(Source: ECI/ABP News/ABP Majha)
ISL ਦੀ ਸਫਲ ਸ਼ੁਰੂਆਤ 'ਤੇ ਨੀਤਾ ਅੰਬਾਨੀ ਖੁਸ਼, ਕਿਹਾ, ਜ਼ਿੰਦਗੀ 'ਚ ਵਾਪਸ ਆਈਆਂ ਅਸਲ ਖੁਸ਼ੀਆਂ
ਫੁਟਬਾਲ ਸਪੋਰਟਸ ਡਵੈਲਪਮੈਂਟ ਲਿਮਟਿਡ ਦੀ ਚੇਅਰਮੈਨ ਨੀਤਾ ਅੰਬਾਨੀ ਨੇ ਆਈਐਸਐਲ ਦੇ 7ਵੇਂ ਸੀਜ਼ਨ ਦੀ ਸਫਲ ਸ਼ੁਰੂਆਤ ਕਰਨ 'ਤੇ ਸ਼ਨੀਵਾਰ ਖੁਸ਼ੀ ਜ਼ਾਹਰ ਕੀਤੀ।
ਮੁੰਬਈ: ਕੋਰੋਨਾ ਵਾਇਰਸ ਮਹਾਮਾਰੀ ਵਿੱਚ ਇੰਡੀਅਨ ਸੁਪਰ ਲੀਗ (ISL) ਦੇ ਸੱਤਵੇਂ ਸੀਜ਼ਨ ਦਾ ਸਫਲ ਆਯੋਜਨ ਹੋ ਚੁੱਕਾ ਹੈ। ਸ਼ਨੀਵਾਰ ਸ਼ਾਮ ਨੂੰ ਗੋਆ 'ਚ ਫਾਤੋਰਦਾ ਦੇ ਜਵਾਹਰਲਾਲ ਨਹਿਰੂ ਸਟੇਡੀਅਮ 'ਚ ਮੁੰਬਈ ਸਿਟੀ ਐਫਸੀ ਨੇ ਮੌਜੂਦਾ ਚੈਂਪੀਅਨ ਏਟੀਕੇ ਮੋਹਨ ਬਾਗਾਨ ਨੂੰ ਹਰਾਕੇ ਖਿਤਾਬ ਆਪਣੇ ਨਾਂ ਕੀਤਾ।
ਫੁਟਬਾਲ ਸਪੋਰਟਸ ਡਵੈਲਪਮੈਂਟ ਲਿਮਟਿਡ ਦੀ ਚੇਅਰਮੈਨ ਨੀਤਾ ਅੰਬਾਨੀ ਨੇ ਆਈਐਸਐਲ ਦੇ 7ਵੇਂ ਸੀਜ਼ਨ ਦੀ ਸਫਲ ਸ਼ੁਰੂਆਤ ਕਰਨ 'ਤੇ ਸ਼ਨੀਵਾਰ ਖੁਸ਼ੀ ਜ਼ਾਹਰ ਕੀਤੀ। ਨੀਤਾ ਅੰਬਾਨੀ ਦਾ ਕਹਿਣਾ ਹੈ ਕਿ ਆਈਐਸਐਲ ਦਾ 7ਵਾਂ ਸੀਜ਼ਨ ਲੋਕਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਵਾਪਸ ਲੈ ਕੇ ਆਇਆ।
ਨੀਤਾ ਅੰਬਾਨੀ ਨੇ ਆਪਣੇ ਵੀਡੀਓ ਸੰਦੇਸ਼ 'ਚ ਆਈਪੀਐਲ ਦੇ 7ਵੇਂ ਸੀਜ਼ਨ ਦੀ ਸ਼ੁਰੂਆਤ ਤੇ ਖੁਸ਼ੀ ਜ਼ਾਹਰ ਕੀਤੀ। ਨੀਤਾ ਅੰਬਾਨੀ ਨੇ ਕਿਹਾ, 'ਸੀਜ਼ਨ 7 ਖੇਡ ਦੀ ਅਸਲੀ ਤਾਕਤ, ਫੁੱਟਬਾਲ ਦੀ ਅਸਲੀ ਸ਼ਾਨ ਨੂੰ ਸਮਰਪਿਤ ਹੈ। ਕੌਮਾਂਤਰੀ ਮਹਾਮਾਰੀ ਦੇ ਬਾਵਜੂਦ, ਡਰ ਤੇ ਅਨਿਸਚਿਤ ਹੋਣ ਦੇ ਬਾਵਜੂਦ, ਆਈਐਸਐਲ ਦਾ ਇਹ ਸੀਜ਼ਨ ਸਾਡੇ ਜੀਵਨ 'ਚ ਬਹੁਤ ਖੁਸ਼ੀ ਤੇ ਉਤਸਵ ਵਾਪਸ ਲੈ ਕੇ ਆਇਆ ਹੈ।
ਕੋਰੋਨਾ ਵਾਇਰਸ ਦੇ ਕਹਿਰ ਦੇ ਵਿਚ ਵੀ ਆਈਐਸਐਲ ਦੇ 7ਵੇਂ ਸੀਜ਼ਨ ਦਾ ਆਯੋਜਨ ਬਿਨਾਂ ਕਿਸੇ ਰੁਕਾਵਟ ਦੇ ਹੋ ਸਕਿਆ। ਨੀਤਾ ਅੰਬਾਨੀ ਨੇ ਕਿਹਾ, ਇਸ ਸਮੇਂ ਭਾਰਤ 'ਚ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਭ ਤੋਂ ਲੰਬੇ ਤੇ ਸਭ ਤੋਂ ਸਫਲ ਖੇਡ ਟੂਰਨਾਮੈਂਟ ਦੇ ਆਯੋਜਨ 'ਤੇ ਸਾਨੂੰ ਬੇਹੱਦ ਮਾਣ ਹੈ।
115 ਮੈਚਾਂ ਦਾ ਆਯੋਜਨ ਹੋਇਆ
ਨੀਤਾ ਅੰਬਾਨੀ ਨੇ ਕਿਹਾ ਕਿ ਚਾਰ ਮਹੀਨਿਆਂ 'ਚ ਸਾਡੇ ਲੋਕਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਵਾਪਸ ਲੈਕੇ ਆਏ ਤੇ ਮੁਸ਼ਕਿਲ ਚੁਣੌਤੀਆਂ ਨੂੰ ਪਾਰ ਕਰਦਿਆਂ ਹੋਇਆਂ ਇਕ ਪੂਰੇ ਫੁੱਟਬਾਲ ਸੀਜ਼ਨ ਦਾ ਆਯੋਜਨ ਕੀਤਾ ਗਿਆ। ਨੀਤਾ ਅੰਬਾਨੀ ਨੇ ਇਸ ਸੀਜ਼ਨ ਦੀਆਂ ਮੁੱਖ ਉਪਲਬਧੀਆਂ ਬਾਰ ਵੀ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੱਤਵੇਂ ਸੀਜ਼ਨ 'ਚ ਮੈਚਾਂ ਦੀ ਸੰਖਿਆਂ ਨੂੰ 95 ਤੋਂ ਵਧਾ ਕੇ 115 ਕਰ ਦਿੱਤਾ।