1….ਟੀਮ ਇੰਡੀਆ ਨੇ ਇੰਗਲੈਂਡ ਨੂੰ ਦੂਜੇ ਟੈਸਟ ਮੈਚ ‘ਚ ਮਾਤ ਦੇਕੇ 5 ਮੈਚਾਂ ਦੀ ਸੀਰੀਜ਼ ‘ਚ 1-0 ਦੀ ਲੀਡ ਹਾਸਿਲ ਕਰ ਲਈ ਹੈ। ਟੀਮ ਇੰਡੀਆ ਨੇ ਇੰਗਲੈਂਡ ਨੂੰ 246 ਰਨ ਨਾਲ ਹਰਾ ਕੇ ਦੂਜਾ ਟੈਸਟ ਆਪਣੇ ਨਾਮ ਕੀਤਾ।
2...ਟੀਮ ਇੰਡੀਆ ਲਈ ਅਸ਼ਵਿਨ ਅਤੇ ਜਯੰਤ ਯਾਦਵ ਨੇ 3-3 ਵਿਕਟ ਹਾਸਿਲ ਕੀਤੇ। ਜਡੇਜਾ ਅਤੇ ਸ਼ਮੀ ਨੇ 2-2 ਵਿਕਟ ਝਟਕੇ। ਜਡੇਜਾ ਨੇ ਦਮਦਾਰ ਗੇਂਦਬਾਜ਼ੀ ਕਰਦਿਆਂ 34 ਓਵਰਾਂ ‘ਚ 35 ਰਨ ਦੇਕੇ 2 ਵਿਕਟ ਹਾਸਿਲ ਕੀਤੇ।
3...ਟੀਮ ਇੰਡੀਆ ਲਈ ਪਹਿਲੀ ਪਾਰੀ ‘ਚ ਸੈਂਕੜਾ (167 ਰਨ) ਅਤੇ ਦੂਜੀ ਪਾਰੀ ‘ਚ ਅਰਧ-ਸੈਂਕੜਾ (81 ਰਨ) ਜੜਨ ਵਾਲੇ ਕਪਤਾਨ ਵਿਰਾਟ ਕੋਹਲੀ ਨੂੰ ‘ਮੈਨ ਆਫ ਦ ਮੈਚ’ ਚੁਣਿਆ ਗਿਆ। ਵਿਰਾਟ ਕੋਹਲੀ ਆਸਰੇ ਟੀਮ ਇੰਡੀਆ ‘ਵਿਰਾਟ’ ਜਿੱਤ ਦਰਜ ਕਰਨ ‘ਚ ਕਾਮਯਾਬ ਹੋਈ।
4….ਇਸ ਜਿੱਤ ਦੇ ਨਾਲ ਹੀ ਵਿਰਾਟ ਕੋਹਲੀ ਬਿਨਾਂ ਹਾਰ ਲਗਾਤਾਰ ਕਪਤਾਨੀ ਕਰਨ ਵਾਲੇ ਭਾਰਤੀ ਕਪਤਾਨਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਏ ਹਨ । ਵਿਰਾਟ ਲਗਾਤਾਰ 15 ਮੈਚ ਜਿੱਤ ਅਜ਼ਹਰੂਦੀਨ ਦੇ 14 ਮੈਚਾਂ ਦੇ ਰਿਕਾਰਡ ਤੋਂ ਅੱਗੇ ਹਨ ਜਦਕਿ ਸੁਨੀਲ ਗਵਾਸਕਰ ਅਤੇ ਕਪਿਲ ਦੇਵ ਲਿਸਟ 'ਚ ਹਾਲੇ ਵੀ ਅੱਗੇ ਹਨ।
5….ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਨੇ ਵਿਸ਼ਵ ਦੇ ਨੰਬਰ ਦੋ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਹਰਾ ਕੇ ਏ.ਟੀ.ਪੀ. ਵਰਲਡ ਟੂਰ ਫਾਈਨਲਜ਼ ਦਾ ਖਿਤਾਬ ਆਪਣੇ ਨਾਂ ਕਰ ਲਿਆ । ਮਰੇ ਨੇ ਜੋਕੋਵਿਚ ਨੂੰ 6-3, 6-4 ਨਾਲ ਹਰਾ ਕੇ ਜਿੱਤ ਦਰਜ ਕੀਤੀ।