IPL 2022 TV Ratings Decline 33 Percent in Opening Week Viewership Drops 14 Percent
IPL Viewership: ਆਈਪੀਐਲ 2022 ਦੇ 15 ਮੈਚ ਖੇਡੇ ਗਏ ਹਨ। ਜੇਕਰ ਅਸੀਂ ਟੂਰਨਾਮੈਂਟ ਦੇ ਅੰਕ ਸੂਚੀ 'ਤੇ ਨਜ਼ਰ ਮਾਰੀਏ ਤਾਂ ਕੋਲਕਾਤਾ ਨਾਈਟ ਰਾਈਡਰਜ਼ ਇਸ ਸਮੇਂ ਸਿਖਰ 'ਤੇ ਹੈ। ਉਸ ਕੋਲ 6 ਅੰਕ ਹਨ। ਹਾਲਾਂਕਿ ਲਖਨਊ ਸੁਪਰ ਜਾਇੰਟਸ ਦੇ ਵੀ 6 ਅੰਕ ਹਨ ਪਰ ਨੈੱਟ ਰਨ ਰੇਟ 'ਚ ਕੇਕੇਆਰ ਉਸ ਤੋਂ ਅੱਗੇ ਹੈ। IPL ਦਾ ਪਹਿਲਾ ਹਫ਼ਤਾ ਵੀ ਖ਼ਤਮ ਹੋ ਗਿਆ ਹੈ, ਇਸ ਨਾਲ ਜੁੜੀ ਇੱਕ ਬੁਰੀ ਖ਼ਬਰ ਹੈ। ਪਿਛਲੇ ਸਾਲ ਦੇ ਮੁਕਾਬਲੇ ਆਈਪੀਐਲ ਦੇ ਦਰਸ਼ਕਾਂ ਦੀ ਗਿਣਤੀ ਬਹੁਤ ਘੱਟ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਸੀਜ਼ਨ ਦੇ ਮੁਕਾਬਲੇ ਇਸ ਵਾਰ ਸ਼ੁਰੂਆਤੀ ਹਫ਼ਤੇ 'ਚ 33 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਬੀਸੀਸੀਆਈ ਲਈ ਝਟਕਾ ਹੈ। ਖਾਸ ਗੱਲ ਇਹ ਹੈ ਕਿ ਆਈਪੀਐਲ ਦੇ ਮੀਡੀਆ ਅਧਿਕਾਰਾਂ ਲਈ ਟੈਂਡਰ ਕੱਢਿਆ ਗਿਆ ਹੈ। ਉਮੀਦ ਹੈ ਕਿ ਇਸ ਨੂੰ ਰਿਕਾਰਡ ਕਰਾਰ ਮਿਲੇਗਾ ਪਰ ਘੱਟ ਦਰਸ਼ਕ ਹੋਣ ਕਾਰਨ ਇਹ ਵੀ ਪ੍ਰਭਾਵਿਤ ਹੋ ਸਕਦਾ ਹੈ।
ਜੇਕਰ ਆਈਪੀਐਲ ਦੇ ਪਿਛਲੇ ਸੀਜ਼ਨਾਂ 'ਤੇ ਨਜ਼ਰ ਮਾਰੀਏ ਤਾਂ ਹਰ ਸਾਲ ਟੀਆਰਪੀ ਵਧਦੀ ਨਜ਼ਰ ਆ ਰਹੀ ਹੈ। ਕਿਉਂ ਭਾਰਤ ਵਿੱਚ ਕ੍ਰਿਕਟ ਨੂੰ ਫੋਲੋ ਕਰਨ ਤੇ ਪਸੰਦ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪਰ 33 ਫੀਸਦੀ ਦੀ ਗਿਰਾਵਟ ਚਿੰਤਾਜਨਕ ਹੈ। ਜੇਕਰ ਤੁਸੀਂ ਆਈਪੀਐੱਲ ਦੇ ਸ਼ੈਡਿਊਲ 'ਤੇ ਨਜ਼ਰ ਮਾਰੀਏ ਤਾਂ ਇਹ ਕਾਫੀ ਸਹੀ ਲੱਗ ਰਿਹਾ ਹੈ। ਬੀਸੀਸੀਆਈ ਨੇ ਆਪਣੇ ਸ਼ੈਡਿਊਲ 'ਚ ਵੀਕੈਂਡ 'ਤੇ ਡਬਲ ਹੈਡਰ ਨੂੰ ਰੱਖਿਆ ਹੈ।
ਜੇਕਰ Barc ਦੇ ਅੰਕੜਿਆਂ ਦੀ ਮੰਨੀਏ ਤਾਂ ਪਹਿਲੇ ਹਫ਼ਤੇ ਦੇ 8 ਮੈਚਾਂ ਵਿੱਚ ਟੀਵੀਆਰ ਸਕੋਰ 2.52 ਰਿਹਾ ਹੈ। ਜਦੋਂਕਿ ਪਿਛਲੇ ਸਾਲ ਇਹੀ ਸਕੋਰ 3.75 ਸੀ। ਯਾਨੀ ਇਸ 'ਚ ਕਰੀਬ 33 ਫੀਸਦੀ ਦੀ ਗਿਰਾਵਟ ਆਈ ਹੈ। ਜਦੋਂ ਕਿ 2020 ਵਿੱਚ ਇਹ ਸਕੋਰ 3.85 ਸੀ।
ਇਹ ਵੀ ਪੜ੍ਹੋ: Punjab News: ਕੱਚੇ ਅਧਿਆਪਕਾਂ ਨੇ ਖੋਲ੍ਹਿਆ ਭਗਵੰਤ ਮਾਨ ਸਰਕਾਰ ਖਿਲਾਫ ਮੋਰਚਾ, 29 ਅਪ੍ਰੈਲ ਤੱਕ ਦਾ ਅਲਟੀਮੇਟਮ