ਪੜਚੋਲ ਕਰੋ
Advertisement
ਇਸ ਨੂੰ ਕਹਿੰਦੇ ਖੇਡ ਭਵਾਨਾ, ਹੁਣ ਦੁਨੀਆ ਭਰ 'ਚ ਹੋ ਰਹੀ ਸ਼ਲਾਘਾ
ਦੱਖਣੀ ਅਫਰੀਕਾ ਦੇ ਬੇਨੋਨੀ ਵਿੱਚ ਖੇਡੇ ਗਏ ਅੰਡਰ -19 ਵਿਸ਼ਵ ਕੱਪ ਦੇ ਸੁਪਰ ਲੀਗ ਦੇ ਕੁਆਰਟਰ ਫਾਈਨਲ ਵਿੱਚ ਨਿਉਜ਼ੀਲੈਂਡ ਨੇ ਵੈਸਟਇੰਡੀਜ਼ ਨੂੰ 2 ਵਿਕਟਾਂ ਨਾਲ ਹਰਾਇਆ। ਇਹ ਮੈਚ ਨਿਉਜ਼ੀਲੈਂਡ ਦੇ ਖਿਡਾਰੀਆਂ ਦੀ ਖੇਡ ਲਈ ਯਾਦ ਕੀਤਾ ਜਾਵੇਗਾ। ਦਰਅਸਲ, ਜਦੋਂ ਵੈਸਟਇੰਡੀਜ਼ ਦੇ ਬੱਲੇਬਾਜ਼ ਨੂੰ ਤੁਰਨ ਵਿੱਚ ਮੁਸ਼ਕਲ ਆਈ ਤਾਂ ਕੀਵੀ ਕ੍ਰਿਕਟਰਾਂ ਨੇ ਉਸ ਖਿਡਾਰੀ ਦੀ ਮਦਦ ਕੀਤਾ।
ਨਵੀਂ ਦਿੱਲੀ: ਦੱਖਣੀ ਅਫਰੀਕਾ ਦੇ ਬੇਨੋਨੀ ਵਿੱਚ ਖੇਡੇ ਗਏ ਅੰਡਰ -19 ਵਿਸ਼ਵ ਕੱਪ ਦੇ ਸੁਪਰ ਲੀਗ ਦੇ ਕੁਆਰਟਰ ਫਾਈਨਲ ਵਿੱਚ ਨਿਉਜ਼ੀਲੈਂਡ ਨੇ ਵੈਸਟਇੰਡੀਜ਼ ਨੂੰ 2 ਵਿਕਟਾਂ ਨਾਲ ਹਰਾਇਆ। ਇਹ ਮੈਚ ਨਿਉਜ਼ੀਲੈਂਡ ਦੇ ਖਿਡਾਰੀਆਂ ਦੀ ਖੇਡ ਲਈ ਯਾਦ ਕੀਤਾ ਜਾਵੇਗਾ। ਦਰਅਸਲ, ਜਦੋਂ ਵੈਸਟਇੰਡੀਜ਼ ਦੇ ਬੱਲੇਬਾਜ਼ ਨੂੰ ਤੁਰਨ ਵਿੱਚ ਮੁਸ਼ਕਲ ਆਈ ਤਾਂ ਕੀਵੀ ਕ੍ਰਿਕਟਰਾਂ ਨੇ ਉਸ ਖਿਡਾਰੀ ਦੀ ਮਦਦ ਕੀਤਾ।
ਦਰਅਸਲ, ਇਸ ਮੈਚ ਵਿੱਚ ਵੈਸਟ ਇੰਡੀਜ਼ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਕਿਰਕ ਮੈਕੈਂਜ਼ੀ ਨੇ 99 ਦੌੜਾਂ ਬਣਾਈਆਂ ਸਨ ਤੇ ਉਹ ਫੱਟੜ ਹੋ ਗਏ। ਉਸ ਸਮੇਂ ਟੀਮ ਦਾ ਸਕੋਰ 6 ਵਿਕਟਾਂ 'ਤੇ 205 ਸੀ। ਮੈਕੈਂਜ਼ੀ ਉਸ ਤੋਂ ਬਾਅਦ ਆਖ਼ਰੀ ਨੰਬਰ ਤੇ ਬੱਲੇਬਾਜ਼ੀ ਲਈ ਆਏ। ਪਰ ਉਹ ਆਉਟ ਹੋ ਗਏ।
ਮੈਕੈਂਜ਼ੀ ਦੇ ਪੈਰ ਵਿੱਚ ਤਕਲੀਫ਼ ਸੀ ਤੇ ਉਨ੍ਹਾਂ ਨੂੰ ਚੱਲਣ 'ਚ ਮੁਸ਼ਕਿਲ ਆ ਰਹੀ ਸੀ। ਇਸ ਦੌਰਾਨ ਜਦ ਤੱਕ ਕੋਈ ਹੋਰ ਉਨ੍ਹਾਂ ਦੀ ਮਦਦ ਲਈ ਮੈਦਾਨ 'ਤੇ ਪਹੁੰਚਦਾ, ਵਿਰੋਧੀ ਟੀਮ ਦੇ ਜੇਸੀ ਤਾਸ਼ਕਾਫ ਅਤੇ ਜੋਏ ਫੀਲਡ ਨੇ ਉਨ੍ਹਾਂ ਨੂੰ ਮੋਢੇ' ਤੇ ਚੁੱਕ ਲਿਆ ਤੇ ਮੈਦਾਨ ਤੋਂ ਬਾਹਰ ਲੈ ਗਏ।
ਇਸ ਵੀਡੀਓ ਨੂੰ ਕ੍ਰਿਕਟ ਵਰਲਡ ਕੱਪ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਗਿਆ ਹੈ। ਹਿੱਟਮੈਨ ਰੋਹਿਤ ਸ਼ਰਮਾ ਨੇ ਇਸ ਵੀਡੀਓ ਨੂੰ ਮੁੜ ਟਵੀਟ ਕੀਤਾ ਅਤੇ ਲਿਖਿਆ-ਚੰਗੀ ਦ੍ਰਿਸ਼, ਖੇਡ ਭਾਵਨਾ ਸੱਭ ਤੋਂ ਉਪਰ ਹੈ।An outstanding show of sportsmanship earlier today in the game between West Indies and New Zealand ???? #U19CWC | #SpiritOfCricket | #FutureStars pic.twitter.com/UAl1G37pKj
— Cricket World Cup (@cricketworldcup) January 29, 2020
ਨਿਉਜ਼ੀਲੈਂਡ ਦੀ ਟੀਮ ਬੁੱਧਵਾਰ ਨੂੰ ਸੁਪਰ ਓਵਰ ਵਿੱਚ ਭਾਰਤ ਖਿਲਾਫ ਟੀ -20 ਮੈਚ ਭਾਵੇਂ ਹਾਰ ਗਈ ਹੋਵੇ, ਪਰ ਉਨ੍ਹਾਂ ਦੀ ਜੂਨੀਅਰ ਟੀਮ (ਅੰਡਰ -19) ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ।So good to see this #SpiritOfCricket at its best. https://t.co/qzUZjEuRt5
— Rohit Sharma (@ImRo45) January 30, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਦੇਸ਼
ਪੰਜਾਬ
Advertisement