ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਹੈਦਰਾਬਾਦ 'ਚ ਕੌਲ ਦਾ ਕਮਾਲ
![ਹੈਦਰਾਬਾਦ 'ਚ ਕੌਲ ਦਾ ਕਮਾਲ Kauls Classic Spell Takes Punjab Close To Victory ਹੈਦਰਾਬਾਦ 'ਚ ਕੌਲ ਦਾ ਕਮਾਲ](https://static.abplive.com/wp-content/uploads/sites/5/2016/11/07184418/TH02_KAUL_1381787e1.jpg?impolicy=abp_cdn&imwidth=1200&height=675)
ਹੈਦਰਾਬਾਦ - ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚਾਲੇ ਖੇਡੇ ਜਾ ਰਹੇ ਰਣਜੀ ਟਰਾਫੀ ਮੁਕਾਬਲੇ 'ਚ ਪੰਜਾਬ ਦੀ ਟੀਮ ਜਿੱਤ ਦੇ ਨੇੜੇ ਪਹੁੰਚ ਗਈ ਹੈ। ਤੇਜ਼ ਗੇਂਦਬਾਜ਼ ਸਿਧਾਰਥ ਕੌਲ ਦੇ ਦਮਦਾਰ ਸਪੈਲ ਸਦਕਾ ਪੰਜਾਬ ਦੀ ਟੀਮ ਪਹਿਲੀ ਪਾਰੀ 'ਚ ਉੱਤਰ ਪ੍ਰਦੇਸ਼ ਨੂੰ ਲੀਡ ਦੇਣ ਦਾ ਬਾਵਜੂਦ ਜਿੱਤ ਦੀ ਮੁੱਖ ਦਾਵੇਦਾਰ ਬਣ ਗਈ ਹੈ।
![TH06-RANJI-VLP__TH_1259908e](https://static.abplive.com/wp-content/uploads/sites/5/2016/11/07184424/TH06-RANJI-VLP__TH_1259908e1-213x300.jpg)
![TH02_KAUL_1381787e](https://static.abplive.com/wp-content/uploads/sites/5/2016/11/07184418/TH02_KAUL_1381787e1-262x300.jpg)
27 ਰਨ ਦੇਕੇ 6 ਵਿਕਟ
ਪੰਜਾਬ ਦੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੇ ਕਰੀਅਰ ਬੈਸਟ ਸਪੈਲ ਕਰਵਾਉਂਦੇ ਹੋਏ 27 ਰਨ ਦੇਕੇ 6 ਵਿਕਟ ਝਟਕੇ। ਕੌਲ ਦੇ ਕਮਾਲ ਦੇ ਆਸਰੇ ਪੰਜਾਬ ਦੀ ਟੀਮ ਨੇ ਉੱਤਰ ਪ੍ਰਦੇਸ਼ ਦੀ ਟੀਮ ਨੂੰ ਦੂਜੀ ਪਾਰੀ 'ਚ 95 ਰਨ 'ਤੇ ਆਲ ਆਊਟ ਕਰ ਦਿੱਤਾ। ਉੱਤਰ ਪ੍ਰਦੇਸ਼ ਦੀ ਟੀਮ ਨੇ ਪਹਿਲੀ ਪਾਰੀ 'ਚ 335 ਰਨ ਬਣਾਏ ਸਨ। ਜਵਾਬ 'ਚ ਪੰਜਾਬ ਦੀ ਟੀਮ ਪਹਿਲੀ ਪਾਰੀ 'ਚ 319 ਰਨ 'ਤੇ ਆਲ ਆਊਟ ਹੋ ਗਈ ਸੀ। ਪੰਜਾਬ ਨੂੰ ਮੈਚ 'ਚ ਉੱਤਰ ਪ੍ਰਦੇਸ਼ ਤੋਂ ਵਧ ਅੰਕ ਹਾਸਿਲ ਕਰਨ ਲਈ ਜਿੱਤ ਦਰਜ ਕਰਨੀ ਜਰੂਰੀ ਸੀ ਅਤੇ ਪੰਜਾਬ ਨੂੰ ਜਿੱਤ ਦੀ ਆਸ ਜਗਾਉਣ ਲਈ ਸਿਧਾਰਥ ਕੌਲ ਨੇ ਖਾਸ ਯੋਗਦਾਨ ਪਾਇਆ। ਸਿਧਾਰਥ ਕੌਲ ਨੇ 12 ਓਵਰਾਂ 'ਚ 27 ਰਨ ਦੇਕੇ 6 ਵਿਕਟ ਝਟਕੇ।
![83896](https://static.abplive.com/wp-content/uploads/sites/5/2016/11/07184405/83896-300x238.jpg)
![yuvraj-singh-ranji-ton](https://static.abplive.com/wp-content/uploads/sites/5/2016/11/07184441/yuvraj-singh-ranji-ton1-300x178.jpg)
ਪੰਜਾਬ - 61/2
112 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਟੀਮ ਨੇ ਤੀਜੇ ਦਿਨ ਦਾ ਖੇਡ ਖਤਮ ਹੋਣ ਤਕ 2 ਵਿਕਟ ਗਵਾ ਕੇ 61 ਰਨ ਬਣਾ ਲਏ ਸਨ। ਮਨਨ ਵੋਹਰਾ 34 ਰਨ ਬਣਾ ਕੇ ਆਊਟ ਹੋਏ ਜਦਕਿ ਜੀਵਨਜੋਤ ਸਿੰਘ 27 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)