PBKS vs RR, IPL 2023 Live: ਰਾਜਸਥਾਨ ਰਾਇਲਜ਼ ਨੂੰ ਲੱਗਿਆ ਪਹਿਲਾ ਝਟਕਾ, ਜੋਸ ਬਟਲਰ ਜ਼ੀਰੋ 'ਤੇ ਹੋਏ ਆਊਟ
IPL 2023, Match 66, PBKS vs RR: IPL 2023 ਦੇ 66ਵੇਂ ਮੁਕਾਬਲੇ 'ਚ ਦੂਜੀ ਵਾਰ ਪੰਜਾਬ ਅਤੇ ਰਾਜਸਥਾਨ ਵਿਚਾਲੇ ਮੈਚ ਖੇਡਿਆ ਜਾਵੇਗਾ। ਹੁਣ ਤੱਕ ਦੋਵੇਂ ਟੀਮਾਂ 13-13 ਮੈਚ ਖੇਡ ਚੁੱਕੀਆਂ ਹਨ ਅਤੇ ਉਨ੍ਹਾਂ ਦਾ ਇਸ ਸੀਜ਼ਨ ਦਾ ਆਖਰੀ ਲੀਗ ਮੈਚ ਹੈ।

Background
PBKS vs RR Live Score: IPL ਦੇ 16ਵੇਂ ਸੀਜ਼ਨ ਦਾ 66ਵਾਂ ਲੀਗ ਮੈਚ ਪੰਜਾਬ ਕਿੰਗਜ਼ (PBKS) ਅਤੇ ਰਾਜਸਥਾਨ ਰਾਇਲਜ਼ (RR) ਵਿਚਾਲੇ ਧਰਮਸ਼ਾਲਾ ਦੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ਦਾ ਇਸ ਸੀਜ਼ਨ ਦਾ ਇਹ ਆਖਰੀ ਲੀਗ ਮੈਚ ਹੈ। ਹੁਣ ਤੱਕ 13-13 ਮੈਚਾਂ ਵਿੱਚ ਪੰਜਾਬ ਅਤੇ ਰਾਜਸਥਾਨ ਨੇ 6-6 ਮੈਚ ਜਿੱਤੇ ਹਨ। ਇਸ ਮੈਚ ਨੂੰ ਵਰਚੁਅਲ ਕੁਆਰਟਰ ਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। ਦੋਵਾਂ ਵਿੱਚੋਂ ਜੋ ਵੀ ਟੀਮ ਜਿੱਤੇਗੀ, ਉਹ ਪਲੇਆਫ ਦੀ ਦੌੜ ਵਿੱਚ ਆਪਣੇ ਆਪ ਨੂੰ ਬਰਕਰਾਰ ਰੱਖੇਗੀ। ਆਓ ਜਾਣਦੇ ਹਾਂ IPL ਦੇ ਇਤਿਹਾਸ 'ਚ ਹੁਣ ਤੱਕ ਪੰਜਾਬ ਅਤੇ ਰਾਜਸਥਾਨ ਵਿਚਾਲੇ ਕਿੰਨੇ ਮੈਚ ਖੇਡੇ ਗਏ ਹਨ ਅਤੇ ਕਿਸ ਨੂੰ ਜਿੱਤ ਮਿਲੀ ਹੈ। ਇਹ ਮੈਚ ਹਿਮਾਚਲ ਪ੍ਰਦੇਸ਼ 'ਚ ਧਰਮਸ਼ਾਲਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਪੰਜਾਬ vs ਰਾਜਸਥਾਨ ਹੈਡ ਟੂ ਹੈਡ ਰਿਕਾਰਡ
ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਸ ਦੀ ਟੀਮ ਆਈਪੀਐਲ ਵਿੱਚ 25 ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀ ਹੈ। ਇਸ ਵਿੱਚ ਰਾਜਸਥਾਨ ਦੀ ਟੀਮ 14 ਵਾਰ ਜੇਤੂ ਰਹੀ ਹੈ ਜਦਕਿ ਪੰਜਾਬ ਦੀ ਟੀਮ 11 ਵਾਰ ਜੇਤੂ ਰਹੀ ਹੈ। ਆਈਪੀਐੱਲ ਦੇ ਇਸ ਸੀਜ਼ਨ 'ਚ ਦੂਜੀ ਵਾਰ ਦੋਵੇਂ ਟੀਮਾਂ ਵਿਚਾਲੇ ਟੱਕਰ ਹੋਵੇਗੀ। ਪਿਛਲੇ ਮੈਚ ਵਿੱਚ ਪੰਜਾਬ ਦੀ ਟੀਮ ਨੇ 5 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।
ਦੋਵਾਂ ਟੀਮਾਂ ਵਿਚਾਲੇ ਇਹ ਮੈਚ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਪਹਿਲੀ ਵਾਰ ਰਾਜਸਥਾਨ ਦੀ ਟੀਮ ਇਸ ਮੈਦਾਨ 'ਤੇ ਮੈਚ ਖੇਡਣ ਲਈ ਮੈਦਾਨ 'ਚ ਉਤਰੇਗੀ। ਦੂਜੇ ਪਾਸੇ ਪੰਜਾਬ ਦੀ ਟੀਮ ਇਸ ਮੈਦਾਨ 'ਤੇ ਹੁਣ ਤੱਕ 10 ਮੈਚ ਖੇਡ ਚੁੱਕੀ ਹੈ ਅਤੇ ਇਨ੍ਹਾਂ 'ਚੋਂ ਉਸ ਨੇ 5 ਜਿੱਤੇ ਹਨ ਅਤੇ 5 ਹਾਰੇ ਹਨ।
ਜੇਕਰ ਪੁਆਇੰਟ ਟੇਬਲ 'ਚ ਦੋਵਾਂ ਟੀਮਾਂ ਦੀ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਅੰਕ ਬਰਾਬਰ ਹੋਣ ਦੇ ਬਾਵਜੂਦ ਰਾਜਸਥਾਨ ਰਾਇਲਸ ਨੈੱਟ ਰਨਰੇਟ ਪਲੱਸ 'ਚ ਹੋਣ ਕਾਰਨ ਕੁਝ ਮਜ਼ਬੂਤ ਨਜ਼ਰ ਆ ਰਹੀ ਹੈ। ਜੇਕਰ ਰਾਜਸਥਾਨ ਦੀ ਟੀਮ ਇਸ ਮੈਚ ਵਿੱਚ ਜਿੱਤ ਜਾਂਦੀ ਹੈ ਤਾਂ ਉਹ ਪਲੇਆਫ ਵਿੱਚ ਪਹੁੰਚਣ ਦੀ ਆਪਣੀ ਉਮੀਦ ਬਰਕਰਾਰ ਰੱਖ ਸਕੇਗੀ। ਪਰ ਇਸ ਦੇ ਲਈ ਉਨ੍ਹਾਂ ਨੂੰ ਦੂਜੇ ਮੈਚਾਂ ਦੇ ਨਤੀਜਿਆਂ 'ਤੇ ਵੀ ਨਿਰਭਰ ਕਰਨਾ ਹੋਵੇਗਾ।
ਇਸ ਮੈਚ ਵਿੱਚ ਦੋਵੇਂ ਟੀਮਾਂ ਇਨ੍ਹਾਂ ਖਿਡਾਰੀਆਂ ਨਾਲ ਖੇਡ ਸਕਦੀਆਂ ਹਨ
ਪੰਜਾਬ ਕਿੰਗਸ ਦੀ ਸੰਭਾਵਿਤ ਪਲੇਇੰਗ ਇਲੈਵਨ – ਸ਼ਿਖਰ ਧਵਨ (ਕਪਤਾਨ), ਪ੍ਰਭਸਿਮਰਨ ਸਿੰਘ, ਭਾਨੁਕਾ ਰਾਜਰਕਸ਼ੇ, ਲਿਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ, (ਵਿਕੇਟਕਿਪਰ), ਸੈਮ ਕਰਨ, ਸ਼ਾਹਰੁਖ ਖਾਨ ਹਰਪ੍ਰੀਤ ਬਰਾੜ, ਰਾਹੁਲ ਚਾਹਰ,ਨਾਥਮ ਏਲਿਸ, ਰਿਸ਼ੀ ਧਵਨ, ਅਰਸ਼ਦੀਪ ਸਿੰਘ।
ਰਾਜਸਥਾਮ ਰੋਇਲਸ ਦੀ ਸੰਭਾਵਿਤ ਪਲੇਇੰਗ ਇਲੈਵਨ – ਯਸ਼ਸਵੀ ਜੈਸਵਾਲ, ਜੋਸ ਬਟਲਰ, ਸੰਜੂ ਸੈਮਸਨ (ਕਪਤਾਨ ਅਤੇ ਵਿਕੇਟਕਿਪਰ) ਜੋ ਰੂਟ, ਦੇਵਦੱਤ ਪਡਿੱਕਲ/ ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਰਵਿਚੰਦਰ ਅਸ਼ਵਿਨ, ਟ੍ਰੇਂਟ ਬੋਲਟ, ਸੰਦੀਪ ਸ਼ਰਮਾ, ਕੇਐਮ ਯਾਸਿਫ, ਯੁਜਵੇਂਦਰ ਚਾਹਲ।
PBKS vs RR Live Score: ਅਰਧ ਸੈਂਕੜੇ ਤੋਂ ਬਾਅਦ ਦੇਵਦੱਤ ਆਊਟ
PBKS vs RR Live Score: ਦੇਵਦੱਤ ਪਡਿਕਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਰਧ ਸੈਂਕੜਾ ਲਗਾਇਆ। ਪਰ ਇਸ ਤੋਂ ਬਾਅਦ ਹੀ ਉਹ ਆਊਟ ਹੋ ਗਏ। ਦੇਵਦੱਤ ਨੇ 30 ਗੇਂਦਾਂ 'ਚ 51 ਦੌੜਾਂ ਬਣਾਈਆਂ। ਅਰਸ਼ਦੀਪ ਸਿੰਘ ਨੇ ਉਨ੍ਹਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਰਾਜਸਥਾਨ ਨੇ 9.5 ਓਵਰਾਂ ਵਿੱਚ 85 ਦੌੜਾਂ ਬਣਾਈਆਂ।
RR vs PBKS Live Score: ਰਾਜਸਥਾਨ ਰਾਇਲਸ ਨੂੰ ਲੱਗਿਆ ਪਹਿਲਾ ਝਟਕਾ
RR vs PBKS Live Score: ਰਾਜਸਥਾਨ ਰਾਇਲਜ਼ ਦੀ ਟੀਮ ‘ਚੋਂ ਯਸ਼ਸਵੀ ਜੈਸਵਾਲ ਅਤੇ ਜੋਸ ਬਟਲਰ ਓਪਨਿੰਗ ਕਰਨ ਆਏ। ਇਸ ਦੌਰਾਨ ਬਟਲਰ ਜ਼ੀਰੋ 'ਤੇ ਆਊਟ ਹੋ ਗਏ। ਕਾਗਿਸੋ ਰਬਾਡਾ ਨੇ ਉਨ੍ਹਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਟੀਮ ਨੇ 2 ਓਵਰਾਂ 'ਚ ਇਕ ਵਿਕਟ ਦੇ ਨੁਕਸਾਨ 'ਤੇ 16 ਦੌੜਾਂ ਬਣਾ ਲਈਆਂ ਹਨ।




















