IPL 2023 Prize Money: ਆਈ.ਪੀ.ਐੱਲ. ਖਿਡਾਰੀਆਂ ਨੂੰ ਕਰ ਰਿਹਾ ਮਾਲੋਮਾਲ, ਹਾਰਨ ਵਾਲੀਆਂ ਤਿੰਨ ਟੀਮਾਂ ਨੂੰ ਮਿਲਣਗੇ ਕਰੋੜਾਂ ਰੁਪਏ
IPL 2023 Prize Money CSK vs GT: IPL 2023 ਦਾ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਗੁਜਰਾਤ ਨੇ ਦੂਜੇ ਕੁਆਲੀਫਾਇਰ ਵਿੱਚ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ।
IPL 2023 Prize Money CSK vs GT: IPL 2023 ਦਾ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਗੁਜਰਾਤ ਨੇ ਦੂਜੇ ਕੁਆਲੀਫਾਇਰ ਵਿੱਚ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਸੀਜ਼ਨ ਦੀ ਜੇਤੂ ਟੀਮ ਨੂੰ 20 ਕਰੋੜ ਰੁਪਏ ਦਿੱਤੇ ਜਾਣਗੇ। ਜੇਤੂ ਦੇ ਨਾਲ-ਨਾਲ ਚੋਟੀ ਦੀਆਂ ਤਿੰਨ ਹਾਰਨ ਵਾਲੀਆਂ ਟੀਮਾਂ ਨੂੰ ਵੀ ਕਰੋੜਾਂ ਰੁਪਏ ਮਿਲਣਗੇ। ਇਸ ਸੀਜ਼ਨ 'ਚ ਫਾਈਨਲ 'ਚ ਹਾਰਨ ਵਾਲੀ ਟੀਮ ਨੂੰ 13 ਕਰੋੜ ਰੁਪਏ ਮਿਲਣਗੇ। ਆਈਪੀਐਲ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੀ ਮੋਟੀ ਰਕਮ ਮਿਲੇਗੀ।
ਟੀਮ ਦੇ ਨਾਲ-ਨਾਲ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਅਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀਆਂ ਨੂੰ ਵੀ ਮੋਟੀ ਰਕਮ ਦਿੱਤੀ ਜਾਵੇਗੀ। ਜੇਕਰ ਟੀਮਾਂ ਦੀ ਇਨਾਮੀ ਰਾਸ਼ੀ ਦੀ ਗੱਲ ਕਰੀਏ ਤਾਂ ਜੇਤੂ ਟੀਮ ਨੂੰ 20 ਕਰੋੜ ਰੁਪਏ ਅਤੇ ਹਾਰਨ ਵਾਲੀ ਟੀਮ ਨੂੰ 13 ਕਰੋੜ ਰੁਪਏ ਮਿਲਣਗੇ। ਇਸ ਦੇ ਨਾਲ ਹੀ ਮੁੰਬਈ ਇੰਡੀਅਨਜ਼ ਨੂੰ 7 ਕਰੋੜ ਰੁਪਏ ਦਿੱਤੇ ਜਾਣਗੇ। ਮੁੰਬਈ ਨੇ ਦੂਜੇ ਕੁਆਲੀਫਾਇਰ ਵਿੱਚ ਥਾਂ ਬਣਾਈ। ਲਖਨਊ ਸੁਪਰ ਜਾਇੰਟਸ ਨੂੰ 6.5 ਕਰੋੜ ਰੁਪਏ ਮਿਲਣਗੇ। ਲਖਨਊ ਨੂੰ ਐਲੀਮੀਨੇਟਰ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਸੀਜ਼ਨ 'ਚ ਆਰੇਂਜ ਕੈਪ 'ਤੇ ਕਬਜ਼ਾ ਕਰਨ ਵਾਲੇ ਖਿਡਾਰੀ ਨੂੰ 15 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਨੂੰ ਵੀ 15 ਲੱਖ ਰੁਪਏ ਮਿਲਣਗੇ। ਸੀਜ਼ਨ ਦੇ ਸੁਪਰ ਸਟ੍ਰਾਈਕਰ ਨੂੰ 15 ਲੱਖ ਰੁਪਏ ਅਤੇ ਟੂਰਨਾਮੈਂਟ ਦੇ ਉੱਭਰਦੇ ਖਿਡਾਰੀ ਨੂੰ 20 ਲੱਖ ਰੁਪਏ ਦਿੱਤੇ ਜਾਣਗੇ। ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਖਿਡਾਰੀ ਨੂੰ 12 ਲੱਖ ਰੁਪਏ ਮਿਲਣਗੇ। ਗੇਮ ਚੇਂਜਰ ਆਫ ਦਿ ਸੀਜ਼ਨ ਨੂੰ ਵੀ 12 ਲੱਖ ਰੁਪਏ ਮਿਲਣਗੇ।
ਜ਼ਿਕਰਯੋਗ ਹੈ ਕਿ ਇਸ ਸੈਸ਼ਨ ਦਾ ਪਹਿਲਾ ਕੁਆਲੀਫਾਇਰ ਗੁਜਰਾਤ ਅਤੇ ਚੇਨਈ ਵਿਚਾਲੇ ਖੇਡਿਆ ਗਿਆ ਸੀ। ਚੇਨਈ ਨੇ ਇਸ ਨੂੰ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ। ਇਸ ਤੋਂ ਬਾਅਦ ਐਲੀਮੀਨੇਟਰ ਮੈਚ ਮੁੰਬਈ ਅਤੇ ਲਖਨਊ ਵਿਚਾਲੇ ਖੇਡਿਆ ਗਿਆ। ਮੁੰਬਈ ਨੇ ਇਸ ਨੂੰ ਜਿੱਤ ਕੇ ਦੂਜੇ ਕੁਆਲੀਫਾਇਰ ਵਿੱਚ ਥਾਂ ਬਣਾਈ। ਗੁਜਰਾਤ ਨੇ ਇੱਥੇ ਉਸ ਨੂੰ ਹਰਾਇਆ। ਗੁਜਰਾਤ ਨੇ ਇਸ ਜਿੱਤ ਨਾਲ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ 28 ਮਈ ਨੂੰ ਅਹਿਮਦਾਬਾਦ ਵਿੱਚ ਚੇਨਈ ਅਤੇ ਗੁਜਰਾਤ ਵਿਚਾਲੇ ਫਾਈਨਲ ਮੈਚ ਖੇਡਿਆ ਜਾਵੇਗਾ।
ਇਸ IPL 2023 ਵਿੱਚ ਇਨਾਮੀ ਰਾਸ਼ੀ -
ਜੇਤੂ - 20 ਕਰੋੜ ਰੁਪਏ
ਉਪ-ਜੇਤੂ - 13 ਕਰੋੜ ਰੁਪਏ
ਮੁੰਬਈ ਇੰਡੀਅਨਜ਼ - 7 ਕਰੋੜ ਰੁਪਏ
ਲਖਨਊ ਸੁਪਰ ਜਾਇੰਟਸ - 6.5 ਕਰੋੜ ਰੁਪਏ