ਰੀਓ - ਦੇਵੇਂਦਰ ਝਾਜਰੀਆ ਰੀਓ ਪੈਰਾਲਿੰਪਿਕ 'ਚ ਗੋਲਡ ਮੈਡਲ ਜਿੱਤ ਕੇ ਖਬਰਾਂ 'ਚ ਛਾ ਗਏ ਹਨ। ਜੈਵਲਿਨ ਥ੍ਰੋਅ ਈਵੈਂਟ 'ਚ ਨਵਾਂ ਵਿਸ਼ਵ ਰਿਕਾਰਡ ਸਥਾਪਿਤ ਕਰ ਦੇਵੇਂਦਰ ਨੇ ਗੋਲਡ ਮੈਡਲ ਆਪਣੇ ਨਾਮ ਕੀਤਾ। ਇਹ ਦੇਵੇਂਦਰ ਦਾ ਦੂਜਾ ਓਲੰਪਿਕ ਗੋਲਡ ਮੈਡਲ ਹੈ। ਦੇਵੇਂਦਰ ਨੇ ਆਪਣਾ ਹੀ ਸਥਾਪਿਤ ਕੀਤਾ ਹੋਇਆ ਵਿਸ਼ਵ ਰਿਕਾਰਡ ਤੋੜ ਕੇ ਗੋਲਡ ਮੈਡਲ ਜਿੱਤਿਆ। ਦੇਵੇਂਦਰ ਨੇ F46 ਕੈਟੇਗਰੀ 'ਚ 63.97ਮੀਟਰ ਦੀ ਥ੍ਰੋਅ ਲਗਾ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ। 


  


ਦੇਵੇਂਦਰ ਦਾ ਜਨਮ ਰਾਜਸਥਾਨ ਦੇ ਚੁਰੂ ਜਿਲੇ 'ਚ ਇੱਕ ਸਾਧਾਰਨ ਪਰਿਵਾਰ 'ਚ ਹੋਇਆ ਸੀ। 8 ਸਾਲ ਦੀ ਉਮਰ 'ਚ ਇੱਕ ਰੁੱਖ 'ਤੇ ਚੜਦੇ ਹੋਏ ਦੇਵੇਂਦਰ ਦਾ ਹੱਥ ਇੱਕ ਤਾਰ ਨਾਲ ਜੁੜ ਗਿਆ ਜਿਸ ਕਾਰਨ ਉਨ੍ਹਾਂ ਨੇ ਆਪਣਾ ਖੱਬਾ ਹਥ ਗਵਾ ਦਿੱਤਾ। ਦੇਵੇਂਦਰ 'ਚ ਜਿੰਦਗੀ ਇੱਕ ਨਵਾਂ ਟੀਚਾ ਉਸ ਵੇਲੇ ਆਇਆ ਜਦ ਉਸਨੇ ਸਾਲ 1995 'ਚ ਸਕੂਲੀ ਪੈਰਾ-ਅਥਲੈਟਿਕਸ ਚੈਂਪੀਅਨਸ਼ਿਪਸ 'ਚ ਹਿੱਸਾ ਲੈਣਾ ਸ਼ੁਰੂ ਕੀਤਾ। 1997 'ਚ ਸਕੂਲੀ [ਪ੍ਰਤੀਯੋਗਤਾਵਾਂ 'ਚ ਦੇਵੇਂਦਰ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਉਨ੍ਹਾਂ ਦੇ ਕੋਚ ਰਿਪੁਦਮਨ ਸਿੰਘ ਨੇ ਉਨ੍ਹਾਂ ਨੂੰ ਖੇਡਾਂ ਨੂੰ ਗੰਭੀਰਤਾ ਨਾਲ ਲੈਣ ਲਈ ਹੌਂਸਲਾ ਦਿੱਤਾ। 


  

 

ਦੇਵੇਂਦਰ ਨੇ ਆਪਣਾ ਅੰਤਰਰਾਸ਼ਟਰੀ ਕਰੀਅਰ 2002 'ਚ ਪੁਸਾਨ (ਦਖਣੀ ਕੋਰੀਆ) 'ਚ ਏਸ਼ੀਆਈ ਖੇਡਾਂ ਨਾਲ ਸ਼ੁਰੂ ਕੀਤਾ ਸੀ। ਜੈਵਲਿਨ ਥ੍ਰੋਅ ਈਵੈਂਟ 'ਚ 2004 'ਚ ਏਥਨਜ਼ 'ਚ ਗੋਲਡ ਮੈਡਲ ਜਿੱਤਿਆ। ਸਾਲ 2008 ਅਤੇ 2012 'ਚ ਓਲੰਪਿਕਸ ਨੂੰ ਨਹੀਂ ਰਖਿਆ ਗਿਆ ਸੀ। 2004 'ਚ ਗੋਲਡ ਜਿੱਤਣ ਤੋਂ ਬਾਅਦ ਹੁਣ ਦੇਵੇਂਦਰ ਨੇ 12 ਸਾਲ ਬਾਅਦ ਫਿਰ ਤੋਂ ਗੋਲਡ ਜਿੱਤਿਆ ਹੈ। ਏਥਨਜ਼ ਪੈਰਾਲਿੰਪਿਕਸ 'ਚ ਦੇਵੇਂਦਰ ਨੇ 62.15 ਮੀਟਰ ਦੂਰ ਜੈਵਲਿਨ ਸੁੱਟਿਆ ਸੀ। ਰੀਓ ਓਲੰਪਿਕਸ 'ਚ ਆਪਣਾ ਹੀ ਰਿਕਾਰਡ ਤੋੜਦੇ ਹੋਏ ਦੇਵੇਂਦਰ ਨੇ 63.97 ਮੀਟਰ ਦਾ ਥ੍ਰੋਅ ਲਗਾ ਕੇ ਗੋਲਡ ਮੈਡਲ 'ਤੇ ਕਬਜਾ ਕੀਤਾ। 


  

 

36 ਸਾਲ ਦੇ ਦੇਵੇਂਦਰ ਨੇ ਰੀਓ ਪੈਰਾਲਿੰਪਿਕਸ 'ਚ ਤਿਰੰਗਾ ਚੁੱਕ ਭਾਰਤੀ ਦਲ ਦੀ ਅਗੁਆਈ ਕੀਤੀ। ਦੇਵੇਂਦਰ ਨੂੰ ਸਾਲ 2005 'ਚ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਲ 2012 'ਚ ਦੇਵੇਂਦਰ ਨੂੰ ਪਦਮਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਹਾਸਿਲ ਓਹ ਪਹਿਲੇ ਪੈਰਾਲਿੰਪਿਕ ਖਿਡਾਰੀ ਸਨ। ਭਾਰਤੀ ਰੇਲਵੇ 'ਚ ਕੰਮ ਕਰਨ ਵਾਲੇ ਦੇਵੇਂਦਰ ਆਪਣੇ ਪਤਨੀ ਅਤੇ ਬੇਟੀ ਨਾਲ ਜੈਪੁਰ 'ਚ ਰਹਿੰਦੇ ਹਨ। ਓਹ ਰਾਜਸਥਾਨ ਦੀ ਪੈਰਾਲਿੰਪਿਕ ਕਮੇਟੀ ਦੇ ਮੈਂਬਰ ਹਨ।