(Source: ECI/ABP News/ABP Majha)
Mann Kaur Health Updates: 105 ਸਾਲਾ ਐਥਲੀਟ ਮਾਨ ਕੌਰ ਦੀ ਵਿਗੜੀ ਸਿਹਤ, ਡੇਰਾਬੱਸੀ ਦੇ ਹਸਪਤਾਲ ‘ਚ ਦਾਖਲ
ਦੇਸ਼ ਦੀ ਸਭ ਤੋਂ ਬਜ਼ੁਰਗ ਐਥਲੀਟ ਮਾਨ ਕੌਰ ਦੀ ਸਿਹਤ ਬੀਤੇ ਕੁਝ ਦਿਨਾਂ ਤੋਂ ਖਰਾਬ ਚੱਲ ਰਹੀ ਹੈ। ਉਨ੍ਹਾਂ ਨੂੰ ਬੀਤੇ ਦਿਨ ਡੇਰਾਬੱਸੀ ਦੇ ਦੇਵੀਨਗਰ ਵਿਖੇ ਸਥਿਤ ਆਯੂਰਵੈਦਿਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਚੰਡੀਗੜ੍ਹ: ਦੇਸ਼ ਦੀ ਸਭ ਤੋਂ ਬਜ਼ੁਰਗ ਐਥਲੀਟ ਮਾਨ ਕੌਰ ਦੀ ਸਿਹਤ ਬੀਤੇ ਕੁਝ ਦਿਨਾਂ ਤੋਂ ਖਰਾਬ ਚੱਲ ਰਹੀ ਹੈ। ਉਨ੍ਹਾਂ ਨੂੰ ਬੀਤੇ ਦਿਨ ਡੇਰਾਬੱਸੀ ਦੇ ਦੇਵੀਨਗਰ ਵਿਖੇ ਸਥਿਤ ਆਯੂਰਵੈਦਿਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਾਨ ਕੌਰ ਦੇ ਬੇਟੇ ਗੁਰਦੇਵ ਸਿੰਘ ਖੁਦ ਵੀ ਉਹਨਾਂ ਦੇ ਇਲਾਜ ਵਿਚ ਲੱਗੇ ਹੋਏ ਹਨ।
ਐਥਲੀਟ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਇਨ੍ਹਾਂ ਦਿਨੀਂ ਤਰਲ ਖੁਰਾਕ ਹੀ ਲੈ ਰਹੀ ਹੈ। ਦਰਅਸਲ ਅਥਲੈਟਿਕਸ ਵਿਚ ਕਈ ਰਿਕਾਰਡ ਬਣਾ ਚੁੱਕੀ 105 ਸਾਲਾ ਮਾਨ ਕੌਰ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਹੈ। ਇਸ ਕਾਰਨ ਉਨ੍ਹਾਂ ਦੇ ਸਰੀਰ ਵਿਚ ਕਮਜ਼ੋਰੀ ਵਧਦੀ ਜਾ ਰਹੀ ਹੈ। ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਮਾਨ ਕੌਰ ਦਾ ਕੈਂਸਰ ਲੀਵਰ ਤੱਕ ਫੈਲ ਚੁੱਕਿਆ ਹੈ ਤੇ ਇਸ ਉਮਰ ਵਿਚ ਆਪਰੇਸ਼ਨ ਕਰਨਾ ਮੁਸ਼ਕਿਲ ਹੈ, ਇਸ ਲਈ ਉਨ੍ਹਾਂ ਨੂੰ ਹੋਮਿਓਪੈਥੀ ਦਵਾਈ ਦਿੱਤੀ ਜਾ ਰਹੀ ਹੈ।
ਦੱਸ ਦਈਏ ਕਿ ਬਜ਼ੁਰਗ ਐਥਲੀਟ ਮਾਨ ਕੌਰ ਅੰਤਰਰਾਸ਼ਟਰੀ ਪੱਧਰ ’ਤੇ 35 ਤੋਂ ਵੀ ਜ਼ਿਆਦਾ ਵੱਖ-ਵੱਖ ਇਵੈਂਟ ਵਿਚ ਮੈਡਲ ਜਿੱਤ ਚੁੱਕੀ ਹੈ। ਉਹਨਾਂ ਨੇ ਅਪਣੇ ਨਾਂਅ ਕਈ ਰਿਕਾਰਡ ਦਰਜ ਕਰਕੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਦੇ ਚਲਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਲ 2019 ਵਿਚ ਉਹਨਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਸੀ।
ਐਥਲੀਟ ਮਾਨ ਕੌਰ ਨੇ 93 ਸਾਲ ਦੀ ਉਮਰ ਵਿਚ ਦੌੜਨਾ ਸ਼ੁਰੂ ਕੀਤਾ। ਮਾਨ ਕੌਰ ਨੇ 2007 ਵਿਚ ਚੰਡੀਗੜ੍ਹ ਮਾਸਟਰਜ਼ ਅਥਲੈਟਿਕਸ ਵਿਚ ਅਪਣਾ ਪਹਿਲਾ ਤਮਗ਼ਾ ਜਿਤਿਆ ਸੀ। ਉਹ 2017 ਵਿਚ ਆਕਲੈਂਡ ਵਿਚ ਵਿਸ਼ਵ ਮਾਸਟਰਜ਼ ਖੇਡਾਂ ਵਿਚ 100 ਮੀਟਰ ਦੀ ਦੌੜ ਜਿੱਤ ਕੇ ਸੁਰਖੀਆਂ ਵਿਚ ਆਈ ਸੀ।
ਇਹ ਵੀ ਪੜ੍ਹੋ: Covid-19 Vaccine: ਵੱਡੀ ਰਾਹਤ: ਕੋਵਿਡ -19 ਦੀ ਵੈਕਸੀਨ ਸਤੰਬਰ ਤੋਂ 12-18 ਸਾਲ ਦੇ ਬੱਚਿਆਂ ਲਈ ਹੋ ਸਕਦੀ ਉਪਲਬਧ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904