ਪੜਚੋਲ ਕਰੋ
Advertisement
Kings XI ਪੰਜਾਬ ਵੱਲੋਂ ਜੇਤੂ ਅੰਤ, ਧੋਨੀ ਦੇ ਸੁਪਰ ਕਿੰਗਜ਼ ਨੂੰ ਦਿੱਤੀ ਕਰਾਰੀ ਮਾਤ
2019 ਆਈਪੀਐਲ ਦੇ ਪਲੇਅਆਫ ਵਿੱਚ ਚਾਰ ਟੀਮਾਂ ਹੋਣਗੀਆਂ ਜਿਨ੍ਹਾਂ ਵਿੱਚ ਚੇਨੰਈ ਸੁਪਰ ਕਿੰਗਜ਼, ਸਨਰਾਈਜ਼ਰਜ਼ ਹੈਦਰਾਬਾਦ ਤੇ ਦਿੱਲੀ ਕੈਪੀਟਲ ਪਹਿਲਾਂ ਹੀ ਪਹੁੰਚ ਗਈਆਂ ਹਨ। ਪਲੇਅ ਆਫ ਵਿੱਚ ਚੌਥੀ ਟੀਮ ਦਾ ਨਿਬੇੜਾ ਅੱਜ ਕੋਲਕਾਤਾ ਤੇ ਮੁੰਬਈ ਇੰਡੀਅਨਜ਼ ਦਰਮਿਆਨ ਅੱਜ ਦੇ ਮੈਚ ਤੋਂ ਬਾਅਦ ਹੋ ਜਾਵੇਗਾ।
ਮੁਹਾਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੀਜ਼ਨ ਵਿੱਚ ਆਪਣੇ ਆਖ਼ਰੀ ਮੁਕਾਬਲੇ ਦੌਰਾਨ ਕਿੰਗਜ਼ ਇਲੈਵਨ ਪੰਜਾਬ ਨੇ ਚੇਨੰਈ ਸੁਪਰ ਕਿੰਗਜ਼ ਨੂੰ ਛੇ ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੀ। ਇਸ ਟੂਰਨਾਮੈਂਟ ਵਿੱਚ ਇਹ ਪੰਜਾਬ ਦਾ ਆਖ਼ਰੀ ਮੈਚ ਸੀ, ਇਸ ਮਗਰੋਂ ਉਹ ਪਲੇਅਆਫ ਵਿੱਚੋਂ ਬਾਹਰ ਹੋ ਗਈ ਹੈ।
2019 ਆਈਪੀਐਲ ਦੇ ਪਲੇਅਆਫ ਵਿੱਚ ਚਾਰ ਟੀਮਾਂ ਹੋਣਗੀਆਂ ਜਿਨ੍ਹਾਂ ਵਿੱਚ ਚੇਨੰਈ ਸੁਪਰ ਕਿੰਗਜ਼, ਸਨਰਾਈਜ਼ਰਜ਼ ਹੈਦਰਾਬਾਦ ਤੇ ਦਿੱਲੀ ਕੈਪੀਟਲ ਪਹਿਲਾਂ ਹੀ ਪਹੁੰਚ ਗਈਆਂ ਹਨ। ਪਲੇਅ ਆਫ ਵਿੱਚ ਚੌਥੀ ਟੀਮ ਦਾ ਨਿਬੇੜਾ ਅੱਜ ਕੋਲਕਾਤਾ ਤੇ ਮੁੰਬਈ ਇੰਡੀਅਨਜ਼ ਦਰਮਿਆਨ ਅੱਜ ਦੇ ਮੈਚ ਤੋਂ ਬਾਅਦ ਹੋ ਜਾਵੇਗਾ। ਅੱਜ ਦੇ ਮੈਚ ਵਿੱਚ ਮਹੇਂਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਚੇਨੰਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਲਈ 171 ਦੌੜਾਂ ਦੀ ਚੁਨੌਤੀ ਪੇਸ਼ ਕੀਤੀ। ਜਵਾਬ ਵਿੱਚ ਪੰਜਾਬ ਨੇ 18 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਪੰਜਾਬ ਨੇ 173 ਦੌੜਾਂ ਬਣਾ ਲਈਆਂ। ਪੰਜਾਬ ਲਈ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੇ 71 ਦੌੜਾਂ ਬਣਾਈਆਂ, ਇਸ ਦੌਰਾਨ ਉਨ੍ਹਾਂ ਸੱਤ ਚੌਕੇ ਤੇ ਪੰਜ ਛੱਕੇ ਜੜੇ।Thank you, #SaddaPunjab pic.twitter.com/h4OVfH8psw
— Kings XI Punjab (@lionsdenkxip) May 5, 2019
ਇਸ ਤੋਂ ਇਲਾਵਾ ਨਿਕੋਲਸ ਪੂਰਨ ਨੇ 36 ਤੇ ਕ੍ਰਿਸ ਗੇਲ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਮਿਅੰਕ ਅਗਰਵਾਲ ਨੇ ਸੱਤ ਦੌੜਾਂ ਦੀ ਹਿੱਸੇਦਾਰੀ ਪਾਈ। ਟੀਮ ਨੂੰ ਜਿੱਤ ਦੀਆਂ ਬਰੂਹਾਂ ਤਕ ਲਿਜਾਣ ਵਾਲੇ ਮਨਦੀਪ ਸਿੰਘ 11 ਦੌੜਾਂ ਤੇ ਸੈਮ ਕੁਰੈਨ ਅੱਠ ਦੌੜਾਂ ਬਣਾ ਕੇ ਨਾਬਾਦ ਰਹੇ। ਮੈਨ ਆਫ਼ ਦ ਮੈਚ ਖ਼ਿਤਾਬ ਲੋਕੇਸ਼ ਰਾਹੁਲ ਦੇ ਨਾਂਅ ਰਿਹਾ।KL Rahul is adjudged the Man of the Match for his outstanding innings of 71 off 36 deliveries 😎😎 pic.twitter.com/357RPCfopZ
— IndianPremierLeague (@IPL) May 5, 2019
🔥💯👌#KXIPvCSK pic.twitter.com/l8Wiqaq3Xn
— IndianPremierLeague (@IPL) May 5, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਸਿਹਤ
ਸਿਹਤ
Advertisement