RR vs DC Live Score: ਰਾਜਸਥਾਨ ਰਾਇਲਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 200 ਦੌੜਾਂ ਦਾ ਟੀਚਾ, ਬਟਲਰ-ਯਸ਼ਸਵੀ ਦਾ ਸ਼ਾਨਦਾਰ ਪ੍ਰਦਰਸ਼ਨ

Rajasthan Royals vs Delhi Capitals Live Score Update: ਮੈਚ ਰਾਜਸਥਾਨ ਅਤੇ ਦਿੱਲੀ ਵਿਚਕਾਰ ਖੇਡਿਆ ਜਾਵੇਗਾ। ਇਸ ਮੈਚ ਨਾਲ ਸਬੰਧਤ ਲਾਈਵ ਅੱਪਡੇਟ ਇੱਥੇ ਪੜ੍ਹੇ ਜਾ ਸਕਦੇ ਹਨ।

ਏਬੀਪੀ ਸਾਂਝਾ Last Updated: 08 Apr 2023 06:42 PM
DC vs RR Live Score: ਦਿੱਲੀ ਨੂੰ ਚੌਥਾ ਝਟਕਾ, ਲਲਿਤ ਆਊਟ


ਦਿੱਲੀ ਕੈਪੀਟਲਸ ਦੀ ਅਹਿਮ ਵਿਕਟ ਡਿੱਗ ਗਈ। ਲਲਿਤ ਯਾਦਵ 24 ਗੇਂਦਾਂ 'ਚ 38 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਟ੍ਰੇਂਟ ਬੋਲਟ ਨੇ ਆਪਣਾ ਸ਼ਿਕਾਰ ਬਣਾਇਆ। ਇਸ ਮੈਚ ਵਿੱਚ ਬੋਲਟ ਦੀ ਇਹ ਤੀਜੀ ਵਿਕਟ ਸੀ। ਉਸ ਨੇ 4 ਓਵਰਾਂ 'ਚ 1 ਮੇਡਨ ਦੇ ਨਾਲ 29 ਦੌੜਾਂ ਦਿੱਤੀਆਂ। ਦਿੱਲੀ ਨੂੰ ਜਿੱਤ ਲਈ 42 ਗੇਂਦਾਂ ਵਿੱਚ 100 ਦੌੜਾਂ ਦੀ ਲੋੜ ਹੈ। ਟੀਮ ਨੇ 13 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 100 ਦੌੜਾਂ ਬਣਾ ਲਈਆਂ ਹਨ।

DC vs RR Live Score: ਦਿੱਲੀ ਨੂੰ ਜਿੱਤਣ ਲਈ 152 ਦੌੜਾਂ ਦੀ ਲੋੜ 

ਦਿੱਲੀ ਕੈਪੀਟਲਸ ਨੇ 8 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 48 ਦੌੜਾਂ ਬਣਾਈਆਂ। ਟੀਮ ਨੂੰ ਜਿੱਤ ਲਈ 72 ਗੇਂਦਾਂ ਵਿੱਚ 152 ਦੌੜਾਂ ਦੀ ਲੋੜ ਹੈ। ਡੇਵਿਡ ਵਾਰਨਰ 24 ਦੌੜਾਂ ਅਤੇ ਲਲਿਤ ਯਾਦਵ 7 ਦੌੜਾਂ ਬਣਾ ਕੇ ਖੇਡ ਰਹੇ ਹਨ। ਬੋਲਟ ਨੇ ਰਾਜਸਥਾਨ ਨੂੰ 2 ਵਿਕਟਾਂ ਦਿੱਤੀਆਂ ਹਨ।

RR vs DC Live: ਦਿੱਲੀ ਟੀਮ ਦੀ ਖਰਾਬ ਸ਼ੁਰੂਆਤ, ਮਨੀਸ਼ ਪਾਂਡੇ ਵੀ ਬਿਨਾਂ ਖਾਤਾ ਖੋਲ੍ਹੇ ਵਾਪਸ ਪਰਤੇ

200 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਕੈਪੀਟਲਸ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ, ਜਿਸ 'ਚ ਟੀਮ ਨੂੰ ਪਹਿਲੇ ਹੀ ਓਵਰ 'ਚ ਪ੍ਰਿਥਵੀ ਸ਼ਾਅ ਅਤੇ ਮਨੀਸ਼ ਪਾਂਡੇ ਦੇ ਰੂਪ 'ਚ ਲਗਾਤਾਰ 2 ਝਟਕੇ ਲੱਗੇ। ਹੁਣ ਰਿਲੇ ਰੂਸੋ ਕੈਪਟਨ ਵਾਰਨਰ ਦਾ ਸਮਰਥਨ ਕਰਨ ਲਈ ਮੈਦਾਨ 'ਤੇ ਉਤਰੇ ਹਨ।

RR vs DC Live Score: ਰਾਜਸਥਾਨ ਨੇ 16 ਓਵਰਾਂ ਵਿੱਚ 143 ਦੌੜਾਂ ਬਣਾਈਆਂ

ਰਾਜਸਥਾਨ ਨੇ 16 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 143 ਦੌੜਾਂ ਬਣਾਈਆਂ। ਹੇਟਮਾਇਰ 3 ਦੌੜਾਂ ਅਤੇ ਜੋਸ ਬਟਲਰ 68 ਦੌੜਾਂ ਬਣਾ ਕੇ ਖੇਡ ਰਹੇ ਹਨ।

DC vs RR Live Score:  ਬਟਲਰ ਨੇ ਬਣਾਇਆ ਅਰਧ ਸੈਂਕੜਾ 

ਰਾਜਸਥਾਨ ਲਈ ਜੋਸ ਬਟਲਰ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਉਹ 35 ਗੇਂਦਾਂ 'ਚ 7 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 53 ਦੌੜਾਂ ਬਣਾ ਰਿਹਾ ਹੈ। ਰਾਜਸਥਾਨ ਨੇ 13 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 122 ਦੌੜਾਂ ਬਣਾ ਲਈਆਂ ਹਨ।

RR vs DC Live Score: ਰਾਜਸਥਾਨ ਨੇ 6 ਓਵਰਾਂ ਵਿੱਚ 68 ਦੌੜਾਂ ਬਣਾਈਆਂ

ਰਾਜਸਥਾਨ ਰਾਇਲਜ਼ ਨੇ 6 ਓਵਰਾਂ ਵਿੱਚ 68 ਦੌੜਾਂ ਬਣਾਈਆਂ। ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ ਅਜੇ ਤੱਕ ਇਕ ਵੀ ਵਿਕਟ ਨਹੀਂ ਲੈ ਸਕੇ ਹਨ।

DC vs RR Live Score: ਰਾਜਸਥਾਨ ਨੇ 2 ਓਵਰਾਂ ਵਿੱਚ 32 ਦੌੜਾਂ ਬਣਾਈਆਂ

ਰਾਜਸਥਾਨ ਨੇ 2 ਓਵਰਾਂ ਵਿੱਚ 32 ਦੌੜਾਂ ਬਣਾਈਆਂ ਹਨ। ਯਸ਼ਸਵੀ ਨੇ 6 ਗੇਂਦਾਂ 'ਚ 20 ਦੌੜਾਂ ਬਣਾਈਆਂ। ਜਦਕਿ ਬਟਲਰ ਨੇ 6 ਗੇਂਦਾਂ 'ਚ 3 ਚੌਕਿਆਂ ਦੀ ਮਦਦ ਨਾਲ 12 ਦੌੜਾਂ ਬਣਾਈਆਂ।

RR vs DC Live Toss Update:: ਦਿੱਲੀ ਕੈਪੀਟਲਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ

ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਰਾਜਸਥਾਨ ਰਾਇਲਜ਼ ਦੇ ਖਿਡਾਰੀ ਪਹਿਲਾਂ ਬੱਲੇਬਾਜ਼ੀ ਲਈ ਮੈਦਾਨ ਵਿੱਚ ਉਤਰਨਗੇ।

ਪਿਛੋਕੜ

Rajasthan Royals vs Delhi Capitals Live Score Update: IPL 2023 ਦਾ 11ਵਾਂ ਮੈਚ ਰਾਜਸਥਾਨ ਰਾਇਲਜ਼ ਅਤੇ ਦਿੱਲੀ ਕੈਪੀਟਲਸ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਗੁਹਾਟੀ ਵਿੱਚ ਖੇਡਿਆ ਜਾਵੇਗਾ। ਰਾਜਸਥਾਨ ਦੀ ਸ਼ੁਰੂਆਤ ਚੰਗੀ ਰਹੀ। ਉਸ ਨੇ ਆਪਣੇ ਪਹਿਲੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 72 ਦੌੜਾਂ ਨਾਲ ਹਰਾਇਆ ਸੀ। ਹਾਲਾਂਕਿ ਇਸ ਤੋਂ ਬਾਅਦ ਰਾਜਸਥਾਨ ਨੂੰ ਪੰਜਾਬ ਕਿੰਗਜ਼ ਤੋਂ 5 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਨੇ ਦੋ ਮੈਚ ਖੇਡੇ ਹਨ ਅਤੇ ਦੋਨਾਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਗੁਹਾਟੀ 'ਚ ਖੇਡਿਆ ਜਾਣ ਵਾਲਾ ਮੈਚ ਦਿਲਚਸਪ ਹੋ ਸਕਦਾ ਹੈ। ਇਸ 'ਚ ਸੰਜੂ ਸੈਮਸਨ ਅਤੇ ਡੇਵਿਡ ਵਾਰਨਰ ਆਹਮੋ-ਸਾਹਮਣੇ ਹੋਣਗੇ।


ਰਾਜਸਥਾਨ ਨੇ ਗੁਹਾਟੀ 'ਚ ਆਖਰੀ ਮੈਚ ਖੇਡਿਆ ਸੀ ਅਤੇ ਇਕ ਵਾਰ ਫਿਰ ਟੀਮ ਇਸ ਮੈਦਾਨ 'ਤੇ ਉਤਰੇਗੀ। ਪਿਛਲਾ ਮੈਚ ਰੋਮਾਂਚਕ ਰਿਹਾ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 197 ਦੌੜਾਂ ਬਣਾਈਆਂ ਸਨ। ਜਵਾਬ 'ਚ ਰਾਜਸਥਾਨ ਨੇ 7 ਵਿਕਟਾਂ ਦੇ ਨੁਕਸਾਨ 'ਤੇ 192 ਦੌੜਾਂ ਬਣਾਈਆਂ। ਟੀਮ ਦੇ ਅਨੁਭਵੀ ਖਿਡਾਰੀਆਂ ਹੇਟਮਾਇਰ ਅਤੇ ਧਰੁਵ ਨੇ ਮੈਚ ਦਾ ਰੁਖ ਹੀ ਬਦਲ ਦਿੱਤਾ ਸੀ। ਹਾਲਾਂਕਿ ਉਹ ਜਿੱਤ ਨਹੀਂ ਸਕੇ। ਹੇਟਮਾਇਰ ਨੇ 18 ਗੇਂਦਾਂ ਵਿੱਚ 36 ਅਤੇ ਧਰੁਵ ਨੇ 15 ਗੇਂਦਾਂ ਵਿੱਚ 32 ਦੌੜਾਂ ਬਣਾਈਆਂ। ਸੈਮਸਨ ਨੇ 45 ਦੌੜਾਂ ਬਣਾਈਆਂ।


ਜ਼ਿਕਰ ਕਰ ਦਈਏ ਕਿ IPL 2023 ਦਾ 11ਵਾਂ ਮੈਚ ਰਾਜਸਥਾਨ ਰਾਇਲਸ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਗੁਹਾਟੀ ਵਿੱਚ ਖੇਡਿਆ ਜਾਵੇਗਾ। ਰਾਜਸਥਾਨ ਦੀ ਸ਼ੁਰੂਆਤ ਚੰਗੀ ਰਹੀ। ਉਸ ਨੇ ਆਪਣੇ ਪਹਿਲੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 72 ਦੌੜਾਂ ਨਾਲ ਹਰਾਇਆ ਸੀ।


ਸੰਭਾਵਿਤ ਪਲੇਇੰਗ ਇਲੈਵਨ -


ਰਾਜਸਥਾਨ ਰਾਇਲਜ਼: ਯਸ਼ਸਵੀ ਜੈਸਵਾਲ, ਜੋਸ ਬਟਲਰ, ਸੰਜੂ ਸੈਮਸਨ (ਕਪਤਾਨ/ਵਿਕਟਕੀਪਰ), ਦੇਵਦੱਤ ਪਡਿਕਲ/ਧਰੁਵ ਜੁਰੇਲ, ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਜੇਸਨ ਹੋਲਡਰ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਕੇਐਮ ਆਸਿਫ਼, ਯੁਜਵੇਂਦਰ ਚਾਹਲ।


ਦਿੱਲੀ ਕੈਪੀਟਲਜ਼: ਪ੍ਰਿਥਵੀ ਸ਼ਾਅ, ਡੇਵਿਡ ਵਾਰਨਰ (ਸੀ), ਰਿਲੇ ਰੋਸੋਵ, ਰੋਵਮੈਨ ਪਾਵੇਲ, ਅਕਸ਼ਰ ਪਟੇਲ, ਸਰਫਰਾਜ਼ ਖਾਨ/ਯਸ਼ ਢੁਲ, ਅਭਿਸ਼ੇਕ ਪੋਰੇਲ (ਵਿਕੇਟ), ਅਮਨ ਹਾਕਿਮ ਖਾਨ, ਕੁਲਦੀਪ ਯਾਦਵ, ਐਨਰਿਕ ਨੌਰਟਜੇ, ਮੁਕੇਸ਼ ਕੁਮਾਰ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.