Temporary teachers protest against Bhagwant Mann government, ultimatum till April 29 and protest would be staged in Mohali on April 30
ਚੰਡੀਗੜ੍ਹ: ਕੱਚੇ ਅਧਿਆਪਕਾਂ ਨੇ ਭਗਵੰਤ ਮਾਨ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕੱਚੇ ਅਧਿਆਪਕਾਂ ਦਾ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ ਹੈ। ਕੱਚੇ ਅਧਿਆਪਕ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਔਲਖ ਤੇ ਦਵਿੰਦਰ ਸਿੰਘ ਸੰਧੂ ਨੇ ਕਿਹਾ ਕਿ 29 ਅਪ੍ਰੈਲ ਤੱਕ ਮੰਗਾਂ ਨਾ ਮੰਨੀਆਂ ਤਾਂ 30 ਅਪ੍ਰੈਲ ਨੂੰ ਮੁਹਾਲੀ ਵਿੱਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਦਿੱਲੀ ਦੀ ਤਰਜ਼ 'ਤੇ 36,000 ਰੁਪਏ ਮਹੀਨਾ ਸਮੇਤ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਕੱਚੇ ਅਧਿਆਪਕਾਂ ਨੇ ਅਹਿਮ ਰੋਲ ਨਿਭਾਇਆ ਸੀ। ਹੁਣ ਸਰਕਾਰ ਨੂੰ ਵੀ ਆਪਣਾ ਵਾਅਦਾ ਨਿਭਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਕਈ ਵਾਰ ਮੁਲਾਕਾਤ ਦਾ ਸਮਾਂ ਮੰਗਿਆ ਹੈ ਪਰ ਪਹਿਲੇ ਮੁੱਖ ਮੰਤਰੀਆਂ ਵਾਂਗ ਸ਼ਾਇਦ ਉਹ ਵੀ ਰਾਜ ਦਾ ਆਨੰਦ ਮਾਨ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੂੰ 29 ਅਪ੍ਰੈਲ ਤੱਕ ਦਾ ਅਲਟੀਮੇਟ ਦਿੱਤਾ ਹੈ ਜੇਕਰ ਮੰਗਾਂ ਨਾ ਮੰਨੀਆਂ ਤਾਂ 30 ਅਪ੍ਰੈਲ ਨੂੰ ਮੁਹਾਲੀ ਵਿੱਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਕੱਚੇ ਅਧੀਆਪਕਾਂ ਦਾ ਸਰਕਾਰ ਨੂੰ ਅਲਟੀਮੇਟਮ
- 29 ਅਪ੍ਰੈਲ ਤੱਕ ਮੰਗਾਂ ਨਾ ਮੰਨੀਆਂ ਤਾਂ 30 ਅਪ੍ਰੈਲ ਨੂੰ ਕਰਨਗੇ ਮੋਹਾਲੀ ਵਿੱਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ
- ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਦਿੱਲੀ ਦੀ ਤਰਜ਼ ਤੇ 36000 ਰੁਪਏ ਮਹੀਨਾ ਸਮੇਤ ਪੱਕਾ ਕੀਤਾ ਜਾਵੇ।
- ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਕੱਚੇ ਅਧੀਆਪਕਾਂ ਨੇ ਨਿਭਾਇਆ ਸੀ ਅਹਿਮ ਰੋਲ
- ਭਗਵੰਤ ਮਾਨ ਕੋਲ ਕੀ ਵਾਰ ਮੁਲਾਕਾਤ ਦਾ ਸਮਾਂ ਮੰਗਿਆ ਪਰ ਪਹਿਲੇ ਮੁੱਖ ਮੰਤਰੀਆਂ ਵਾਂਗ ਸ਼ਾਇਦ ਉਹ ਵੀ ਰਾਜ ਦਾ ਆਨੰਦ ਮਾਨ ਰਹੇ ਨੇ।
ਇਹ ਵੀ ਪੜ੍ਹੋ: Breaking News: ਬੈਂਗਲੁਰੂ 'ਚ ਸਕੂਲਾਂ ਨੂੰ ਉਡਾਉਣ ਦੀ ਧਮਕੀ, ਈਮੇਲ ਰਾਹੀਂ ਮਿਲੀ ਧਮਕੀ ਮਗਰੋਂ ਮੱਚਿਆ ਹੜਕੰਪ
Education Loan Information:
Calculate Education Loan EMI