ਗੋਲਡ ਕੋਸਟ: ਭਾਰਤ ਦੇ 19 ਸਾਲ ਦੇ ਮੁੱਕੇਬਾਜ਼ ਨਮਨ ਤੰਵਰ ਆਸਟ੍ਰੇਲੀਆ ਵਿੱਚ ਖੇਡੇ ਜਾ ਰਹੇ 21ਵੇਂ ਕਾਮਨਵੈਲਥ ਗੇਮਜ਼ ਵਿੱਚ 91 ਕਿਲੋਗ੍ਰਾਮ ਇਵੈਂਟ ਵਿੱਚ ਸੈਮੀਫਾਇਨਲ ਵਿੱਚ ਹਾਰ ਗਏ। ਇਸ ਹਾਰ ਦੇ ਬਾਵਜੂਦ ਨਮਨ ਨੇ ਬ੍ਰਾਂਜ਼ ਮੈਡਲ 'ਤੇ ਕਬਜ਼ਾ ਕਰ ਲਿਆ ਹੈ। ਭਾਰਤੀ ਮੁੱਕੇਬਾਜ਼ਾਂ ਦੇ ਮਾਮਲੇ ਵਿੱਚ ਦਿਲਚਪ ਗੱਲ ਇਹ ਹੈ ਕਿ ਉਹ ਇਨ੍ਹਾਂ ਖੇਡਾਂ ਵਿੱਚ ਇਸ ਪੜਾਅ 'ਤੇ ਹਨ ਕਿ ਸਾਰੇ ਘੱਟੋ-ਘੱਟ ਕਾਂਸੇ ਦਾ ਤਗ਼ਮਾ ਤਾਂ ਜ਼ਰੂਰ ਲੈ ਕੇ ਆਉਣਗੇ।
ਭਾਰਤ ਦੇ ਨੌਜਵਾਨ ਮੁੱਕੇਬਾਜ਼ ਨੇ ਆਪਣੇ ਤੋਂ ਅੱਠ ਸਾਲ ਵੱਡੇ ਅਤੇ ਜ਼ਿਆਦਾ ਤਜ਼ਰਬੇਕਾਰ ਆਸਟ੍ਰੇਲੀਆ ਦੇ ਜੇਸਨ ਵਹਾਟਲੀ ਨੂੰ ਕਰੜੀ ਟੱਕਰ ਦਿੱਤੀ ਪਰ ਨਮਨ ਨੂੰ 4-0 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਿਵਾਨੀ ਦੇ 19 ਸਾਲ ਦੇ ਮੁੱਕੇਬਾਜ਼ ਨਮਨ ਨੇ ਸੈਮੀਫਾਇਨਲ ਵਿੱਚ ਪਹੁੰਚਣ ਕਾਰਨ ਬ੍ਰਾਂਜ਼ ਮੈਡਲ ਨਾਲ ਸਬਰ ਕਰਨਾ ਪਿਆ।
ਕਾਮਨਵੇਲਥ ਖੇਡਾਂ ਵਿੱਚ ਭਾਰਤ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ 9ਵੇਂ ਦਿਨ ਵੀ ਜਾਰੀ ਹੈ। ਕਾਮਨਵੈਲਥ ਖੇਡਾਂ ਵਿੱਚ ਭਾਰਤ ਹੁਣ ਤਕ 16 ਗੋਲਡ ਮੈਡਲ ਜਿੱਤ ਕੇ ਤੀਜੇ ਨੰਬਰ 'ਤੇ ਚੱਲ ਰਿਹਾ ਹੈ। ਸਭ ਤੋਂ ਜ਼ਿਆਦਾ ਗੋਲਡ ਆਸਟ੍ਰੇਲੀਆ ਤੇ ਦੂਜੇ ਨੰਬਰ 'ਤੇ ਇੰਗਲੈਂਡ ਦੇ ਖਿਡਾਰੀ ਹਨ।