Watch: ਤਿਲਕ ਵਰਮਾ ਦਾ ਛੱਕਾ ਕੈਮਰਾਮੈਨ ਦੇ ਸਿਰ 'ਚ ਵੱਜਾ, ਬੋਲਟ ਨੂੰ ਬੁਲਾਉਣੀ ਪਈ ਮੈਡੀਕਲ ਟੀਮ
ਤਿਲਕ ਵਰਮਾ ਦੇ ਬੱਲੇ 'ਚੋਂ ਨਿਕਲਦੀ ਗੇਂਦ ਸਿੱਧੀ ਕੈਮਰਾਮੈਨ ਦੇ ਸਿਰ 'ਤੇ ਜਾ ਲੱਗੀ। ਬਾਊਂਡਰੀ 'ਤੇ ਖੜ੍ਹੇ ਰਾਜਸਥਾਨ ਰਾਇਲਜ਼ ਦੇ ਫੀਲਡਰ ਟ੍ਰੇਂਟ ਬੋਲਟ ਵੀ ਇਹ ਦੇਖ ਕੇ ਹੈਰਾਨ ਰਹਿ ਗਏ।
IPL 'ਚ ਸ਼ਨੀਵਾਰ ਨੂੰ ਮੁੰਬਈ ਇੰਡੀਅਨਜ਼ ਬਨਾਮ ਰਾਜਸਥਾਨ ਰਾਇਲਜ਼ ਦੇ ਮੈਚ 'ਚ ਵੱਡਾ ਹਾਦਸਾ ਹੋ ਗਿਆ। ਮੁੰਬਈ ਇੰਡੀਅਨਜ਼ ਦੇ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਦੇ ਇੱਕ ਸ਼ਾਟ ਨੇ ਇਸ ਮੈਚ ਨੂੰ ਲਾਈਵ ਦਿਖਾਉਣ ਵਾਲੇ ਕੈਮਰਾਮੈਨ ਦਾ ਸਿਰ ਜ਼ਖ਼ਮੀ ਕਰ ਦਿੱਤਾ।
ਤਿਲਕ ਵਰਮਾ ਦੇ ਬੱਲੇ 'ਚੋਂ ਨਿਕਲਦੀ ਗੇਂਦ ਸਿੱਧੀ ਕੈਮਰਾਮੈਨ ਦੇ ਸਿਰ 'ਤੇ ਜਾ ਲੱਗੀ। ਬਾਊਂਡਰੀ 'ਤੇ ਖੜ੍ਹੇ ਰਾਜਸਥਾਨ ਰਾਇਲਜ਼ ਦੇ ਫੀਲਡਰ ਟ੍ਰੇਂਟ ਬੋਲਟ ਵੀ ਇਹ ਦੇਖ ਕੇ ਹੈਰਾਨ ਰਹਿ ਗਏ। ਉਸਨੇ ਤੁਰੰਤ ਮੈਡੀਕਲ ਟੀਮ ਨੂੰ ਆਉਣ ਦਾ ਇਸ਼ਾਰਾ ਕੀਤਾ।
ਇਹ ਘਟਨਾ ਮੈਚ ਦੀ ਦੂਜੀ ਪਾਰੀ 'ਚ ਮੁੰਬਈ ਇੰਡੀਅਨਜ਼ ਦੀ ਬੱਲੇਬਾਜ਼ੀ ਦੌਰਾਨ ਵਾਪਰੀ। 194 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਦੀ ਟੀਮ ਨੇ 11.4 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 106 ਦੌੜਾਂ ਬਣਾ ਲਈਆਂ ਸਨ। ਰਿਆਨ ਪਰਾਗ ਨੇ ਆਪਣੇ ਓਵਰ ਦੀ ਪੰਜਵੀਂ ਗੇਂਦ ਸੁੱਟੀ ਅਤੇ ਇਸ ਗੇਂਦ 'ਤੇ ਤਿਲਕ ਵਰਮਾ ਨੇ ਸਿੱਧਾ ਛੱਕਾ ਲਗਾਇਆ।
ਵਰਮਾ ਦੇ ਬੱਲੇ ਤੋਂ ਨਿਕਲਦੇ ਹੋਏ ਗੇਂਦ ਬਾਊਂਡਰੀ ਲਾਈਨ ਦੇ ਬਿਲਕੁਲ ਬਾਹਰ ਖੜ੍ਹੇ ਕੈਮਰਾਮੈਨ ਦੇ ਸਿਰ 'ਤੇ ਜਾ ਲੱਗੀ। ਗੇਂਦ ਲੱਗਦੇ ਹੀ ਕੈਮਰਾਮੈਨ ਹੇਠਾਂ ਡਿੱਗ ਗਿਆ। ਟ੍ਰੇਂਟ ਬੋਲਡ ਨੇ ਇਸ ਘਟਨਾ ਨੂੰ ਬਹੁਤ ਨੇੜਿਓਂ ਦੇਖਿਆ ਤੇ ਬੋਲਟ ਮੈਡੀਕਲ ਟੀਮ ਨੂੰ ਇਸ਼ਾਰਾ ਕੀਤਾ। ਹਾਲਾਂਕਿ ਕੈਮਰਾਮੈਨ ਨੇ ਉਸ ਨੂੰ ਦੱਸਿਆ ਕਿ ਉਹ ਠੀਕ ਹੈ।
Mi Batter TilakVarma Six Nad Hit The ball On CameraMan Head. pic.twitter.com/I8E1GiD8Oz
— Jalaluddin Sarkar (Thackeray) 🇮🇳 (@JalaluddinSark8) April 2, 2022
ਮੁੰਬਈ ਦੇ ਨੌਜਵਾਨ ਸਟਾਰ ਤਿਲਕ ਵਰਮਾ ਨੇ ਰਾਜਸਥਾਨ ਰਾਇਲਜ਼ ਖਿਲਾਫ ਅਜਿਹੇ ਕਈ ਛੱਕੇ ਲਗਾਏ। 61 ਦੌੜਾਂ ਦੀ ਆਪਣੀ ਪਾਰੀ 'ਚ ਉਸ ਨੇ 5 ਛੱਕੇ ਲਗਾਏ। ਤਿਲਕ ਨੇ 33 ਗੇਂਦਾਂ 'ਤੇ 61 ਦੌੜਾਂ ਦੀ ਤੇਜ਼ ਪਾਰੀ ਖੇਡੀ।
ਉਸ ਦਾ ਵਿਕਟ ਡਿੱਗਣਾ ਮੈਚ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ। ਜਦੋਂ ਤੱਕ ਉਹ ਕ੍ਰੀਜ਼ 'ਤੇ ਸਨ, ਮੈਚ 'ਤੇ ਮੁੰਬਈ ਦੀ ਪਕੜ ਮਜ਼ਬੂਤਸੀ ਪਰ ਉਸ ਦੇ ਆਊਟ ਹੁੰਦੇ ਹੀ ਮੁੰਬਈ ਨੇ ਇਕ ਤੋਂ ਬਾਅਦ ਇਕ ਵਿਕਟ ਗਵਾਏ ਅਤੇ ਟੀਮ 23 ਦੌੜਾਂ ਨਾਲ ਹਾਰ ਗਈ।