MI vs GT Qualifier 2 Live: ਮੁੰਬਈ ਨੂੰ ਲੱਗਿਆ ਤੀਜਾ ਝਟਕਾ, ਤਿਲਕ ਵਰਮਾ 14 ਗੇਂਦਾਂ 'ਤੇ 43 ਦੌੜਾਂ ਬਣਾ ਕੇ ਹੋਏ ਆਊਟ
IPL 2023, Qualifier 2, MI vs GT: IPL 2023 ਦਾ ਦੂਜਾ ਕੁਆਲੀਫਾਇਰ ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਨਾਲ ਸਬੰਧਤ ਲਾਈਵ ਅੱਪਡੇਟ ਤੁਸੀਂ ਇੱਥੇ ਪੜ੍ਹ ਸਕਦੇ ਹੋ।
Background
Mumbai Indians vs Gujarat Titans IPL 2023 Qualifier 2 Live: IPL 2023 ਦਾ ਦੂਜਾ ਕੁਆਲੀਫਾਇਰ ਮੈਚ ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਇਸ ਦਾ ਆਯੋਜਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕੀਤਾ ਜਾਵੇਗਾ। ਗੁਜਰਾਤ ਨੂੰ ਪਹਿਲੇ ਕੁਆਲੀਫਾਇਰ ਵਿੱਚ ਚੇਨਈ ਸੁਪਰ ਕਿੰਗਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਲਈ ਉਹ ਦੂਜੇ ਕੁਆਲੀਫਾਇਰ ਵਿੱਚ ਪਹੁੰਚ ਗਈ। ਉੱਥੇ ਹੀ ਐਲੀਮੀਨੇਟਰ ਮੈਚ ਵਿੱਚ ਮੁੰਬਈ ਨੇ ਲਖਨਊ ਸੁਪਰ ਜਾਇੰਟਸ ਨੂੰ ਹਰਾਇਆ। ਹੁਣ ਦੂਜੇ ਕੁਆਲੀਫਾਇਰ ਵਿੱਚ ਜਿੱਤਣ ਵਾਲੀ ਟੀਮ ਫਾਈਨਲ ਵਿੱਚ ਪਹੁੰਚ ਜਾਵੇਗੀ। ਇਸ ਮੈਚ 'ਚ ਦੋਵਾਂ ਟੀਮਾਂ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।
ਹਾਰਦਿਕ ਪੰਡਯਾ ਦੀ ਕਪਤਾਨੀ ਵਾਲੀ ਟੀਮ ਗੁਜਰਾਤ ਨੇ ਪੂਰੇ ਸੀਜ਼ਨ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਕੋਲ ਚੰਗੇ ਬੱਲੇਬਾਜ਼ਾਂ ਦੇ ਨਾਲ-ਨਾਲ ਖਤਰਨਾਕ ਗੇਂਦਬਾਜ਼ ਵੀ ਹਨ। ਪੰਡਯਾ ਅਤੇ ਕੋਚ ਆਸ਼ੀਸ਼ ਨੇਹਰਾ ਦੀ ਰਣਨੀਤੀ ਮੈਚ 'ਚ ਕਾਫੀ ਕਾਰਗਰ ਸਾਬਤ ਹੁੰਦੀ ਹੈ। ਉਸ ਨੂੰ ਪਹਿਲੇ ਕੁਆਲੀਫਾਇਰ ਵਿੱਚ ਚੇਨਈ ਨੇ ਹਰਾਇਆ ਸੀ। ਪਰ ਦੂਜੇ ਕੁਆਲੀਫਾਇਰ ਵਿੱਚ ਮੈਚ ਰੋਮਾਂਚਕ ਹੋ ਸਕਦਾ ਹੈ। ਇਸ 'ਚ ਸ਼ੁਭਮਨ ਗਿੱਲ ਦੇ ਨਾਲ ਰਾਸ਼ਿਦ ਖਾਨ ਗੇਮ ਚੇਂਜਰ ਸਾਬਤ ਹੋ ਸਕਦੇ ਹਨ। ਰਾਸ਼ਿਦ ਨੇ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ 'ਚ ਵੀ ਸ਼ਾਨਦਾਰ ਨਤੀਜੇ ਦਿਖਾਏ ਹਨ। ਟੀਮ ਨੂੰ ਡੇਵਿਡ ਮਿਲਰ ਅਤੇ ਰਾਹੁਲ ਤਿਵਾਤੀਆ ਤੋਂ ਵੀ ਉਮੀਦਾਂ ਹਨ।
ਗੁਜਰਾਤ ਦੀ ਫਾਇਨਲ ‘ਤੇ ਹੋਵੇਗੀ ਨਜ਼ਰ
ਮੁੰਬਈ ਇੰਡੀਅਨਜ਼ ਖਿਲਾਫ ਖੇਡੇ ਜਾਣ ਵਾਲੇ ਕੁਆਲੀਫਾਇਰ-2 ਮੈਚ 'ਚ ਗੁਜਰਾਤ ਟਾਈਟਨਸ ਦੀ ਨਜ਼ਰ ਲਗਾਤਾਰ ਦੂਜੀ ਵਾਰ ਫਾਈਨਲ 'ਚ ਪ੍ਰਵੇਸ਼ ਕਰਨ 'ਤੇ ਹੋਵੇਗੀ। ਮੌਜੂਦਾ ਚੈਂਪੀਅਨ ਗੁਜਰਾਤ ਨੇ ਆਈਪੀਐਲ 2022 ਦੇ ਫਾਈਨਲ ਵਿੱਚ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਖ਼ਿਤਾਬ ਜਿੱਤ ਲਿਆ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ 'ਚ ਵੀ ਗੁਜਰਾਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਲੇਆਫ 'ਚ ਜਗ੍ਹਾ ਬਣਾਈ। ਇਸ ਦੌਰਾਨ ਗੁਜਰਾਤ ਦੀ ਟੀਮ ਨੇ 14 ਮੈਚਾਂ 'ਚੋਂ 10 ਜਿੱਤੇ ਅਤੇ 4 ਹਾਰੇ। ਹਾਰਦਿਕ ਦੀ ਟੀਮ 20 ਅੰਕਾਂ ਨਾਲ ਸਿਖਰ 'ਤੇ ਰਹੀ। ਜਦਕਿ ਮੁੰਬਈ ਦੀ ਟੀਮ ਨੇ 14 ਮੈਚਾਂ 'ਚੋਂ 8 ਜਿੱਤੇ ਅਤੇ 6 ਹਾਰੇ। ਮੁੰਬਈ ਇੰਡੀਅਨਜ਼ ਦੀ ਟੀਮ ਅੰਕ ਸੂਚੀ 'ਚ ਚੌਥੇ ਨੰਬਰ 'ਤੇ ਹੈ।
ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਸ ਦੀ ਸੰਭਾਵਿਤ ਪਲੇਇੰਗ 11
ਗੁਜਰਾਤ ਟਾਈਟਨਸ ਦੀ ਸੰਭਾਵਿਤ ਪਲੇਇੰਗ 11: ਸ਼ੁਭਮਨ ਗਿੱਲ, ਰਿਧੀਮਾਨ ਸਾਹਾ (ਵਿਕਟਕੀਪਰ), ਹਾਰਦਿਕ ਪੰਡਯਾ (ਕਪਤਾਨ), ਵਿਜੇ ਸ਼ੰਕਰ, ਡੇਵਿਡ ਮਿਲਰ, ਅਭਿਨਵ ਮਨੋਹਰ, ਰਾਹੁਲ ਤੇਵਤੀਆ, ਰਾਸ਼ਿਦ ਖਾਨ, ਨੂਰ ਅਹਿਮਦ, ਯਸ਼ ਦਿਆਲ, ਮੋਹਿਤ ਸ਼ਰਮਾ, ਮੁਹੰਮਦ ਸ਼ਮੀ।
ਮੁੰਬਈ ਇੰਡੀਅਨਜ਼ ਦੀ ਸੰਭਾਵਿਤ ਪਲੇਇੰਗ 11: ਈਸ਼ਾਨ ਕਿਸ਼ਨ, ਰੋਹਿਤ ਸ਼ਰਮਾ (ਕਪਤਾਨ), ਕੈਮਰਨ ਗ੍ਰੀਨ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਟਿਮ ਡੇਵਿਡ, ਨੇਹਾਲ ਵਢੇਰਾ, ਕ੍ਰਿਸ ਜੌਰਡਨ, ਪੀਯੂਸ਼ ਚਾਵਲਾ, ਜੇਸਨ ਬੇਹਰਨਡੋਰਫ, ਆਕਾਸ਼ ਮਧਵਾਲ, ਕੁਮਾਰ ਕਾਰਤੀਕੇਯਾ।
MI vs GT Live Score: ਮੁੰਬਈ ਨੂੰ ਜਿੱਤ ਲਈ 66 ਗੇਂਦਾਂ ਵਿੱਚ 139 ਦੌੜਾਂ ਦੀ ਲੋੜ
MI vs GT Live Score: ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ 66 ਗੇਂਦਾਂ ਵਿੱਚ 139 ਦੌੜਾਂ ਦੀ ਲੋੜ ਹੈ। ਸੂਰਿਆਕੁਮਾਰ ਯਾਦਵ 17 ਗੇਂਦਾਂ ਵਿੱਚ 22 ਦੌੜਾਂ ਬਣਾ ਕੇ ਖੇਡ ਰਹੇ ਹਨ। ਗ੍ਰੀਨ ਨੇ 17 ਦੌੜਾਂ ਬਣਾਈਆਂ। ਟੀਮ ਦਾ ਸਕੋਰ 9 ਓਵਰਾਂ ਬਾਅਦ 95 ਦੌੜਾਂ ਹੋ ਗਿਆ ਹੈ।
MI vs GT Live Score: ਗ੍ਰੀਨ ਦੇ ਹੱਥ ‘ਤੇ ਲੱਗੀ ਸੱਟ, ਮੈਦਾਨ ‘ਚੋਂ ਹੋਏ ਬਾਹਰ
MI vs GT Live Score: ਹਾਰਦਿਕ ਪੰਡਯਾ ਦੀ ਗੇਂਦ ਨਾਲ ਕੈਮਰਨ ਗ੍ਰੀਨ ਦੇ ਹੱਥ ‘ਤੇ ਸੱਟ ਲੱਗ ਗਈ। ਇਸ ਕਾਰਨ ਮੈਚ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਗ੍ਰੀਨ ਦੇ ਹੱਥ 'ਤੇ ਪੱਟੀ ਬੰਨ੍ਹੀ ਹੋਈ ਹੈ। ਮੁੰਬਈ ਨੇ 1.5 ਓਵਰਾਂ ਵਿੱਚ 17 ਦੌੜਾਂ ਬਣਾਈਆਂ ਹਨ। ਹੁਣ ਗ੍ਰੀਨ ਮੈਦਾਨ ਚੋਂ ਬਾਹਰ ਹੋ ਗਏ। ਉਨ੍ਹਾਂ ਦੀ ਜਗ੍ਹਾ ਸੂਰਿਆਕੁਮਾਰ ਯਾਦਵ ਬੱਲੇਬਾਜ਼ੀ ਕਰਨ ਆਏ ਹਨ।




















