IPL 2023 Prize Money: ਚੇਨਈ ਸੁਪਰ ਕਿੰਗਜ਼ 5ਵੀਂ ਵਾਰ ਬਣੀ ਚੈਂਪੀਅਨ, ਧੋਨੀ ਨੂੰ ਸੌਂਪਿਆ 20 ਕਰੋੜ ਦਾ ਚੈੱਕ, ਪੜ੍ਹੋ ਕਿਸ ਨੂੰ ਮਿਲੇ ਕਿੰਨੇ ਪੈਸੇ
CSK vs GT Prize Money: ਚੇਨਈ ਸੁਪਰ ਕਿੰਗਜ਼ ਆਈਪੀਐਲ ਵਿੱਚ ਪੰਜਵੀਂ ਵਾਰ ਚੈਂਪੀਅਨ ਬਣੀ। ਉਸ ਨੂੰ ਇਨਾਮੀ ਰਾਸ਼ੀ ਵਜੋਂ 20 ਕਰੋੜ ਰੁਪਏ ਮਿਲੇ ਹਨ।
Chennai Super Kings Prize Money IPL 2023 Final: ਚੇਨਈ ਸੁਪਰ ਕਿੰਗਜ਼ ਨੇ ਪੰਜਵੀਂ ਵਾਰ ਆਈ.ਪੀ.ਐੱਲ. ਦਾ ਖਿਤਾਬ ਜਿੱਤਿਆ ਹੈ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਟੀਮ ਚੇਨਈ ਨੇ ਆਈਪੀਐਲ 2023 ਦੇ ਫਾਈਨਲ ਵਿੱਚ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾਇਆ। ਇਹ ਮੈਚ ਮੀਂਹ ਕਾਰਨ ਪ੍ਰਭਾਵਿਤ ਹੋਇਆ। ਇਸ ਕਾਰਨ ਸੀਐਸਕੇ ਨੂੰ ਡਕਵਰਥ ਲੁਈਸ ਨਿਯਮ ਦੁਆਰਾ ਟੀਚਾ ਦਿੱਤਾ ਗਿਆ ਸੀ। ਜਿੱਤ ਤੋਂ ਬਾਅਦ ਚੇਨਈ ਨੂੰ 20 ਕਰੋੜ ਰੁਪਏ ਇਨਾਮ ਵਜੋਂ ਮਿਲੇ। ਗੁਜਰਾਤ ਨੂੰ ਵੀ ਹਾਰ ਦੇ ਬਾਵਜੂਦ ਮੋਟੀ ਰਕਮ ਮਿਲੀ ਹੈ। ਇਸ ਦੇ ਨਾਲ ਹੀ ਇਸ ਸੀਜ਼ਨ ਦੇ ਟਾਪ ਪਰਫਾਰਮਰਸ ਨੂੰ ਵੀ ਚੰਗੀ ਕਮਾਈ ਹੋਈ ਹੈ।
ਧੋਨੀ ਦੀ ਕਪਤਾਨੀ ਵਾਲੀ ਚੇਨਈ ਨੂੰ ਚੈਂਪੀਅਨ ਬਣਨ ਲਈ 20 ਕਰੋੜ ਰੁਪਏ ਮਿਲੇ ਹਨ। ਫਾਈਨਲ ਵਿੱਚ ਹਾਰਨ ਤੋਂ ਬਾਅਦ ਗੁਜਰਾਤ ਨੂੰ 13 ਕਰੋੜ ਰੁਪਏ ਮਿਲੇ। ਇਸ ਦੇ ਨਾਲ ਹੀ ਤੀਜੇ ਨੰਬਰ 'ਤੇ ਰਹੀ ਮੁੰਬਈ ਇੰਡੀਅਨਜ਼ ਨੂੰ 7 ਕਰੋੜ ਰੁਪਏ ਮਿਲੇ ਹਨ। ਲਖਨਊ ਸੁਪਰ ਜਾਇੰਟਸ ਚੌਥੇ ਨੰਬਰ 'ਤੇ ਰਹੀ। ਉਸ ਨੂੰ 6.5 ਕਰੋੜ ਰੁਪਏ ਮਿਲੇ ਹਨ। ਇਸ ਸੀਜ਼ਨ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਵੀ ਮਿਲੀ ਹੈ। ਟੂਰਨਾਮੈਂਟ ਦੇ ਉੱਭਰਦੇ ਖਿਡਾਰੀ ਨੂੰ 20 ਲੱਖ ਰੁਪਏ ਮਿਲੇ ਹਨ। ਸੀਜ਼ਨ ਦੇ ਸਭ ਤੋਂ ਕੀਮਤੀ ਖਿਡਾਰੀ ਨੂੰ 12 ਲੱਖ ਰੁਪਏ ਮਿਲੇ ਹਨ। ਸੀਜ਼ਨ ਦੇ ਸੁਪਰ ਸਟ੍ਰਾਈਕਰ ਨੂੰ 15 ਲੱਖ ਰੁਪਏ ਮਿਲੇ ਹਨ। ਗੇਮ ਚੇਂਜਰ ਆਫ ਦਿ ਸੀਜ਼ਨ ਨੂੰ 12 ਲੱਖ ਰੁਪਏ ਮਿਲੇ ਹਨ।
ਕਿਸ ਨੂੰ ਕਿੰਨੀ ਇਨਾਮੀ ਰਕਮ ਮਿਲੀ?
ਚੇਨਈ ਸੁਪਰ ਕਿੰਗਜ਼ (ਚੈਂਪੀਅਨ) - 20 ਕਰੋੜ ਰੁਪਏ
ਗੁਜਰਾਤ ਟਾਇਟਨਸ (ਉਪਜੇਤੂ) - 13 ਕਰੋੜ ਰੁਪਏ
ਮੁੰਬਈ ਇੰਡੀਅਨਜ਼ (ਤੀਜਾ ਸਥਾਨ) - 7 ਕਰੋੜ ਰੁਪਏ
ਲਖਨਊ ਸੁਪਰ ਜਾਇੰਟਸ (ਚੌਥਾ ਸਥਾਨ) - 6.5 ਕਰੋੜ ਰੁਪਏ
ਕਿਸ ਨੂੰ ਕਿਹੜਾ ਅਵਾਰਡ ਮਿਲਿਆ?
ਇਲੈਕਟ੍ਰਿਕ ਸਟ੍ਰਾਈਕਰ ਆਫ ਦ ਮੈਚ - ਅਜਿੰਕਿਆ ਰਹਾਣੇ
ਮੈਚ ਦਾ ਗੇਮ ਚੇਂਜਰ - ਸਾਈ ਸੁਦਰਸ਼ਨ
Most Valuable Asset of the Match - ਸਾਈ ਸੁਦਰਸ਼ਨ
Longest Six ਆਫ ਦ ਮੈਚ- ਸਾਈ ਸੁਦਰਸ਼ਨ
RuPay On-The-Go 4s of the Match - ਸਾਈ ਸੁਦਰਸ਼ਨ
ਪਲੇਅਰ ਆਫ ਦ ਮੈਚ - ਡੇਵੋਨ ਕੋਨਵੇ
ਐਕਟਿਵ ਕੈਚ ਆਫ ਦਾ ਮੈਚ - ਐਮਐਸ ਧੋਨੀ
Congratulations to @ChennaiIPL & @msdhoni for being crowned champions of #TATAIPL 2023. My sincere thanks to all our doting fans who braved the rains & returned in large numbers again to witness the final. Indian Cricket grows from strength to strength because of your unflinching… pic.twitter.com/bu2ZudWaMk
— Jay Shah (@JayShah) May 29, 2023