ਧੋਨੀ ਨੇ ਖਰੀਦੀ ਕਰੋੜਾਂ ਦੀ 'ਜੀਪ', ਪਤਨੀ ਨੇ ਇੰਝ ਕੀਤੀ ਘੁੰਡ ਚੁਕਾਈ
ਜੇਕਰ ਕਾਰ ਦੀ ਗੱਲ ਕਰੀਏ ਤਾਂ ਜੀਪ ਕੰਪਨੀ ਦੀ ‘ਗ੍ਰੈਂਡ ਚੇਰੋਕੀ’ ਸਭ ਤੋਂ ਮਹਿੰਗੀ SUV ਹੈ। ਇਹ ਪੰਜ ਸੀਟਰ ਕਾਰ ਹੈ ਜਿਸ ‘ਚ 3604 ਸੀਸੀ ਇੰਜਣ ਹੈ। ਇਹ ਕਾਰ ਆਪਣੇ ਦਮਦਾਰ ਇੰਜਣ ਤੇ ਸੋਹਣੀ ਦਿੱਖ ਕਰਕੇ ਮਸ਼ਹੂਰ ਹੈ।
Download ABP Live App and Watch All Latest Videos
View In Appਧੋਨੀ ਇਨ੍ਹੀਂ ਦਿਨੀਂ ਆਪਣੇ ਘਰ ਨਹੀਂ ਹਨ, ਉਹ ਭਾਰਤੀ ਫ਼ੌਜ ਦੇ ਨਾਲ ਕਸ਼ਮੀਰ ‘ਚ ਟ੍ਰੇਨਿੰਗ ਲੈ ਰਹੇ ਹਨ, ਜਿਸ ਦੀਆਂ ਤਸਵੀਰਾਂ ਆਏ ਦਿਨ ਸੋਸ਼ਲ ਮੀਡੀਆ ‘ਤੇ ਛਾ ਜਾਂਦੀਆਂ ਹਨ।
ਇਹ ਕਾਰ ਹੈ ‘Grand Cherokee’। ਇਸ ਕਾਰ ਦੀ ਖ਼ੂਬੀਆਂ ਦੇਖਣ ਤੋਂ ਬਾਅਦ ਮਾਹੀ ਇਸ ਕਾਰ ਨੂੰ ਆਪਣੇ ਘਰ ਲੈ ਕੇ ਆਏ ਹਨ। ਇਸ ਦੀ ਤਸਵੀਰ ਉਨ੍ਹਾਂ ਦੀ ਪਤਨੀ ਸਾਕਸ਼ੀ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ। ਇਸ ਦੇ ਨਾਲ ਹੀ ਸਾਕਸ਼ੀ ਨੇ ਇਸ ਨੂੰ ਕੈਪਸ਼ਨ ਵੀ ਦਿੱਤਾ।
ਹੁਣ ਉਸ ਦੇ ਗੈਰਾਜ ‘ਚ ਇੱਕ ਹੋਰ ਨਵੀਂ ਕਾਰ ਸ਼ਾਮਲ ਹੋਈ ਹੈ। ਜੀ ਹਾਂ, ਧੋਨੀ ਨੇ ਹਾਲ ਹੀ ‘ਚ ਨਵੀਂ ਕਾਰ ਖਰੀਦੀ ਹੈ, ਜਿਸ ਦੀ ਭਾਰਤ ‘ਚ ਕੀਮਤ 1.07 ਕਰੋੜ ਰੁਪਏ ਹੈ।
ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਵਿਕੇਟਕੀਪਰ ਮਹੇਂਦਰ ਸਿੰਘ ਧੋਨੀ ਨੂੰ ਗੱਡੀਆਂ ਦਾ ਕਾਫੀ ਸ਼ੌਕ ਹੈ ਇਸ ਬਾਰੇ ਸਭ ਜਾਣਦੇ ਹਨ। ਉਨ੍ਹਾਂ ਕੋਲ ਕਾਰਾਂ ਤੇ ਮੋਟਰਸਾਈਕਲਾਂ ਦੀ ਵਧੀਆ ਕੁਲੈਕਸ਼ਨ ਹੈ। ਮਾਹੀ ਕੋਲ ਔਡੀ ਤੋਂ ਲੈ ਕੇ ਬੀਐਮਡਬਲਿਊ ਤਕ ਕਈ ਕਾਰਾਂ ਹਨ।
- - - - - - - - - Advertisement - - - - - - - - -