ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਅੱਜ ਵਿਦਿਆਰਥੀ ਕੌਂਸਲ ਦੀਆਂ ਹੋਈਆਂ ਚੋਣਾਂ 'ਚ ਐਸਐਫਐਸ ਸਭ ਤੋਂ ਵੱਡੀ ਜਥੇਬੰਦੀ ਬਣ ਕੇ ਉੱਭਰੀ ਹੈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 'ਚ ਅੱਜ ਵਿਦਿਆਰਥੀ ਯੂਨੀਅਨ ਲਈ ਵੋਟਾਂ ਪਈਆਂ ਸਨ। ਸਭ ਤੋਂ ਵੱਧ ਵੋਟਾਂ ਲੈਕੇ ਐਸਐਫਐਸ ਦੀ ਉਮੀਦਵਾਰ ਕਨੂੰਪ੍ਰਿਆ ਪੰਜਾਬ ਯੂਨੀਵਰਸਿਟੀ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ ਹੈ।


ਕਨੂੰਪ੍ਰਿਆ ਨੂੰ 2802 ਵੋਟਾਂ, ਏ.ਬੀ.ਵੀ.ਪੀ ਦੇ ਉਮੀਦਵਾਰ ਅਸ਼ੀਸ਼ ਰਾਣਾ ਨੂੰ 2083 ਵੋਟਾਂ, ਐਸ.ਓ.ਆਈ. ਦੇ ਉਮੀਦਵਾਰ ਇਕਬਾਲਪ੍ਰੀਤ ਸਿੰਘ ਨੂੰ1987 ਵੋਟਾਂ ਤੇ ਐਨ.ਐਸ.ਯੂ.ਆਈ ਦੇ ਉਮੀਦਵਾਰ ਅਨੁਜ ਸਿੰਘ ਨੂੰ 1583 ਵੋਟਾਂ ਮਿਲੀਆਂ। ਕਨੂਪ੍ਰਿਆ ਨੇ ਕੁੱਲ 719 ਵੋਟਾਂ ਦੇ ਫਰਕ ਨਾਲ ਏ.ਬੀ.ਵੀ.ਪੀ ਤੇ ਐਸ.ੳ.ਆਈ ਤੋਂ ਜਿੱਤ ਹਾਸਲ ਕੀਤੀ।


ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਐਸਓਆਈ ਦੇ ਉਮੀਦਵਾਰ ਦਲੇਰ ਸਿੰਘ 3155 ਵੋਟਾਂ ਨਾਲ ਜਿੱਤੇ ਜਦਕਿ ਇਸ ਅਹੁਦੇ ਲਈ ਪਰਦੀਪ ਸਿੰਘ ਨੂੰ 2227 ਵੋਟਾਂ ਮਿਲੀਆਂ।


ਦੱਸ ਦੇਈਏ ਕਿ ਐਸਐਫਐਸ ਪਾਰਟੀ ਸਿਰਫ ਪ੍ਰਧਾਨਗੀ ਦੀ ਸੀਟ ਲਈ ਹੀ ਲੜਦੀ ਹੈ ਤੇ ਹੁਣ ਵੀ ਐਸਐਫਐਸ ਸਿਰਫ ਪ੍ਰਧਾਨਗੀ ਦੀ ਸੀਟ ਤੋਂ ਜੇਤੂ ਰਹੀ ਹੈ। ਬਾਕੀ ਤਿੰਨ ਸੀਟਾਂ 'ਤੇ ਇਹ ਆਪਣਾ ਉਮੀਦਵਾਰ ਖੜ੍ਹਾ ਨਹੀਂ ਕਰਦੇ।