IPL 2022: ਦੀਪਕ ਚਾਹਰ ਦੇ ਟੀ 20 ਵਰਲਡ ਕੱਪ ਖੇਡਣ 'ਤੇ ਸਸਪੈਂਸ, ਲੱਕ 'ਤੇ ਸੱਟ ਲੱਗਣ ਕਾਰਨ ਕ੍ਰਿਕਟ ਤੋਂ ਚਾਰ ਮਹੀਨੇ ਰਹਿਣਗੇ ਦੂਰ
IPL 2022 : ਆਈਪੀਐਲ 'ਚ ਸੀਐਸ ਕੇ ਦੀ ਟੀਮ ਉਨ੍ਹਾਂ ਦੀ ਗੇਂਦਬਾਜ਼ੀ ਨੂੰ ਮਿਸ ਕਰ ਰਹੇ ਹਨ। ਟੀ 20 ਕ੍ਰਿਕਟ 'ਚ ਚਾਹਰ ਨਾ ਸਿਰਫ਼ ਆਪਣੀ ਗੇਂਦਬਾਜ਼ੀ ਲਈ ਜਾਣੇ ਜਾਂਦੇ ਹਨ ਬਲਕਿ ਬੱਲੇ ਤੋਂ ਵੀ ਉਨ੍ਹਾਂ ਨੇ ਕਈ ਮੈਚਾਂ 'ਚ ਕਮਾਲ ਦਿਖਾਇਆ ਹੈ।
ਨਵੀਂ ਦਿੱਲੀ: ਚੇਨਈ ਦੇ ਨਾਲ-ਨਾਲ ਭਾਰਤੀ ਕ੍ਰਿਕਟ ਟੀਮ ਲਈ ਵੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ਸੱਟ ਨਾਲ ਜੂਝ ਰਹੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਬਾਰੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਹ ਆਈਪੀਐਲ 'ਚ ਵਾਪਸੀ ਨਹੀਂ ਕਰ ਪਾਉਣਗੇ ਪਰ ਹੁਣ ਜੋ ਖਬਰਾਂ ਆ ਰਹੀਆਂ ਹਨ, ਉਹ ਭਾਰਤੀ ਕ੍ਰਿਕਟ ਲਈ ਕਿਸੇ ਝਟਕੇ ਤੋਂ ਘੱਟ ਨਹੀਂ।
ਦਰਅਸਲ ਉਨ੍ਹਾਂ ਨੂੰ ਬੈਕ ਇੰਜਰੀ ਕਾਰਨ ਚਾਰ ਮਹੀਨੇ ਕ੍ਰਿਕਟ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਜਿਸ ਦਾ ਮਤਲਬ ਹੈ ਕਿ ਆਗਾਮੀ ਟੀ 20 ਵਰਲਡ ਕੱਪ 'ਚ ਵੀ ਉਹ ਟੀਮ ਦਾ ਹਿੱਸਾ ਨਹੀਂ ਹੋਣਗੇ। ਉਨ੍ਹਾਂ ਨੂੰ ਚੇਨਈ ਨੇ ਇਸ ਸੀਜ਼ਨ 14 ਕਰੋੜ ਦੀ ਕੀਮਤ 'ਚ ਖਰੀਦਿਆ ਸੀ।
ਇੱਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਚਾਹਰ ਦੀ ਇੰਜਰੀ ਕਾਫੀ ਗੰਭੀਰ ਨਜ਼ਰ ਆ ਰਹੀ ਹੈ। ਉਨ੍ਹਾਂ ਨੂੰ ਚਾਰ ਮਹੀਨੇ ਕ੍ਰਿਕਟ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਬਾਅਦ ਹੁਣ ਉਨ੍ਹਾਂ ਦਾ ਆਗਾਮੀ ਟੀ-20 ਵਰਲਡ ਕੱਪ 'ਚ ਖੇਡਣਾ ਮੁਸ਼ਕਿਲ ਲੱਗ ਰਿਹਾ ਹੈ।
ਫਿਲਹਾਲ ਆਈਪੀਐਲ 'ਚ ਸੀਐਸ ਕੇ ਦੀ ਟੀਮ ਉਨ੍ਹਾਂ ਦੀ ਗੇਂਦਬਾਜ਼ੀ ਨੂੰ ਮਿਸ ਕਰ ਰਹੇ ਹਨ। ਟੀ 20 ਕ੍ਰਿਕਟ 'ਚ ਚਾਹਰ ਨਾ ਸਿਰਫ਼ ਆਪਣੀ ਗੇਂਦਬਾਜ਼ੀ ਲਈ ਜਾਣੇ ਜਾਂਦੇ ਹਨ ਬਲਕਿ ਬੱਲੇ ਤੋਂ ਵੀ ਉਨ੍ਹਾਂ ਨੇ ਕਈ ਮੈਚਾਂ 'ਚ ਕਮਾਲ ਦਿਖਾਇਆ ਹੈ। ਅਜਿਹੇ 'ਚ ਚਾਹਰ ਵਰਗੇ ਆਲਰਾਊਂਡਰ ਖਿਡਾਰੀ ਦਾ ਟੀ 20 ਵਰਲਡ ਕੱਪ 'ਚ ਟੀਮ ਨਾਲ ਨਾ ਜੁੜ ਸਕਣਾ ਭਾਰਤੀ ਕ੍ਰਿਕਟ ਲਈਆ ਵੱਡਾ ਝਟਕਾ ਹੈ।
ਹਾਲ ਹੀ 'ਚ ਚੇਨਈ ਮੈਨੇਜਮੈਂਟ ਦੇ ਇਕ ਬਿਆਨ 'ਚ ਕਿਹਾ ਗਿਆ ਸੀ ਕਿ ਪਿੱਠ ਦੀ ਸੱਟ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ ਟੀਮ ਵਿੱਚ ਵਾਪਸੀ ਲਈ ਸਖ਼ਤ ਮਿਹਨਤ ਕਰ ਰਿਹਾ ਸੀ। ਉਹ ਪਿੱਠ ਦੀ ਸੱਟ ਤੋਂ ਬਾਅਦ ਉਪਲਬਧ ਨਹੀਂ ਹਨ। ਇਸ ਵਾਰ ਟੀ-20 ਕ੍ਰਿਕਟ ਵਿਸ਼ਵ ਕੱਪ ਅਕਤੂਬਰ-ਨਵੰਬਰ 'ਚ ਆਸਟ੍ਰੇਲੀਆ 'ਚ ਖੇਡਿਆ ਜਾਵੇਗਾ।