ਬਾਰਸੀਲੋਨਾ ਛੱਡਣ ਦੀ ਤਿਆਰੀ 'ਚ ਮੈਸੀ, ਖਰੀਦਣ ਵਾਲੇ ਨੂੰ ਚੁਕਾਉਣੀ ਪਵੇਗੀ ਭਾਰੀ ਕੀਮਤ
ਮੈਸੀ ਨੂੰ ਲੈ ਕੇ ਪਿਛਲੇ ਕੁਝ ਸਾਲਾਂ 'ਚ ਹਰ ਨਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਅਫਵਾਹਾਂ ਤੇ ਅਟਕਲਾਂ ਲਾਈਆਂ ਜਾਂਦੀਆਂ ਰਹੀਆਂ ਹਨ ਪਰ ਇਸ ਵਾਰ ਖੁਦ ਮੈਸੀ ਨੇ ਕਲੱਬ ਦੇ ਸਾਹਮਣੇ ਇਹ ਗੱਲ ਰੱਖੀ ਹੈ।
ਫੁਟਬਾਲ ਇਤਿਹਾਸ ਦੇ ਮਹਾਨ ਖਿਡਾਰੀਆਂ 'ਚੋਂ ਇੱਕ ਤੇ ਸਪੇਨ ਦੇ ਕਲੱਬ ਬਾਰਸੀਲੋਨਾ ਦੇ ਕਪਤਾਨ ਲਿਓਨੇਲ ਮੈਸੀ 20 ਸਾਲਾਂ ਤੋਂ ਬਾਅਦ ਕਲੱਬ ਛੱਡ ਸਕਦੇ ਹਨ। ਮੈਸੀ ਨੇ ਇਸ ਬਾਰੇ ਕਲੱਬ ਸਾਹਮਣੇ ਆਪਣੀ ਇੱਛਾ ਜ਼ਾਹਿਰ ਕੀਤੀ ਹੈ। ਯੂਰਪੀਅਨ ਮੀਡੀਆ 'ਚ ਛਪੀ ਰਿਪੋਰਟ ਮੁਤਾਬਕ ਮੈਸੀ ਨੇ ਮੰਗਲਵਾਰ ਆਪਣੀ ਖੁਆਹਿਸ਼ ਬਾਰੇ ਸਪੈਨਿਸ਼ ਕਲੱਬ ਨੂੰ ਜਾਣਕਾਰੀ ਦਿੱਤੀ ਹੈ।
ਮੈਸੀ ਦੀ ਕਪਤਾਨੀ 'ਚ ਸਪੇਨ ਦੇ ਕਲੱਬ ਨੂੰ ਚੈਂਪੀਅਨਸ ਲੀਗ ਦੇ ਕੁਆਰਟਰ ਫਾਈਲ 'ਚ ਬਾਇਰਲ ਮਿਊਨਿਖ ਖਿਲਾਫ 8-2 ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਹੀ ਇਹ ਚਰਚਾ ਚੱਲ ਰਹੀ ਸੀ ਕਿ ਮੈਸੀ ਬਾਰਸੀਲੋਨਾ ਛੱਡ ਕੇ ਕਿਸੇ ਦੂਜੇ ਕਲੱਬ 'ਚ ਖੇਡਣ ਜਾ ਸਕਦੇ ਹਨ।
ਮੈਸੀ ਨੂੰ ਲੈ ਕੇ ਪਿਛਲੇ ਕੁਝ ਸਾਲਾਂ 'ਚ ਹਰ ਨਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਅਫਵਾਹਾਂ ਤੇ ਅਟਕਲਾਂ ਲਾਈਆਂ ਜਾਂਦੀਆਂ ਰਹੀਆਂ ਹਨ ਪਰ ਇਸ ਵਾਰ ਖੁਦ ਮੈਸੀ ਨੇ ਕਲੱਬ ਦੇ ਸਾਹਮਣੇ ਇਹ ਗੱਲ ਰੱਖੀ ਹੈ। ਇਸ ਤੋਂ ਬਾਅਦ ਹੀ ਮੈਨਚੈਸਟਰ ਸਿਟੀ, ਪੀਐਸਜੀ ਜਿਹੇ ਵਿੱਤੀ ਤੌਰ 'ਤੇ ਮਜ਼ਬੂਤ ਕਲੱਬ ਪਹਿਲਾਂ ਹੀ ਮੈਸੀ ਨੂੰ ਆਪਣੀ ਟੀਮ 'ਚ ਸ਼ਾਮਲ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ।
ਪਿਛਲੇ ਹਫ਼ਤੇ ਹੀ ਬਾਰਸੀਲੋਨਾ ਦੇ ਨਵੇਂ ਕੋਚ ਰੋਨਾਲਡ ਕੌਮਨ ਨਾਲ ਮੈਸੀ ਦੀ ਗੱਲਬਾਤ ਤੋਂ ਬਾਅਦ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਅਰਜਨਟੀਨਾ ਦਾ ਇਹ ਦਿੱਗਜ਼ ਖਿਡਾਰੀ ਫਿਲਹਾਲ ਬਾਰਸੀਲੋਨਾ 'ਚ ਹੀ ਰਹੇਗਾ ਪਰ ਤਾਜ਼ਾ ਰਿਪੋਰਟਾਂ ਨੇ ਬਾਰਸੀਲੋਨਾ ਤੇ ਮੈਸੀ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਦਿੱਤਾ ਹੈ।
ਪਹਿਲਾਂ ਤੋਂ ਮਿੱਥੀ ਤਾਰੀਖ 'ਤੇ ਹੋਵੇਗੀ JET ਤੇ NEET ਦੀ ਪ੍ਰੀਖਿਆ, ਕੋਰੋਨਾ ਨਾਲ ਨਜਿੱਠਣ ਲਈ ਹੋਣਗੇ ਪ੍ਰਬੰਧ
ਸਾਵਧਾਨ! ਕੋਰੋਨਾ ਤੋਂ ਠੀਕ ਹੋਏ ਲੋਕ ਦੂਜੀ ਵਾਰ ਪੌਜ਼ੇਟਿਵ, ਵਿਗਿਆਨੀ ਹੈਰਾਨ
ਮੈਸੀ 2021 ਤਕ ਸਪੈਨਿਸ਼ ਕਲੱਬ ਨਾਲ ਕਾਨਟ੍ਰੈਕਟ 'ਚ ਹਨ। ਉਨਾਂ ਨੂੰ ਖਰੀਦ ਸਕਣਾ ਸੌਖਾ ਕੰਮ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਟ੍ਰਾਂਸਫਰ ਫੀਸ ਬੇਹੱਦ ਜ਼ਿਆਦਾ ਹੋਵੇਗੀ। ਇੱਕ ਅੰਦਾਜ਼ੇ ਮੁਤਾਬਕ ਕੋਈ ਵੀ ਕਲੱਬ ਟੀਮ ਜੇਕਰ ਮੈਸੀ ਨੂੰ ਖਰੀਦਣਾ ਚਾਹੁੰਦੀ ਹੈ ਤਾਂ ਉਸ ਨੂੰ ਬਤੌਰ ਟ੍ਰਾਂਸਫਰ ਫੀਸ ਬਾਰਸੀਲੋਨਾ ਨੂੰ ਲਗਪਗ 700 ਮਿਲੀਅਨ ਯੂਰੋ ਯਾਨੀ 6,160 ਕਰੋੜ ਰੁਪਏ ਦੇਣੇ ਪੈਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ