ਟੀਮ ਇੰਡੀਆ ਦਾ 'K' ਫੈਕਟਰ
Download ABP Live App and Watch All Latest Videos
View In Appਟੀਮ ਇੰਡੀਆ ਲਈ ਕੁੰਬਲੇ ਅਤੇ ਕੋਹਲੀ ਦਾ ਕੋਚਿੰਗ ਅਤੇ ਕਪਤਾਨੀ ਦਾ K ਫੈਕਟਰ ਵੀ ਕਾਮਯਾਬੀ ਦੀ ਕੜੀ ਬਣ ਸਕਦਾ ਹੈ। ਅਨਿਲ ਕੁੰਬਲੇ ਨੇ ਭਾਰਤ ਲਈ ਖੇਡਦਿਆਂ 2 ਦਹਾਕਿਆਂ ਤਕ ਦੇਸ਼ ਦੀ ਸੇਵਾ ਕੀਤੀ, ਅਤੇ ਹੁਣ ਇਹ ਖਿਡਾਰੀ ਕੋਚ ਬਣਕੇ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਕਰੇਗਾ। ਅਨਿਲ ਕੁੰਬਲੇ ਨੇ ਟੀਮ ਇੰਡੀਆ ਲਈ 132 ਟੈਸਟ ਮੈਚ ਖੇਡੇ ਜਿਸ 'ਚ ਉਨ੍ਹਾਂ ਦੇ ਨਾਮ 619 ਵਿਕਟ ਦਰਜ ਹਨ। ਅਨਿਲ ਕੁੰਬਲੇ ਨੇ ਬੱਲੇਬਾਜ਼ੀ 'ਚ ਵੀ ਕਮਾਲ ਕੀਤਾ ਅਤੇ 1 ਸੈਂਕੜਾ ਅਤੇ 5 ਅਰਧ-ਸੈਂਕੜੇ ਠੋਕੇ। ਵਨਡੇ 'ਚ ਵੀ ਅਨਿਲ ਕੁੰਬਲੇ ਦਾ ਪ੍ਰਦਰਸ਼ਨ ਧਮਾਕੇਦਾਰ ਰਿਹਾ। 271 ਵਨਡੇ ਮੈਚਾਂ 'ਚ ਕੁੰਬਲੇ ਨੇ 337 ਵਿਕਟ ਝਟਕੇ। ਕੁੰਬਲੇ ਦੇ ਰਿਕਾਰਡ ਜਬਰਦਸਤ ਹਨ ਤਾਂ ਵਿਰਾਟ ਵੀ ਪਿੱਛੇ ਨਹੀਂ। ਵਿਰਾਟ ਅੱਜ ਟੀਮ ਇੰਡੀਆ ਦਾ ਟੀ-20, ਵਨਡੇ ਅਤੇ ਟੈਸਟ ਫਾਰਮੈਟ ਦਾ ਸਭ ਤੋਂ ਕੰਸਿਸਟੈਂਟ ਬੱਲੇਬਾਜ਼ ਹੈ। ਟੀਮ ਇੰਡੀਆ ਦੀ ਜਿੱਤ ਅਤੇ ਹਰ ਅੱਜ ਸਭ ਤੋਂ ਵੱਧ ਕੋਹਲੀ ਦੇ ਚੱਲਣ-ਨਾ ਚੱਲਣ 'ਤੇ ਨਿਰਭਰ ਕਰਦੀ ਹੈ। ਅਜਿਹੇ 'ਚ ਟੀਮ ਇੰਡੀਆ ਦਾ K ਫੈਕਟਰ ਵਿਸ਼ਵ ਕ੍ਰਿਕਟ ਲਈ ਸਿਰ ਦਰਦ ਬਣ ਸਕਦਾ ਹੈ।
ਟੀਮ ਇੰਡੀਆ ਲਈ ਕੁੰਬਲੇ ਅਤੇ ਕੋਹਲੀ ਮੈਚ ਵਿਨਰ ਹਨ। ਕੁੰਬਲੇ ਨੇ ਆਪਣੇ 2 ਦਹਾਕੇ ਤਕ ਚੱਲੇ ਕਰੀਅਰ 'ਚ ਅਨੇਕਾਂ ਵਾਰ ਟੀਮ ਇੰਡੀਆ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ। ਦੋਨੇ ਹੀ ਖੁਦ ਧਮਾਕਾ ਕਰ ਟੀਮ ਨੂੰ ਜਿੱਤ ਹਾਸਿਲ ਕਰਵਾਉਣ 'ਚ ਯਕੀਨ ਰੱਖਦੇ ਹਨ। ਦੋਨਾ ਦੀ ਇਹ ਸਭ ਤੋਂ ਵੱਡੀ ਸਮਾਨਤਾ ਹੈ ਕਿ ਜਿੱਤ ਲਈ ਕਿਸੇ 'ਤੇ ਨਿਰਭਰ ਨਹੀਂ ਕਰਦੇ ਅਤੇ ਖੁਦ ਪਰਫਾਰਮ ਕਰਨ ਦੀ ਕੋਸ਼ਿਸ਼ ਕਰਦੇ ਹਨ।
ਕਪਤਾਨ ਵਿਰਾਟ ਕੋਹਲੀ ਦਾ ਅਗਰੈਸ਼ਨ ਕਿਸੇ ਤੋਂ ਲੁਕਿਆ ਨਹੀਂ ਹੈ। ਟੀਮ ਇੰਡੀਆ ਦਾ ਕਪਤਾਨ ਬੇਖੌਫ ਆਪਣੀ ਵਿਰੋਧੀ ਟੀਮ ਨੂੰ ਬੱਲੇ, ਕਪਤਾਨੀ ਅਤੇ ਲੋੜ ਪੈਣ 'ਤੇ ਮੂੰਹ ਨਾਲ ਜਵਾਬ ਦੇਣਾ ਜਾਣਦਾ ਹੈ। ਇਸ ਖਿਡਾਰੀ ਦੀ ਅਗਰੈਸਿਵ ਐਪਰੋਚ ਨੂੰ ਹੀ ਉਸਦੀ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ। ਕਪਤਾਨ ਅਗਰੈਸਿਵ ਹੈ ਤਾਂ ਕੋਚ ਵੀ ਘੱਟ ਨਹੀਂ। ਸਾਲ 2008 ਤਕ ਕ੍ਰਿਕਟ ਖੇਡਣ ਵਾਲੇ ਕੁੰਬਲੇ ਨੇ ਵੀ ਕਦੀ ਡਿਫੈਂਸਿਵ ਐਪਰੋਚ ਨਾਲ ਖੇਡਣ ਦੀ ਕੋਸ਼ਿਸ਼ ਨਹੀਂ ਕੀਤੀ। ਕੁੰਬਲੇ ਚਾਹੇ ਮਹਿੰਗੇ ਸਾਬਿਤ ਕਿਉਂ ਨਾ ਹੋ ਜਾਂਦੇ ਪਰ ਉਨ੍ਹਾਂ ਦੀ ਕੋਸ਼ਿਸ਼ ਹਮੇਸ਼ਾ ਵਿਕਟ ਹਾਸਿਲ ਕਰਨ ਦੀ ਹੁੰਦੀ ਸੀ। ਦੋਨਾ ਦੀ ਇਹ ਸਮਾਨਤਾ ਪਹਿਲੇ ਟੈਸਟ ਦੌਰਾਨ ਵੀ ਵਿਖੀ ਜਦ ਖਿਡਾਰੀ ਡਿਫੈਂਸ ਕਰਨ ਦੇ ਨਾਲ-ਨਾਲ ਵਿਰੋਧੀ ਟੀਮ ਖਿਲਾਫ ਚੌਕੇ ਲਗਾ ਕੇ ਉਨ੍ਹਾਂ ਨੂੰ ਖੁਦ 'ਤੇ ਹਾਵੀ ਹੋਣ ਦਾ ਮੌਕਾ ਨਹੀਂ ਦੇ ਰਹੇ ਸਨ।
ਟੀਮ ਇੰਡੀਆ ਨੇ ਆਪਣੀ ਆਖਰੀ ਟੈਸਟ ਸੀਰੀਜ਼ ਆਸਟ੍ਰੇਲੀਆ ਖਿਲਾਫ ਖੇਡੀ ਸੀ ਅਤੇ ਉਸ ਸੀਰੀਜ਼ 'ਚ ਟੀਮ ਦਾ ਅਗਰੈਸ਼ਨ ਵੀ ਕਮਜ਼ੋਰ ਵਿਖਿਆ ਅਤੇ ਟੀਮ ਦਾ ਡਿਫੈਂਸ ਵੀ ਪ੍ਰਭਾਵਿਤ ਕਰਨ ਲਾਇਕ ਨਹੀਂ ਸੀ। ਪਰ ਵੈਸਟ ਇੰਡੀਜ਼ ਖਿਲਾਫ ਅਭਿਆਸ ਮੈਚਾਂ 'ਚ ਅਤੇ ਫਿਰ ਐਂਟੀਗੁਆ ਟੈਸਟ ਦੇ ਪਹਿਲੇ ਦਿਨ ਜਿਸ ਕਿਸਮ ਦੀ ਐਪਰੋਚ ਖਿਡਾਰੀਆਂ ਨੇ ਵਿਖਾਈ ਉਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਹਲੀ-ਕੁੰਬਲੇ ਦੀ ਕੈਮਿਸਟਰੀ ਟੀਮ ਇੰਡੀਆ ਲਈ ਚੰਗੀ ਸਾਬਿਤ ਹੋਵੇਗੀ। ਕਪਤਾਨ ਅਤੇ ਕੋਚ 'ਚ ਅਜੇਹੀਆਂ ਕਈ ਸਮਾਨਤਾਵਾਂ ਹਨ ਜੋ ਦੋਨਾ ਨੂੰ ਟੀਮ ਇੰਡੀਆ ਦੇ ਭਵਿੱਖ ਲਈ ਚੰਗਾ ਸਾਬਿਤ ਕਰਦਿਆਂ ਹਨ।
ਵਿਰਾਟ ਕੋਹਲੀ ਅਤੇ ਅਨਿਲ ਕੁੰਬਲੇ ਦੀ ਸਭ ਤੋਂ ਵੱਡੀ ਸਮਾਨਤਾ ਹੈ ਦੋਨਾ ਦਾ ਅਨੁਸ਼ਾਸਨ। ਕੋਚ ਅਤੇ ਕਪਤਾਨ ਦਾ ਅਨੁਸ਼ਾਸਨ ਬਾਰੇ ਸਮਾਨ ਰਵਈਆ ਹੈ। ਦੁਆਇਆ ਹੀ ਅਨੁਸ਼ਾਸਨ ਟੁੱਟਣਾ ਪਸੰਦ ਨਹੀਂ ਕਰਦੇ। ਵਿਰਾਟ ਆਪਣੇ ਬੱਲੇਬਾਜ਼ੀ ਅਤੇ ਟੀਮ ਦੇ ਅਨੁਸ਼ਾਸਨ ਨੂੰ ਲੈਕੇ ਹਮੇਸ਼ਾ ਚੌਕਸ ਰਹਿੰਦੇ ਹਨ। ਨਵੇਂ ਕੋਚ ਨੇ ਵੀ ਟੀਮ ਨਾਲ ਜੁੜਦੇ ਹੀ ਨਿਯਮ ਬਣਾਇਆ ਕਿ ਟੀਮ ਦੀ ਕਿਸੇ ਵੀ ਐਕਟੀਵਿਟੀ 'ਚ ਲੇਟ ਹੋਣ ਵਾਲੇ ਖਿਡਾਰੀ ਨੂੰ ਅਨੁਸ਼ਾਸਨ ਤੋੜਨ ਲਈ 50 ਡਾਲਰ ਦਾ ਜੁਰਮਾਨਾ ਦੇਣਾ ਹੋਵੇਗਾ।
Aggression (ਹਮਲਾਵਰ ਰੁਖ਼)
ਅਨਿਲ ਕੁੰਬਲੇ ਅਤੇ ਵਿਰਾਟ ਕੋਹਲੀ ਦੀ ਕੈਮਿਸਟਰੀ ਅਤੇ ਕਨੈਕਸ਼ਨ ਟੀਮ ਇੰਡੀਆ ਲਈ ਚੰਗਾ ਸਾਬਿਤ ਹੋ ਸਕਦਾ ਹੈ। ਇਸਦੇ ਸੰਕੇਤ ਟੀਮ ਇੰਡੀਆ ਅਤੇ ਵੈਸਟ ਇੰਡੀਜ਼ ਵਿਚਾਲੇ ਐਂਟੀਗੁਆ ਟੈਸਟ ਦੇ ਪਹਿਲੇ ਦਿਨ ਹੀ ਮਿਲ ਗਏ। ਮੈਚ ਦੇ ਪਹਿਲੇ ਦਿਨ ਟੀਮ ਇੰਡੀਆ ਦੇ ਖਿਡਾਰੀਆਂ ਦੀ ਅਨੁਸ਼ਾਸਨ ਭਰੀ ਖੇਡ ਅਤੇ ਨਾਲ ਹੀ ਖਿਡਾਰੀਆਂ ਵੱਲੋਂ ਲੋੜ ਪੈਣ 'ਤੇ ਵਿਖਾਇਆ ਗਿਆ ਐਗਰੈਸ਼ਨ ਹੁਣ ਤਕ ਟੀਮ 'ਚ ਮਿਸਿੰਗ ਲਗ ਰਿਹਾ ਸੀ।
Discipline (ਅਨੁਸ਼ਾਸਨ)
K (ਕੇ) ਫੈਕਟਰ
Performers (ਮੈਚ ਵਿਨਰ)
ਕੋਚ ਕੁੰਬਲੇ ਅਤੇ ਕਪਤਾਨ ਕੋਹਲੀ ਦੀ ਕੈਮਿਸਟਰੀ ਨੇ ਸ਼ੁਰੂਆਤ ਤਾਂ ਦਮਦਾਰ ਕੀਤੀ ਹੈ। ਜੇਕਰ ਇਹ ਕੈਮਿਸਟਰੀ ਹਿਟ ਹੋ ਗਈ ਤਾਂ ਟੀਮ ਇੰਡੀਆ ਦੇ ਕ੍ਰਿਕਟ ਇਤਿਹਾਸ 'ਚ ਕਈ ਸੁਨਹਿਰੀ ਲਮਹੇ ਜੁੜ ਜਾਣਗੇ।
- - - - - - - - - Advertisement - - - - - - - - -