟਲ ਵਿੱਚ ਕੁਆਰੰਟੀਨ ਕੀਤਾ ਗਿਆ ਸੀ। ਕੋਰੋਨਾ ਮਾਮਲਿਆਂ ਦੇ ਕਾਰਨ, ਬੀਸੀਸੀਆਈ ਨੇ 20 ਅਪ੍ਰੈਲ ਨੂੰ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਹੋਣ ਵਾਲੇ ਮੈਚ ਨੂੰ ਪੁਣੇ ਦੀ ਬਜਾਏ ਮੁੰਬਈ ਸ਼ਿਫਟ ਕਰਨ ਦਾ ਫੈਸਲਾ ਕੀਤਾ ਹੈ।