LSG vs DC: ਮੁਕੇਸ਼ ਦੀ ਗੇਂਦਬਾਜ਼ੀ ਤੇ ਰਾਹੁਲ ਦਾ ਡਬਲ ਕਮਾਲ, ਦਿੱਲੀ ਨੇ ਲਖਨਊ ਨੂੰ 8 ਵਿਕਟਾਂ ਨਾਲ ਹਰਾਇਆ
ਦਿੱਲੀ ਕੈਪਟਲਜ਼ ਨੇ ਲਖਨਊ ਸੁਪਰ ਜਾਇੰਟਸ ਦਾ ਮੈਚ ਕਾਫੀ ਦਿਲਚਸਪ ਰਿਹਾ। ਲਖਨਊ ਨੇ ਪਹਿਲਾਂ ਖੇਡਦੇ ਹੋਏ 159 ਰਨ ਬਣਾਏ ਸਨ, ਜਿਸਦੇ ਜਵਾਬ ‘ਚ ਦਿੱਲੀ ਨੇ 18ਵੇਂ ਓਵਰ ‘ਚ ਹੀ ਇਹ ਲਕਸ਼ 8 ਵਿਕਟਾਂ ਬਾਕੀ ਹੋਣ ਦੇ ਬਾਵਜੂਦ ਹਾਸਲ ਕਰ ਲਈ।

LSG vs DC Match Highlights IPL 2025 Match 40: ਦਿੱਲੀ ਕੈਪਟਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਉਨ੍ਹਾਂ ਦੇ ਆਪਣੇ ਘਰ ‘ਇਕਾਨਾ ਸਟੇਡੀਅਮ’ ‘ਚ 8 ਵਿਕਟਾਂ ਨਾਲ ਹਰਾ ਦਿੱਤਾ। ਲਖਨਊ ਨੇ ਪਹਿਲਾਂ ਖੇਡਦੇ ਹੋਏ 159 ਰਨ ਬਣਾਏ ਸਨ, ਜਿਸਦੇ ਜਵਾਬ ‘ਚ ਦਿੱਲੀ ਨੇ 18ਵੇਂ ਓਵਰ ‘ਚ ਹੀ ਇਹ ਲਕਸ਼ 8 ਵਿਕਟਾਂ ਬਾਕੀ ਹੋਣ ਦੇ ਬਾਵਜੂਦ ਹਾਸਲ ਕਰ ਲਈ। ਦਿੱਲੀ ਵਲੋਂ ਇਕ ਸਟਾਰ ਬੱਲੇਬਾਜ਼ 57 ਰਨ ਬਣਾ ਕੇ ਨਾਟਆਊਟ ਰਿਹਾ। ਇਹ ਦਿੱਲੀ ਦੀ 8 ਮੈਚਾਂ ‘ਚ ਛੇਵੀਂ ਜਿੱਤ ਹੈ।
ਦਿੱਲੀ ਕੈਪਟਲਜ਼ ਨੂੰ 160 ਰਨਾਂ ਦਾ ਲਕਸ਼ ਮਿਲਿਆ ਸੀ। ਜਵਾਬ ਵਿੱਚ ਟੀਮ ਨੇ ਤੇਜ਼ ਸ਼ੁਰੂਆਤ ਕੀਤੀ, ਪਰ ਕਰੁਣ ਨਾਇਰ ਸਿਰਫ਼ 15 ਰਨ ਬਣਾਕੇ ਆਊਟ ਹੋ ਗਏ। ਇਸ ਤੋਂ ਬਾਅਦ ਕੇ.ਐਲ. ਰਾਹੁਲ ਅਤੇ ਅਭਿਸ਼ੇਕ ਪੋਰੇਲ ਨੇ ਮਿਲ ਕੇ LSG ਦੇ ਗੇਂਦਬਾਜ਼ਾਂ ਦੀ ਜ਼ਬਰਦਸਤ ਧੁਨਾਈ ਕੀਤੀ ਅਤੇ 69 ਰਨਾਂ ਦੀ ਮਹੱਤਵਪੂਰਨ ਭਾਗੀਦਾਰੀ ਕੀਤੀ। ਰਾਹੁਲ ਰੁਕਣ ਦੇ ਮੂਡ ‘ਚ ਨਹੀਂ ਸਨ, ਇਸੇ ਕਰਕੇ ਉਨ੍ਹਾਂ ਨੇ ਕਪਤਾਨ ਅਕਸ਼ਰ ਪਟੇਲ ਦੇ ਨਾਲ 56 ਰਨਾਂ ਦੀ ਸਾਂਝ ਪਾਈ ਅਤੇ ਆਪਣੀ ਟੀਮ ਦੀ ਜਿੱਤ ਪੱਕੀ ਕਰ ਦਿੱਤੀ।
ਕੇ.ਐਲ. ਰਾਹੁਲ ਦਾ ਡਬਲ ਧਮਾਕਾ
ਇਸ ਮੈਚ ‘ਚ ਕੇ.ਐਲ. ਰਾਹੁਲ ਨੇ 42 ਗੇਂਦਾਂ ‘ਚ ਨਾਬਾਦ 57 ਰਨ ਬਨਾਏ। ਇਹ ਇਸ ਸੀਜ਼ਨ ਦੀ ਉਨ੍ਹਾਂ ਦੀ ਤੀਜੀ ਅਰਧਸ਼ਤਕ ਹੈ। ਨਾਲ ਹੀ ਉਨ੍ਹਾਂ ਨੇ ਆਈਪੀਐਲ ‘ਚ ਆਪਣੇ 5000 ਰਨ ਵੀ ਪੂਰੇ ਕਰ ਲਏ ਹਨ। ਰਾਹੁਲ ਹੁਣ ਤੱਕ IPL 2025 ਦੀਆਂ 7 ਪਾਰੀਆਂ ‘ਚ 323 ਰਨ ਬਣਾ ਚੁੱਕੇ ਹਨ ਅਤੇ 64.6 ਦੀ ਸ਼ਾਨਦਾਰ ਔਸਤ ਨਾਲ ਰਨ ਜੋੜ ਰਹੇ ਹਨ।
ਮੁਕੇਸ਼ ਕੁਮਾਰ ਨੇ ਚਮਕ ਦਿਖਾਈ
ਦਿੱਲੀ ਕੈਪਟਲਜ਼ ਦੀ ਜਿੱਤ ਦੀ ਨੀਵ ਮੁਕੇਸ਼ ਕੁਮਾਰ ਨੇ ਰੱਖੀ। ਉਨ੍ਹਾਂ ਨੇ ਆਪਣੇ 4 ਓਵਰਾਂ ਦੇ ਸਪੈਲ ‘ਚ ਸਿਰਫ਼ 33 ਰਨ ਦੇ ਕੇ 4 ਵਿੱਕਟਾਂ ਹਾਸਿਲ ਕੀਤੀਆਂ। ਉਨ੍ਹਾਂ ਨੇ ਮਿਚੇਲ ਮਾਰਸ਼, ਅਬਦੁਲ ਸਮਦ, ਆਯੁਸ਼ ਬਦੋਨੀ ਅਤੇ LSG ਦੇ ਕਪਤਾਨ ਰਿਸ਼ਭ ਪੰਤ ਨੂੰ ਆਊਟ ਕੀਤਾ। ਉਨ੍ਹਾਂ ਤੋਂ ਇਲਾਵਾ ਦਿੱਲੀ ਵਲੋਂ ਦੁਸ਼ਮੰਤਾ ਚਮੀਰਾ ਅਤੇ ਮਿਚੇਲ ਸਟਾਰਕ ਨੇ ਵੀ ਇੱਕ-ਇੱਕ ਵਿੱਕਟ ਲਈ। ਪਿਛਲੇ ਮੈਚ ‘ਚ ਦਿੱਲੀ ਨੂੰ ਗੁਜਰਾਤ ਕੋਲੋਂ ਹਾਰ ਮਿਲੀ ਸੀ, ਪਰ ਹੁਣ LSG ਨੂੰ ਹਰਾਕੇ ਟੀਮ ਨੇ ਫਿਰ ਤੋਂ ਜਿੱਤ ਦੀ ਲਹਿਰ ਫੜ ਲਈ ਹੈ।
ਟ੍ਰੈਂਡਿੰਗ ਟੌਪਿਕ
















