(Source: ECI/ABP News/ABP Majha)
Kohli 10th Marksheet: ਵਿਰਾਟ ਕੋਹਲੀ ਨੇ ਸ਼ੇਅਰ ਕੀਤੀ 10ਵੀਂ ਦੀ ਮਾਰਕਸ਼ੀਟ, ਗਣਿਤ 'ਚ ਆਏ ਸਭ ਤੋਂ... ਦੇਖੋ ਪੂਰਾ ਨਤੀਜਾ
Virat Kohli news: ਵਿਰਾਟ ਕੋਹਲੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ।ਇਸ ਵਾਰ ਉਨ੍ਹਾਂ ਨੇ ਆਪਣੀ 10ਵੀਂ ਦੀ ਮਾਰਕਸ਼ੀਟ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
Virat Kohli 10th Marksheet: ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਜੋ ਕਿ IPL 2023 ਦੇ ਆਗਾਮੀ ਸੀਜ਼ਨ 'ਚ ਇੱਕ ਵਾਰ ਫਿਰ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਤਿਆਰ ਨੇ। 30 ਮਾਰਚ ਨੂੰ ਅਚਾਨਕ ਉਨ੍ਹਾਂ ਨੇ ਆਪਣੀ 10ਵੀਂ ਜਮਾਤ ਮਾਰਕਸ਼ੀਟ ਦੀ ਫੋਟੋ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਹਾਲਾਂਕਿ ਕੋਹਲੀ ਨੇ ਕੁਝ ਸਮੇਂ ਬਾਅਦ ਆਪਣੀ ਪੋਸਟ ਡਿਲੀਟ ਕਰ ਦਿੱਤੀ ਸੀ ਪਰ ਉਸ ਸਮੇਂ ਦੌਰਾਨ ਉਨ੍ਹਾਂ ਦੀ ਮਾਰਕਸ਼ੀਟ ਦੀ ਫੋਟੋ ਵਾਇਰਲ ਹੋ ਗਈ ਸੀ।
ਕ੍ਰਿਕਟ ਦੇ ਖੇਤਰ ਵਿੱਚ ਹੁਣ ਤੱਕ ਅਣਗਿਣਤ ਰਿਕਾਰਡ ਬਣਾਉਣ ਵਾਲੇ ਵਿਰਾਟ ਕੋਹਲੀ ਨੇ ਸਾਲ 2004 ਵਿੱਚ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ। 10ਵੀਂ ਜਮਾਤ ਵਿੱਚ ਵਿਰਾਟ ਕੋਹਲੀ ਨੇ ਅੰਗਰੇਜ਼ੀ ਵਿੱਚ 83, ਹਿੰਦੀ ਵਿੱਚ 75, ਗਣਿਤ ਵਿੱਚ 51, ਵਿਗਿਆਨ ਵਿੱਚ 55, ਸਮਾਜਿਕ ਵਿਗਿਆਨ ਵਿੱਚ 81 ਅਤੇ ਸ਼ੁਰੂਆਤੀ ਵਿਗਿਆਨ ਵਿੱਚ 58 ਅੰਕ ਪ੍ਰਾਪਤ ਕੀਤੇ। ਕੁੱਲ ਮਿਲਾ ਕੇ ਕੋਹਲੀ 69 ਫੀਸਦੀ ਅੰਕਾਂ ਨਾਲ ਪਾਸ ਹੋਏ ਸਨ।
ਮਾਰਕਸ਼ੀਟ ਦੀ ਫੋਟੋ ਸ਼ੇਅਰ ਕਰਦੇ ਹੋਏ ਵਿਰਾਟ ਕੋਹਲੀ ਨੇ ਕੈਪਸ਼ਨ 'ਚ ਲਿਖਿਆ, ''ਇਹ ਕਿੰਨੀ ਅਜੀਬ ਗੱਲ ਹੈ ਕਿ ਜੋ ਚੀਜ਼ਾਂ ਤੁਹਾਡੀ ਮਾਰਕਸ਼ੀਟ 'ਚ ਸਭ ਤੋਂ ਘੱਟ ਦਿਖਾਈ ਦਿੰਦੀਆਂ ਹਨ, ਉਹ ਤੁਹਾਡੇ ਕਿਰਦਾਰ 'ਚ ਸਭ ਤੋਂ ਜ਼ਿਆਦਾ ਹਨ। ਇਸ ਪੋਸਟ ਦੇ ਜ਼ਰੀਏ ਕੋਹਲੀ ਨੇ ਆਪਣੇ ਗਣਿਤ ਦੇ ਅੰਕਾਂ ਵੱਲ ਇਸ਼ਾਰਾ ਕੀਤਾ ਜਿਸ ਵਿਚ ਉਸ ਦੇ ਬਾਕੀ ਵਿਸ਼ਿਆਂ ਦੇ ਮੁਕਾਬਲੇ ਸਭ ਤੋਂ ਘੱਟ ਅੰਕ ਹਨ।
ਕੋਹਲੀ IPL 'ਚ ਬਿਹਤਰ ਪ੍ਰਦਰਸ਼ਨ ਕਰਨ ਲਈ ਤਿਆਰ ਹਨ
ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ ਆਉਣ ਵਾਲਾ ਸੀਜ਼ਨ 31 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਬਾਰੇ ਵਿਰਾਟ ਕੋਹਲੀ ਪਹਿਲਾਂ ਹੀ ਆਪਣੇ ਇਕ ਬਿਆਨ ਤੋਂ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਇਸ ਲਈ ਪੂਰੀ ਤਰ੍ਹਾਂ ਤਿਆਰ ਹਨ। ਪਿਛਲੇ ਸੀਜ਼ਨ ਦੇ ਮੁਕਾਬਲੇ ਇਸ ਵਾਰ ਕੋਹਲੀ ਦੀ ਫਾਰਮ 'ਚ ਵੀ ਸੁਧਾਰ ਹੋਇਆ ਹੈ, ਜਿਸ 'ਚ ਆਸਟਰੇਲੀਆ ਖਿਲਾਫ ਹਾਲ ਹੀ 'ਚ ਖਤਮ ਹੋਈ ਸੀਮਤ ਓਵਰਾਂ ਦੀ ਸੀਰੀਜ਼ 'ਚ ਬੱਲੇ ਨਾਲ ਕੋਹਲੀ ਦਾ ਪ੍ਰਦਰਸ਼ਨ ਬਿਹਤਰ ਦੇਖਣ ਨੂੰ ਮਿਲਿਆ। ਆਈਪੀਐਲ 2023 ਸੀਜ਼ਨ ਵਿੱਚ, ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ 2 ਅਪ੍ਰੈਲ ਨੂੰ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਦੇ ਖਿਲਾਫ ਮੈਚ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਹੋਰ ਪੜ੍ਹੋ : ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ Opening Ceremony ਵਿੱਚ ਬਿਖੇਰਨਗੇ ਆਪਣੀ ਆਵਾਜ਼ ਦਾ ਜਾਦੂ