ਨਵੀਂ ਦਿੱਲੀ: ਇਸ ਸਾਲ ਇੱਕ ਹੋਰ ਰਿਕਾਰਡ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਂ ਨਾਲ ਜੁੜਿਆ ਹੈ। ਕੋਹਲੀ ਸ਼੍ਰੀਲੰਕਾ ਵਿਰੁੱਧ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਤੀਜੇ ਟੈਸਟ ਦੇ ਚੌਥੇ ਦਿਨ 50 ਦੌੜਾਂ ਦੀ ਪਾਰੀ ਦੌਰਾਨ ਤਿੰਨ ਮੈਚਾਂ ਦੀ ਲੜੀ ਵਿੱਚ 600 ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਬਣਿਆ ਹੈ। ਕੋਹਲੀ ਨੇ ਸ਼੍ਰੀਲੰਕਾ ਨਾਲ ਚੱਲ ਰਹੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਕੁੱਲ 610 ਦੌੜਾਂ ਬਣਾਈਆਂ ਹਨ।
ਇਸ ਤੋਂ ਇਲਾਵਾ ਕੋਹਲੀ ਨੇ ਆਸਟ੍ਰੇਲੀਆ ਵਿਰੁੱਧ ਸਾਲ 2016-17 ਵਿੱਚ ਆਸਟਰੇਲੀਆ ਵਿਰੁੱਧ 655 ਤੇ 2014-15 ਵਿੱਚ 692 ਦੌੜਾਂ ਬਣਾਈਆਂ ਹਨ। ਸ੍ਰੀਲੰਕਾ ਦੇ ਖਿਲਾਫ ਮੌਜੂਦਾ ਲੜੀ ਵਿੱਚ ਟੈਸਟ ਦੀਆਂ ਪੰਜ ਪਾਰੀਆਂ ਵਿੱਚੋਂ ਇੱਕ ਵਾਰ 610 ਦੌੜਾਂ ਬਣਾਈਆਂ ਤੇ ਨੌਟਆਊਟ ਰਹੇ। ਕੋਹਲੀ ਨੇ ਕੋਲਕਾਤਾ ਟੈਸਟ ਦੀ ਪਹਿਲੀ ਪਾਰੀ ਵਿੱਚ 0 ਦੌੜਾਂ ਬਣਾਉਣ ਤੋਂ ਬਾਅਦ ਦੂਜੀ ਪਾਰੀ ਵਿੱਚ 104 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕੋਹਲੀ ਨੇ ਨਾਗਪੁਰ ਟੈਸਟ ਵਿੱਚ 213 ਦੌੜਾਂ ਬਣਾਈਆਂ। ਭਾਰਤ ਨੇ ਇਹ ਮੈਚ ਪਾਰੀ ਵਿੱਚ ਹੀ ਜਿੱਤ ਲਿਆ।
ਦਿੱਲੀ ਟੈਸਟ ਵਿੱਚ ਕੋਹਲੀ ਨੇ ਪਹਿਲੀ ਪਾਰੀ ਵਿੱਚ 243 ਦੌੜਾਂ ਦੀ ਵਧੀਆ ਪਾਰੀ ਖੇਡੀ ਤੇ ਉਹ ਲਗਾਤਾਰ ਤਿੰਨ ਵਾਰ ਲਗਾਤਾਰ ਦੋ ਡਬਲ ਸੈਂਕੜੇ ਬਣਾਉਣ ਵਾਲਾ ਪਹਿਲਾ ਕਪਤਾਨ ਬਣਿਆ। ਕੋਹਲੀ ਨੇ ਫਿਰ ਆਪਣੀ ਦੂਜੀ ਪਾਰੀ ਵਿੱਚ 50 ਦੌੜਾਂ ਬਣਾਈਆਂ। ਇਸ ਲੜੀ ਵਿੱਚ ਕੋਹਲੀ ਦੀ ਔਸਤ 152 ਰਹੀ ਸੀ। ਇਸ ਲੜੀ ਵਿੱਚ ਕੋਹਲੀ ਨੇ 82.21 ਦੀ ਸਟ੍ਰਾਈਕ ਰੇਟ ਨਾਲ 57 ਚੌਕੇ ਤੇ ਚਾਰ ਛੱਕੇ ਲਾਏ।
ਇਸ ਤੋਂ ਪਹਿਲਾਂ ਕੋਹਲੀ ਨੇ ਪਿਛਲੇ ਸਾਲ ਇੰਗਲੈਂਡ ਦੇ ਖਿਲਾਫ ਪੰਜ ਮੈਚਾਂ ਦੀਆਂ ਸੀਰੀਜ਼ ਵਿੱਚ ਅੱਠ ਪਾਰੀਆਂ ਵਿੱਚ ਨਾਬਾਦ ਰਹਿੰਦੇ 655 ਦੌੜਾਂ ਬਣਾਈਆਂ ਸਨ। ਇਸ ਲੜੀ ਵਿੱਚ ਉਨ੍ਹਾਂ ਦਾ ਸਭ ਤੋਂ ਵੱਧ ਨੰਬਰ 235 ਰਿਹਾ ਸੀ। ਕੋਹਲੀ ਨੇ 60.87 ਦੀ ਸਟ੍ਰਾਈਕ ਰੇਟ ਤੇ ਇੱਕ ਛੱਕੇ ਨਾਲ 72 ਕੁੱਲ ਸਕੋਰ ਬਣਾਏ। ਇਸ ਲੜੀ ਵਿੱਚ ਕੋਹਲੀ ਨੇ ਦੋ ਸੈਂਕੜੇ ਤੇ ਦੋ ਅਰਧ ਸੈਂਕੜੇ ਬਣਾਏ ਸੀ।
ਕੋਹਲੀ ਨੇ ਰਾਜਕੋਟ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ 40 ਤੇ 49 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਤੋਂ ਬਾਅਦ ਵਿਸਾਖਾਪਟਨਮ ਵਿੱਚ ਉਸ ਨੇ 167 ਤੇ 81 ਦੌੜਾਂ ਦੀ ਪਾਰੀ ਖੇਡੀ। ਮੁਹਾਲੀ ਵਿੱਚ ਕੋਹਲੀ ਨੇ 62 ਤੇ 6 ਦੌੜਾਂ ਦੀ ਪਾਰੀ ਖੇਡੀ। ਮੁੰਬਈ ਵਿੱਚ ਕੋਹਲੀ ਨੇ 235 ਦੌੜਾਂ ਬਣਾਈਆਂ ਤੇ ਫਿਰ ਚੇਨਈ ਵਿੱਚ 15 ਦੌੜਾਂ ਖੇਡੀਆਂ।