Neeraj Chopra in Maldives: ਨੀਰਜ ਚੋਪੜਾ ਨੇ ਸਮੁੰਦਰ ਦੀ ਡੂੰਘਾਈ 'ਚ ਕੀਤਾ ਜੈਵਲਿਨ ਥ੍ਰੋਅ, Video Viral
23 ਸਾਲਾ ਨੀਰਜ ਚੋਪੜਾ ਇਸ ਸਮੇਂ ਮਾਲਦੀਵ 'ਚ ਹੈ। ਉਸਨੇ ਇੰਸਟਾਗ੍ਰਾਮ 'ਤੇ ਖੁਦ ਸਕੂਬਾ ਡਾਈਵਿੰਗ ਕਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ। ਜਿਸ ਵਿੱਚ ਉਹ ਜੈਵਲਿਨ ਸੁੱਟਦੇ ਹੋਏ ਨਜ਼ਰ ਆ ਰਹੇ ਹਨ।
ਨਵੀਂ ਦਿੱਲੀ: ਟੋਕੀਓ ਓਲੰਪਿਕ ਵਿੱਚ ਭਾਰਤ ਦਾ ਪਹਿਲਾ ਅਥਲੈਟਿਕਸ ਓਲੰਪਿਕ ਸੋਨ ਤਮਗਾ ਜਿੱਤਣ ਵਾਲਾ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਪਿਛਲੇ ਕੁਝ ਮਹੀਨਿਆਂ ਤੋਂ ਸੁਰਖੀਆਂ 'ਚ ਹੈ। ਉਹ ਆਪਣੀ ਸਫਲਤਾ ਦਾ ਪੂਰਾ ਜਸ਼ਨ ਮਨਾ ਰਿਹਾ ਹੈ। ਅਤੇ ਅਗਲੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਉਹ ਆਪਣੀ ਜਿੱਤ ਦਾ ਅਨੰਦ ਲੈ ਰਿਹਾ ਹੈ। 23 ਸਾਲਾ ਨੀਰਜ ਪਿਛਲੇ ਕੁਝ ਦਿਨਾਂ ਤੋਂ ਮਾਲਦੀਵ 'ਚ ਛੁੱਟੀਆਂ ਮਨਾ ਰਿਹਾ ਹੈ।
ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਉਸਨੇ ਪ੍ਰਸ਼ੰਸਕਾਂ ਨੂੰ ਆਪਣੀ ਛੁੱਟੀਆਂ ਦੀ ਝਲਕ ਦਿਖਾਈ। ਇਸ ਦੇ ਨਾਲ ਹੀ ਉਸ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਸਕੂਬਾ ਡਾਈਵਿੰਗ ਕਰਦੇ ਸਮੇਂ ਨੀਰਜ ਚੋਪੜਾ ਜੈਵਲਿਨ ਸੁੱਟਦੇ ਹੋਏ ਅਤੇ ਫਿਰ ਇਸ ਦਾ ਜ਼ਸ਼ਨ ਮਨਾਉਂਦੇ ਹੋਏ ਦਿਖਾਈ ਦੇ ਰਹੇ ਹਨ।
View this post on Instagram
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਲਿਖਿਆ ਕਿ ਚਾਹੇ ਅਸਮਾਨ ਵਿੱਚ ਹੋਵੇ, ਜ਼ਮੀਨ 'ਤੇ ਹੋਵੇ ਜਾਂ ਪਾਣੀ ਦੇ ਅੰਦਰ, ਮੈਂ ਹਮੇਸ਼ਾਂ ਜੈਵਲਿਨ ਬਾਰੇ ਸੋਚਦਾ ਹਾਂ। ਉਸ ਨੇ ਮਜ਼ਾਕਿਆ ਲਹਿਜ਼ੇ ਨਾਲ ਕਿਹਾ ਕਿ ਟ੍ਰੇਨਿੰਗ ਸ਼ੁਰੂ ਹੋ ਗਈ ਹੈ। ਏਆਰ ਰਹਿਮਾਨ ਦਾ ਦੇਸ਼ ਭਗਤ ਗੀਤ ਵੰਦੇ ਮਾਤਰਮ ਵੀ ਬੈਕਗ੍ਰਾਉਂਡ ਵਿੱਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ: Farmers Protest: ਇੱਕ ਵਾਰ ਫਿਰ ਕਿਸਾਨ ਅੰਦੋਲਨ 'ਤੇ ਬੋਲੇ ਹਰਿਆਣਾ ਦੇ ਗ੍ਰਹਿ ਮੰਤਰੀ, ਕਿਹਾ ਹਿੰਸਕ ਹੁੰਦਾ ਜਾ ਰਿਹਾ ਅੰਦੋਲਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: