ਪੜਚੋਲ ਕਰੋ
ਧੋਨੀ ਨੂੰ ਸ਼ੌਕ ਮੋਟਸਕਾਈਕਲਾਂ ਦਾ...ਰਾਜਦੂਤ ਤੋਂ ਲੈ ਕੇ ਕਾਵਾਸਾਕੀ Ninja ਦੀ ਕਰਦੇ ਸਵਾਰੀ
1/6

ਵਿਸ਼ਵ ਕੱਪ ਜੇਤੂ ਕਪਤਾਨ 2019 ਦੇ ਵਿਸ਼ਵ ਕੱਪ ਵਿੱਚ ਵੀ ਚੰਗਾ ਜ਼ੋਰ ਲਾ ਰਹੇ ਹਨ। ਅੱਜ ਧੋਨੀ 38 ਸਾਲ ਦੇ ਹੋ ਗਏ ਹਨ। ਭਾਰਤੀ ਕ੍ਰਿਕੇਟ ਦੇ ਥੰਮ੍ਹ ਮੰਨੇ ਜਾਂਦੇ ਮਹੇਂਦਰ ਸਿੰਘ ਧੋਨੀ ਮੋਟਰਸਾਈਕਲ ਚਲਾਉਣ ਦੇ ਕਾਫੀ ਸ਼ੌਕੀਨ ਹਨ। ਅੱਜ ਜਨਮ ਦਿਨ ਮੌਕੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਧੋਨੀ ਕਿਹੜੇ ਕਿਹੜੇ ਮੋਟਰਸਾਈਕਲ ਦੀ ਸਵਾਰੀ ਕਰਦੇ ਹਨ।
2/6

ਇਹ ਤਸਵੀਰ 17 ਨਵੰਬਰ 2008 ਦੀ ਹੈ ਜਦ ਧੋਨੀ ਨੇ ਇੰਦੌਰ ਵਿੱਚ ਇੰਗਲੈਂਡ ਖ਼ਿਲਾਫ ਮੈਚ ਜਿੱਤ ਤਾਂ ਉਨ੍ਹਾਂ ਯੁਵਰਾਜ ਸਿੰਘ ਨਾਲ ਮੈਦਾਨ ਦੀ ਗੇੜੀ ਮਾਰੀ ਸੀ।
3/6

BSA Goldstar ਧੋਨੀ ਦੇ ਗੈਰੇਜ ਦਾ ਇੱਕ ਹੋਰ ਗਹਿਣਾ ਹੈ। ਇਹ ਬਰਤਾਨਵੀ ਮੋਟਰਸਾਈਕਲ ਨਿਰਮਾਤਾਵਾਂ ਦਾ ਪਹਿਲਾ ਮੋਟਸਾਈਕਲ ਹੈ ਜਿਸ ਦਾ 500 ਸੀਸੀ ਦਾ ਇੰਜਣ ਬਾਵਜੂਦ 180 ਕਿਲੋਮੀਟਕ ਪ੍ਰਤੀ ਘੰਟੇ ਤਕ ਦੀ ਰਫ਼ਤਾਰ ਨਾਲ ਦੌੜ ਸਕਦਾ ਹੈ। ਪਰ ਜਿਵੇਂ ਪੰਜਾਬ ਵਿੱਚ ਬੁਲੇਟ ਦੀ ਚੜ੍ਹਤ ਹੈ, ਇਸ ਮੋਟਰਸਾਈਕਲ ਦੀ ਵੀ ਸਰਦਾਰੀ ਸੀ।
4/6

Kawasaki Ninja ZX-14R ਚਾਰ ਸਲੰਡਰ ਦਾ 1441 ਸੀਸੀ ਦੇ ਇੰਜਣ ਵਾਲਾ ਮੋਟਸਾਈਕਲ ਹੈ, ਜੋ ਧਮਾਕੇਦਾਰ 197.39 ਹਾਰਸ ਪਾਵਰ ਦੀ ਤਾਕਤ ਪੈਦਾ ਕਰਦਾ ਹੈ। 335 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਨ ਦੀ ਸਮਰੱਥਾ ਰੱਖਣ ਵਾਲੇ ਇਸ ਮੋਟਰਸਾਈਕਲ ਦੀ ਕੀਮਤ 16.80 ਲੱਖ ਰੁਪਏ ਹੈ।
5/6

ਯਾਮਹਾ ਥੰਡਰਕੈਟ ਆਪਣੇ ਸਮੇਂ ਦੀ ਕਾਫੀ ਪ੍ਰਸਿੱਧ ਬਾਈਕ ਸੀ। ਧੋਨੀ ਦੀ ਇਸ ਬਾਈਕ ਤੇ ਕਾਵਾਸਾਕੀ ਨਿੰਜਾ ZX-14R ਨਾਲ ਯਾਦਗਾਰੀ ਤਸਵੀਰ ਹੈ। ਧੋਨੀ ਨੇ ਇਹ ਮੋਟਰਸਾਈਕਲ ਕ੍ਰਿਕੇਟ ਦੀ ਕਮਾਈ ਤੋਂ ਬਣਾਏ।
6/6

ਰਾਜਦੂਤ- ਮਹਿੰਦਰ ਸਿੰਘ ਧੋਨੀ ਦੀ ਪਹਿਲਾ ਮੋਟਰਸਾਈਕਲ ਰਾਜਦੂਤ ਯਾਨੀ Yamaha RD350 ਸੀ। ਉਨ੍ਹਾਂ ਇਹ ਮੋਟਰਸਾਈਕਲ ਸਿਰਫ 4,500 ਰੁਪਏ ਵਿੱਚ ਖਰੀਦਿਆ ਸੀ।
Published at : 07 Jul 2019 04:28 PM (IST)
View More




















