LSG vs RCB Live Score: ਆਰਸੀਬੀ ਨੇ ਮੈਚ 'ਤੇ ਬਣਾਈ ਪਕੜ, ਬੇਵੱਸ ਨਜ਼ਰ ਆ ਰਹੇ ਲਖਨਊ ਦੇ ਬੱਲੇਬਾਜ਼

IPL 2023: ਇੰਡੀਅਨ ਪ੍ਰੀਮੀਅਰ ਲੀਗ 2023 'ਚ ਅੱਜ ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀਆਂ ਟੀਮਾਂ ਆਹਮਣੇ-ਸਾਹਮਣੇ ਹੋਣਗੀਆਂ। ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਆਰਸੀਬੀ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ।

ABP Sanjha Last Updated: 01 May 2023 10:57 PM
LSG vs RCB Live Score: ਲਖਨਊ ਦੀਆਂ ਡਿੱਗੀਆਂ 6 ਵਿਕਟਾਂ

LSG vs RCB Live Score:  ਲਖਨਊ ਦਾ ਛੇਵਾਂ ਵਿਕਟ ਡਿੱਗ ਗਿਆ ਹੈ। 10.4 ਓਵਰਾਂ 'ਚ ਲਖਨਊ ਦਾ ਸਕੋਰ 6 ਵਿਕਟਾਂ ਦੇ ਨੁਕਸਾਨ 'ਤੇ 65 ਦੌੜਾਂ ਹਨ। ਸਟੋਨਿਸ ਆਊਟ ਹੋ ਕੇ ਪੈਵੇਲੀਅਨ ਵਾਪਸ ਚਲੇ ਗਏ ਹਨ। ਮੈਚ ਪੂਰੀ ਤਰ੍ਹਾਂ RCB ਦੇ ਕੰਟਰੋਲ 'ਚ ਆ ਗਿਆ ਹੈ।

LSG vs RCB Live: ਲਖਨਊ ਦਾ ਡਿੱਗਿਆ ਪੰਜਵਾਂ ਵਿਕੇਟ

LSG vs RCB Live:  ਲਖਨਊ ਨੇ 7 ਓਵਰਾਂ 'ਚ 38 ਦੇ ਸਕੋਰ 'ਤੇ ਪੰਜ ਵਿਕਟਾਂ ਗੁਆ ਦਿੱਤੀਆਂ ਹਨ। ਪੂਰਨ ਵੀ ਆਊਟ ਹੋ ਕੇ ਪੈਵੇਲੀਅਨ ਵਾਪਸ ਜਾ ਰਿਹਾ ਹੈ। ਪੂਰਨ ਵੱਡਾ ਸ਼ੌਟ ਲਗਾਉਣ ਦੀ ਕੋਸ਼ਿਸ਼ ਕਰਦੇ ਹੋਏ ਆਊਟ ਹੋ ਗਏ। ਗੌਤਮ ਸਟੋਈਨਿਸ ਦਾ ਸਮਰਥਨ ਕਰਨ ਲਈ ਕ੍ਰੀਜ਼ 'ਤੇ ਆਏ ਹਨ।

LSG vs RCB Live: ਕ੍ਰੁਣਾਲ ਹੋਏ ਆਊਟ

LSG vs RCB Live: ਮੈਕਸਵੈੱਲ ਨੇ ਆਰਸੀਬੀ ਨੂੰ ਵੱਡੀ ਸਫਲਤਾ ਦਿਵਾਈ ਹੈ। ਲਖਨਊ ਦੀ ਦੂਜੀ ਵਿਕਟ 3.3 ਓਵਰਾਂ ਵਿੱਚ ਡਿੱਗ ਗਈ। ਲਖਨਊ ਦਾ ਸਕੋਰ ਸਿਰਫ਼ 19 ਦੌੜਾਂ ਹੈ। ਆਰਸੀਬੀ ਨੇ ਮੈਚ ਵਿੱਚ ਜ਼ਬਰਦਸਤ ਵਾਪਸੀ ਕੀਤੀ ਹੈ।

LSG vs RCB Live: ਲਖਨਊ ਦੀ ਖਰਾਬ ਸ਼ੁਰੂਆਤ

LSG vs RCB Live: ਲਖਨਊ ਨੂੰ ਦੋਹਰਾ ਝਟਕਾ ਲੱਗਿਆ ਹੈ। ਕਪਤਾਨ ਕੇਐਲ ਰਾਹੁਲ ਬੱਲੇਬਾਜ਼ੀ ਕਰਨ ਨਹੀਂ ਆਏ। ਸਿਰਾਜ ਨੇ ਪਹਿਲੀ ਗੇਂਦ 'ਤੇ ਹੀ ਇਨ-ਫਾਰਮ ਬੱਲੇਬਾਜ਼ ਮਿਅਰਸ ਨੂੰ ਆਊਟ ਕੀਤਾ। ਆਰਸੀਬੀ ਮੈਚ ਵਿੱਚ ਜ਼ਬਰਦਸਤ ਵਾਪਸੀ ਕਰਦਾ ਨਜ਼ਰ ਆ ਰਿਹਾ ਹੈ।

LSG vs RCB Live: RCB ਨਹੀਂ ਬਣਾ ਸਕੀ ਵਧੀਆ ਸਕੋਰ

LSG vs RCB Live: ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰਸੀਬੀ ਕੋਲ ਵੱਡਾ ਸਕੋਰ ਬਣਾਉਣ ਦਾ ਚੰਗਾ ਮੌਕਾ ਸੀ। ਆਰਸੀਬੀ ਨੂੰ ਵੀ ਚੰਗੀ ਸ਼ੁਰੂਆਤ ਮਿਲੀ। ਪਰ ਆਰਸੀਬੀ ਇਸ ਦਾ ਫਾਇਦਾ ਨਹੀਂ ਚੁੱਕ ਸਕੀ। ਆਰਸੀਬੀ ਵੱਲੋਂ ਕੋਈ ਵੀ ਬੱਲੇਬਾਜ਼ ਅਰਧ ਸੈਂਕੜਾ ਨਹੀਂ ਜੜ ਸਕਿਆ। ਲਖਨਊ ਨੂੰ ਜਿੱਤ ਦਰਜ ਕਰਨ ਲਈ 20 ਓਵਰਾਂ ਵਿੱਚ 127 ਦੌੜਾਂ ਬਣਾਉਣੀਆਂ ਹਨ।

LSG vs RCB Live Score: RCB ਦੇ ਡਿੱਗੇ 7 ਵਿਕੇਟ

LSG vs RCB Live Score: ਆਰਸੀਬੀ ਦੀ ਖਰਾਬ ਬੱਲੇਬਾਜ਼ੀ ਦਾ ਸਿਲਸਿਲਾ ਜਾਰੀ ਹੈ। ਆਰਸੀਬੀ ਨੇ 117 ਦੌੜਾਂ 'ਤੇ 7 ਵਿਕਟਾਂ ਗੁਆ ਦਿੱਤੀਆਂ ਹਨ। 18.4 ਓਵਰ ਦਾ ਖੇਡ ਪੂਰਾ ਹੋ ਚੁੱਕਿਆ ਹੈ। ਆਰਸੀਬੀ ਲਈ ਮੁਸ਼ਕਲਾਂ ਵੱਧ ਰਹੀਆਂ ਹਨ।

LSG vs RCB Live Score: ਮੁੜ ਸ਼ੁਰੂ ਹੋਇਆ ਮੈਚ
LSG vs RCB Live Score: ਆਰਸੀਬੀ ਅਤੇ ਲਖਨਊ ਦਾ ਮੈਚ ਫਿਰ ਸ਼ੁਰੂ ਹੋ ਗਿਆ ਹੈ। ਮੀਂਹ ਥੋੜੀ ਦੇਰ ਪੈਣ ਕਰਕੇ ਓਵਰ ਨਹੀਂ ਕੱਟੇ ਗਏ। ਮੈਚ 15.2 ਓਵਰਾਂ ਤੋਂ ਬਾਅਦ ਮੁੜ ਸ਼ੁਰੂ ਹੋਇਆ। ਜੇਕਰ ਆਰਸੀਬੀ ਨੇ ਵੱਡਾ ਸਕੋਰ ਬਣਾਉਣਾ ਹੈ ਤਾਂ ਦੋਵਾਂ ਬੱਲੇਬਾਜ਼ਾਂ ਨੂੰ ਤੇਜ਼ੀ ਨਾਲ ਸਕੋਰ ਬਣਾਉਣਾ ਹੋਵੇਗਾ।
LSG vs RCB Match: ਮੀਂਹ ਕਰਕੇ ਰੁਕਿਆ ਮੈਚ

LSG vs RCB Match: ਲਖਨਊ 'ਚ ਭਾਰੀ ਮੀਂਹ ਪੈ ਰਿਹਾ ਹੈ। ਲਖਨਊ ਅਤੇ ਆਰਸੀਬੀ ਵਿਚਾਲੇ ਖੇਡਿਆ ਜਾ ਰਿਹਾ ਮੈਚ ਮੀਂਹ ਕਾਰਨ ਰੁੱਕ ਗਿਆ ਹੈ। ਮੈਚ ਰੁਕਣ ਤੱਕ ਆਰਸੀਬੀ ਦਾ ਸਕੋਰ ਚਾਰ ਵਿਕਟਾਂ ਦੇ ਨੁਕਸਾਨ 'ਤੇ 93 ਦੌੜਾਂ ਹੈ। ਆਰਸੀਬੀ ਦੀ ਪਾਰੀ ਦੇ 15.2 ਓਵਰ ਪੂਰੇ ਹੋ ਚੁੱਕੇ ਹਨ। ਡੂ ਪਲੇਸਿਸ ਅਤੇ ਕਾਰਤਿਕ ਕ੍ਰੀਜ਼ 'ਤੇ ਹਨ। ਡੂ ਪਲੇਸਿਸ 40 ਦੌੜਾਂ ਬਣਾ ਕੇ ਖੇਡ ਰਿਹਾ ਹੈ, ਜਦਕਿ ਕਾਰਤਿਕ ਨੇ ਇਕ ਦੌੜ ਬਣਾਈ ਹੈ। ਲਖਨਊ ਵੱਲੋਂ ਰਵੀ ਬਿਸ਼ਨੋਈ ਨੇ ਚਾਰ ਓਵਰਾਂ ਵਿੱਚ 21 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

LSG vs RCB Live Score: RCB ਦਾ ਡਿੱਗਿਆ ਇੱਕ ਹੋਰ ਵਿਕੇਟ

LSG vs RCB Live Score: ਆਰਸੀਬੀ ਦਾ ਇੱਕ ਹੋਰ ਵਿਕਟ ਡਿੱਗ ਗਿਆ ਹੈ। ਮਿਸ਼ਰਾ ਨੇ ਸੁਯਸ਼ ਨੂੰ ਪਵੇਲੀਅਨ ਵਾਪਸ ਭੇਜ ਦਿੱਤਾ ਹੈ। ਆਰਸੀਬੀ ਦੀਆਂ 14.3 ਓਵਰਾਂ 'ਚ 90 ਦੌੜਾਂ 'ਤੇ ਚਾਰ ਵਿਕਟਾਂ ਡਿੱਗ ਗਈਆਂ ਹਨ। ਆਰਸੀਬੀ ਨੂੰ ਕੁੱਲ 150 ਤੱਕ ਪਹੁੰਚਣਾ ਵੀ ਮੁਸ਼ਕਲ ਹੋ ਰਿਹਾ ਹੈ।

LSG vs RCB Live Score: RCB ਦਾ ਦੂਜਾ ਵਿਕੇਟ ਡਿੱਗਿਆ

LSG vs RCB Live Score: ਅਨੁਜ ਰਾਵਤ ਨੂੰ ਤੀਜੇ ਨੰਬਰ 'ਤੇ ਭੇਜਣ ਦੀ RCB ਦੀ ਬਾਜ਼ੀ ਕੰਮ ਨਹੀਂ ਆਈ। ਆਰਸੀਬੀ ਨੇ ਆਪਣਾ ਦੂਜਾ ਵਿਕਟ ਗੁਆ ਦਿੱਤਾ ਹੈ। ਆਰਸੀਬੀ ਦਾ ਸਕੋਰ ਦੋ ਵਿਕਟਾਂ ਦੇ ਨੁਕਸਾਨ 'ਤੇ 75 ਦੌੜਾਂ ਹਨ। ਆਰਸੀਬੀ ਦੀ ਪਾਰੀ ਦੇ 11.4 ਓਵਰ ਪੂਰੇ ਹੋ ਚੁੱਕੇ ਹਨ।

LSG vs RCB Live Score: RCB ਦਾ ਪਹਿਲਾ ਵਿਕੇਟ ਡਿੱਗਿਆ

LSG vs RCB Live Score: ਆਰਸੀਬੀ ਦੀ ਪਹਿਲੀ ਵਿਕਟ ਡਿੱਗ ਗਈ ਹੈ। ਵਿਰਾਟ ਕੋਹਲੀ ਸਟੰਪਿ ਆਊਟ ਹੋ ਕੇ ਵਾਪਸ ਜਾ ਰਹੇ ਹਨ। ਆਰਸੀਬੀ ਦਾ ਸਕੋਰ 9 ਓਵਰਾਂ ਤੋਂ ਬਾਅਦ 62 ਦੌੜਾਂ ਹਨ। ਹਾਲਾਂਕਿ ਡੁਪਲੇਸਿਸ ਚੰਗੀ ਬੱਲੇਬਾਜ਼ੀ ਕਰ ਰਹੇ ਹਨ। ਵੱਡਾ ਸਕੋਰ ਬਣਾਉਣ ਲਈ ਆਰਸੀਬੀ ਨੂੰ ਤੇਜ਼ ਸਕੋਰ ਕਰਨ ਦੀ ਲੋੜ ਹੈ।

RCB vs LSG Live: ਤੇਜ਼ੀ ਨਾਲ ਨਹੀਂ ਦੌੜਾਂ ਬਣਾ ਰਹੇ ਆਰਸੀਬੀ ਦੇ ਬੱਲੇਬਾਜ਼

RCB vs LSG Live: ਆਰਸੀਬੀ ਦੇ ਬੱਲੇਬਾਜ਼ ਤੇਜ਼ ਦੌੜਾਂ ਨਹੀਂ ਬਣਾ ਪਾ ਰਹੇ ਹਨ। 8 ਓਵਰਾਂ ਤੋਂ ਬਾਅਦ ਆਰਸੀਬੀ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਤੋਂ 56 ਦੌੜਾਂ ਹਨ। ਕੋਹਲੀ 29 ਅਤੇ ਡੂ ਪਲੇਸਿਸ 25 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ। ਜੇਕਰ ਆਰਸੀਬੀ ਨੇ ਵੱਡਾ ਸਕੋਰ ਬਣਾਉਣਾ ਹੈ ਤਾਂ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੂੰ ਗੇਰ ਬਦਲਣਾ ਹੋਵੇਗਾ।

LSG vs RCB live: 2 ਓਵਰਾਂ ਤੋਂ ਬਾਅਦ ਨਹੀਂ ਡਿੱਗਿਆ ਕੋਈ ਵਿਕਟ

2 ਓਵਰਾਂ ਤੋਂ ਬਾਅਦ ਵੀ ਆਰਸੀਬੀ ਦੀ ਕੋਈ ਵਿਕਟ ਨਹੀਂ ਡਿੱਗੀ। ਆਰਸੀਬੀ ਨੇ 16 ਦੌੜਾਂ ਬਣਾਈਆਂ ਹਨ। ਕੋਹਲੀ ਅਤੇ ਡੂ ਪਲੇਸਿਸ ਚੰਗੀ ਫਾਰਮ 'ਚ ਨਜ਼ਰ ਆ ਰਹੇ ਹਨ।

LSG vs RCB Live: ਕ੍ਰੁਣਾਲ ਕਰ ਰਹੇ ਗੇਂਦਬਾਜ਼ੀ ਦੀ ਸ਼ੁਰੂਆਤ

ਲਖਨਊ ਵਲੋਂ ਕ੍ਰੁਣਾਲ ਗੇਂਦਬਾਜ਼ੀ ਦੀ ਸ਼ੁਰੂਆਤ ਕਰ ਰਹੇ ਹਨ। ਰਾਹੁਲ ਦਾ ਇਹ ਦਾਅ ਕਾਰਗਰ ਸਾਬਤ ਹੋ ਸਕਦਾ ਹੈ। ਆਰਸੀਬੀ ਦੇ ਬੱਲੇਬਾਜ਼ਾਂ ਨੂੰ ਸਪਿਨ ਦੇ ਸਾਹਮਣੇ ਪਰੇਸ਼ਾਨੀ ਹੁੰਦੀ ਹੈ। ਲਖਨਊ ਕੋਲ ਚੰਗੇ ਸਪਿਨਰਸ ਹਨ। ਇਹ ਲੋ ਸਕੋਰਿੰਗ ਮੈਚ ਵੀ ਹੋ ਸਕਦਾ ਹੈ।

LSG vs RCB Live Updates: ਹੇਜਲਵੁੱਡ ਦੀ ਹੋਈ ਵਾਪਸੀ

ਆਰਸੀਬੀ ਦੇ ਪ੍ਰਸ਼ੰਸਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸਟਾਰ ਤੇਜ਼ ਗੇਂਦਬਾਜ਼ ਜੋਸ ਹੇਜਲਵੁੱਡ ਦੀ ਵਾਪਸੀ ਹੋ ਗਈ ਹੈ। ਹੇਜਲਵੁੱਡ ਸੱਟ ਕਾਰਨ IPL 16 ਦੇ ਪਹਿਲੇ ਹਾਫ ਤੋਂ ਬਾਹਰ ਰਹੇ ਸਨ।

LSG vs RCB Live: ਆਰਸੀਬੀ ਨੇ ਜਿੱਤਿਆ ਟਾਸ

ਆਰਸੀਬੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਕਪਤਾਨ ਡੁਪਲੇਸਿਸ ਦੀ ਵਾਪੀ ਹੋ ਗਈ ਹੈ। ਲਖਨਊ ਦੀ ਟੀਮ 'ਚ ਇਕ ਬਦਲਾਅ ਕੀਤਾ ਗਿਆ ਹੈ। ਸ਼ੁਰੂਆਤ 'ਚ ਤੇਜ਼ ਗੇਂਦਬਾਜ਼ਾਂ ਨੂੰ ਪਿੱਚ ਤੋਂ ਮਦਦ ਮਿਲ ਸਕਦੀ ਹੈ।

LSG vs RCB Live Updates: ਮੀਂਹ ਬਣ ਸਕਦਾ ਹੈ ਵਿਲੇਨ

ਲਖਨਊ ਅਤੇ ਬੈਂਗਲੁਰੂ ਵਿਚਾਲੇ ਖੇਡੇ ਜਾਣ ਵਾਲੇ ਮੈਚ 'ਚ ਬਾਰਿਸ਼ ਵਿਲੇਨ ਬਣ ਸਕਦੀ ਹੈ। ਲਖਨਊ 'ਚ ਅੱਜ ਲਗਾਤਾਰ ਮੀਂਹ ਪੈ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਮੈਚ ਪੂਰਾ ਹੋਵੇਗਾ ਜਾਂ ਨਹੀਂ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।


 
LSG vs RCB Live: ਮੀਂਹ ਬਣ ਸਕਦਾ ਹੈ ਵਿਲੇਨ

ਲਖਨਊ ਅਤੇ ਬੈਂਗਲੁਰੂ ਵਿਚਾਲੇ ਖੇਡੇ ਜਾਣ ਵਾਲੇ ਮੈਚ 'ਚ ਬਾਰਿਸ਼ ਵਿਲੇਨ ਬਣ ਸਕਦੀ ਹੈ। ਲਖਨਊ 'ਚ ਅੱਜ ਲਗਾਤਾਰ ਮੀਂਹ ਪੈ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਮੈਚ ਪੂਰਾ ਹੋਵੇਗਾ ਜਾਂ ਨਹੀਂ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।


 

ਪਿਛੋਕੜ

Lucknow Super Giants vs Royal Challengers Bangalore Live Telecast: IPL 2023 'ਚ ਅੱਜ ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਮੁਕਾਬਲਾ ਹੋਵੇਗਾ। ਪਲੇਆਫ ਦੀ ਦੌੜ 'ਚ ਬਣੇ ਰਹਿਣ ਲਈ ਆਰਸੀਬੀ ਨੂੰ ਇਹ ਮੈਚ ਜਿੱਤਣਾ ਜ਼ਰੂਰੀ ਹੈ। ਬੰਗਲੌਰ ਨੂੰ ਪਿਛਲੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ 'ਚ ਫਾਫ ਡੂ ਪਲੇਸਿਸ ਦੀ ਟੀਮ ਪਲਟਵਾਰ ਕਰਨ ਦੇ ਇਰਾਦੇ ਨਾਲ ਉਤਰੇਗੀ। ਉੱਥੇ ਹੀ ਪੰਜਾਬ ਕਿੰਗਜ਼ ਨੂੰ ਹਰਾਉਣ ਤੋਂ ਬਾਅਦ ਲਖਨਊ ਦੇ ਹੌਸਲੇ ਬੁਲੰਦ ਹਨ। ਅਜਿਹੇ 'ਚ ਲਖਨਊ ਦੀ ਟੀਮ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਣਾ ਚਾਹੇਗੀ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਲਖਨਊ ਅਤੇ ਬੈਂਗਲੁਰੂ ਵਿਚਾਲੇ ਖੇਡੇ ਗਏ ਮੈਚ ਦਾ ਲਾਈਵ ਟੈਲੀਕਾਸਟ ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਹੋ।


ਛੇਵੇਂ ਨੰਬਰ 'ਤੇ ਬੈਂਗਲੁਰੂ


IPL 2023 'ਚ ਬੰਗਲੌਰ ਦੀ ਟੀਮ ਨੇ ਜਿੱਤ ਨਾਲ ਸ਼ੁਰੂਆਤ ਕੀਤੀ। ਪਰ ਇੱਕ ਮੈਚ ਤੋਂ ਬਾਅਦ ਵੀ ਟੀਮ ਜਿੱਤ ਦਾ ਸਿਲਸਿਲਾ ਬਰਕਰਾਰ ਨਹੀਂ ਰੱਖ ਸਕੀ। ਇਸ ਦੌਰਾਨ ਉਸ ਨੂੰ ਕੋਲਕਾਤਾ ਅਤੇ ਲਖਨਊ ਖ਼ਿਲਾਫ਼ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਅਗਲੇ ਕੁਝ ਮੈਚਾਂ ਵਿੱਚ ਆਰਸੀਬੀ ਦੇ ਨਾਲ ਇੱਕ ਜਿੱਤ ਅਤੇ ਇੱਕ ਹਾਰ ਦਾ ਸਿਲਸਿਲਾ ਜਾਰੀ ਰਿਹਾ।


ਜੇਕਰ ਪੁਆਇੰਟ ਟੇਬਲ 'ਤੇ ਨਜ਼ਰ ਮਾਰੀਏ ਤਾਂ ਆਰਸੀਬੀ ਦੀ ਟੀਮ ਛੇਵੇਂ ਨੰਬਰ 'ਤੇ ਹੈ। ਫਾਫ ਡੂ ਪਲੇਸਿਸ ਦੀ ਟੀਮ ਨੇ 8 ਮੈਚ ਖੇਡੇ ਹਨ ਜਿਨ੍ਹਾਂ 'ਚ 4 ਜਿੱਤੇ ਹਨ ਅਤੇ 4 ਹਾਰੇ ਹਨ। ਜਦਕਿ ਲਖਨਊ ਦੀ ਟੀਮ 8 'ਚੋਂ 5 ਮੈਚ ਜਿੱਤ ਕੇ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਹੈ।


ਲਖਨਊ ਸੁਪਰ ਜਾਇੰਟਸ-ਰਾਇਲ ਚੈਲੇਂਜਰਸ ਬੈਂਗਲੁਰੂ ਮੈਚ ਕਦੋਂ ਖੇਡਿਆ ਜਾਵੇਗਾ?


ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਮੈਚ 1 ਮਈ ਨੂੰ ਖੇਡਿਆ ਜਾਵੇਗਾ।


ਲਖਨਊ ਸੁਪਰ ਜਾਇੰਟਸ-ਰਾਇਲ ਚੈਲੇਂਜਰਸ ਬੈਂਗਲੁਰੂ ਮੈਚ ਕਿੱਥੇ ਖੇਡਿਆ ਜਾਵੇਗਾ?


ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਇਹ ਮੈਚ ਲਖਨਊ ਦੇ ਏਕਾਨਾ ਸਟੇਡੀਅਮ 'ਚ ਖੇਡਿਆ ਜਾਵੇਗਾ।


ਲਖਨਊ ਸੁਪਰ ਜਾਇੰਟਸ-ਰਾਇਲ ਚੈਲੇਂਜਰਸ ਬੈਂਗਲੁਰੂ ਮੈਚ ਭਾਰਤੀ ਸਮੇਂ ਅਨੁਸਾਰ ਕਿੰਨੇ ਵਜੇ ਸ਼ੁਰੂ ਹੋਵੇਗਾ?


ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਟਾਸ ਮੈਚ ਤੋਂ ਅੱਧਾ ਘੰਟਾ ਪਹਿਲਾਂ ਯਾਨੀ 7 ਵਜੇ ਹੋਵੇਗਾ।


ਤੁਸੀਂ ਕਿਸ ਚੈਨਲ 'ਤੇ ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਕਾਰ ਮੈਚ ਦਾ ਲਾਈਵ ਟੈਲੀਕਾਸਟ ਦੇਖ ਸਕਦੇ ਹੋ?


ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੇਂਜਰਸ ਬੰਗਲੌਰ ਵਿਚਾਲੇ ਖੇਡੇ ਗਏ ਮੈਚ ਦਾ ਲਾਈਵ ਟੈਲੀਕਾਸਟ ਸਟਾਰ ਸਪੋਰਟਸ ਨੈੱਟਵਰਕ ਦੇ ਕਈ ਚੈਨਲਾਂ 'ਤੇ ਦੇਖਿਆ ਜਾ ਸਕਦਾ ਹੈ। ਜਿਸ ਦਾ ਪ੍ਰਸਾਰਣ ਕਈ ਭਾਸ਼ਾਵਾਂ ਵਿੱਚ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਜਿਨ੍ਹਾਂ ਉਪਭੋਗਤਾਵਾਂ ਕੋਲ JIO CINEMA ਐਪ ਦੀ ਸਬਸਕ੍ਰਿਪਸ਼ਨ ਹੈ, ਉਹ ਆਨਲਾਈਨ ਸਟ੍ਰੀਮਿੰਗ ਰਾਹੀਂ ਆਪਣੇ ਮੋਬਾਈਲ ਫੋਨਾਂ 'ਤੇ ਮੈਚ ਦਾ ਮੁਫਤ ਆਨੰਦ ਲੈ ਸਕਦੇ ਹਨ।


ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੀਆਂ ਟੀਮਾਂ


ਲਖਨਊ ਸੁਪਰ ਜਾਇੰਟਸ ਟੀਮ: ਕੇਐੱਲ ਰਾਹੁਲ (ਕਪਤਾਨ), ਅਵੇਸ਼ ਖਾਨ, ਆਯੂਸ਼ ਬਡੋਨੀ, ਕਵਿੰਟਨ ਡਿਕੌਕ, ਕ੍ਰਿਸ਼ਣੱਪਾ ਗੌਤਮ, ਅਰਪਿਤ ਗੁਲੇਰੀਆ, ਦੀਪਕ ਹੁੱਡਾ, ਪ੍ਰੇਰਕ ਮਾਂਕਡ, ਕਾਇਲ ਮੇਅਰਸ, ਅਮਿਤ ਮਿਸ਼ਰਾ, ਮੋਹਸਿਨ ਖਾਨ, ਨਵੀਨ-ਉਲ-ਹੱਕ, ਕਰੁਣਾਲ ਪੰਡਯਾ, ਨਿਕੋਲਸ ਪੂਰਨ, ਰਵੀ ਬਿਸ਼ਨੋਈ, ਡੇਨੀਅਲ ਸੈਮਸ, ਕਰਨਾ ਸ਼ਰਮਾ, ਰੋਮੀਓ ਸ਼ੈਫਰਡ, ਮਾਰਕਸ ਸਟੋਇਨਿਸ, ਸਵਪਨਿਲ ਸਿੰਘ, ਜੈਦੇਵ ਉਨਾਦਕਟ, ਮਨਨ ਵੋਹਰਾ, ਮਾਰਕ ਵੁੱਡ, ਯਸ਼ ਠਾਕੁਰ, ਯੁੱਧਵੀਰ ਸਿੰਘ।


ਰਾਇਲ ਚੈਲੰਜਰਸ ਬੰਗਲੌਰ ਦੀ ਟੀਮ: ਫਾਫ ਡੂ ਪਲੇਸਿਸ (ਕਪਤਾਨ), ਆਕਾਸ਼ ਦੀਪ, ਫਿਨ ਐਲਨ, ਅਨੁਜ ਰਾਵਤ, ਅਵਿਨਾਸ਼ ਸਿੰਘ, ਮਨੋਜ ਭਾਂਗੇ, ਮਾਈਕਲ ਬ੍ਰੇਸਵੈੱਲ, ਵਨੇਂਦੂ ਹਸਾਰੰਗਾ, ਦਿਨੇਸ਼ ਕਾਰਤਿਕ, ਸਿਧਾਰਥ ਕੌਲ, ਵਿਰਾਟ ਕੋਹਲੀ, ਮਹੀਪਾਲ ਲੋਮਰੋਰ, ਗਲੇਨ ਮੈਕਸਵੈੱਲ। ਸਿਰਾਜ, ਵੇਨ ਪਾਰਨੇਲ, ਹਰਸ਼ਲ ਪਟੇਲ, ਸੁਯਸ਼ ਪ੍ਰਭੂਦੇਸਾਈ, ਰੰਜਨ ਕੁਮਾਰ, ਸ਼ਾਹਬਾਜ਼ ਅਹਿਮਦ, ਹਿਮਾਂਸ਼ੂ ਸ਼ਰਮਾ, ਕਰਨ ਸ਼ਰਮਾ, ਸੋਨੂੰ ਯਾਦਵ, ਵਿਜੇ ਕੁਮਾਰ ਵਿਸ਼ਾਕ, ਡੇਵਿਡ ਵਿਲੀ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.