ਪੜਚੋਲ ਕਰੋ
Advertisement
ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ, ਪਤਨੀ ਵੀ ਹੋਈ ਮਹਾਮਾਰੀ ਦਾ ਸ਼ਿਕਾਰ
ਦੁਨੀਆ ਦੇ ਨੰਬਰ ਵਨ ਟੈਨਿਸ ਖਿਡਾਰੀ ਨੇ ਹਾਲ ਹੀ ‘ਚ ਐਡਰੀਆ ਟੂਰ ਵਿਚ ਹਿੱਸਾ ਲਿਆ। ਇਸ ਦੌਰੇ ਵਿਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਖਿਡਾਰੀ ਮਹਾਮਾਰੀ ਦਾ ਸ਼ਿਕਾਰ ਹੋਏ ਹਨ।
ਨਵੀਂ ਦਿੱਲੀ: ਦੁਨੀਆ ਦੇ ਨੰਬਰ ਵਨ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੀ ਕੋਰੋਨਾਵਾਇਰਸ ਰਿਪੋਰਟ ਸਕਾਰਾਤਮਕ ਆਈ ਹੈ। ਜੋਕੋਵਿਚ ਨੇ ਸੋਮਵਾਰ ਨੂੰ ਕੋਵਿਡ-19 ਟੈਸਟ ਕਰਵਾਇਆ ਅਤੇ ਅਗਲੇ ਹੀ ਦਿਨ ਉਸਦੀ ਰਿਪੋਰਟ ਆਈ। ਜੋਕੋਵਿਚ ਤੋਂ ਇਲਾਵਾ ਉਸ ਦੀ ਪਤਨੀ ਵੀ ਕੋਰੋਨਾ ਸਕਾਰਾਤਮਕ ਪਾਈ ਗਈ ਹੈ। ਇਹ ਰਾਹਤ ਦੀ ਗੱਲ ਹੈ ਕਿ ਜੋਕੋਵਿਚ ਦੇ ਬੱਚਿਆਂ ਦੀ ਕੋਵਿਡ-19 ਰਿਪੋਰਟ ਨਕਾਰਾਤਮਕ ਰਹੀ ਹੈ। ਜੋਕੋਵਿਚ ਨੇ ਹਾਲ ਹੀ ਵਿੱਚ ਐਡਰੀਆ ਟੂਰ ਵਿੱਚ ਹਿੱਸਾ ਲਿਆ ਸੀ। ਦੱਸ ਦਈਏ ਕਿ ਇਸ ਦੌਰੇ ਵਿਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਖਿਡਾਰੀਆਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।
ਕੋਰੋਨਾਵਾਇਰਸ ਦੀ ਰਿਪੋਰਟ ਪੌਜ਼ੇਟਿਵ ਆਉਣ ਤੋਂ ਪਹਿਲਾਂ ਜੋਕੋਵਿਚ ਐਡਰੀਆ ਟੂਰ ਵਿਚ ਹਿੱਸਾ ਲੈਣ ਕਰਕੇ ਕਈਆਂ ਦੇ ਨਿਸ਼ਾਨੇ 'ਤੇ ਸੀ। ਬ੍ਰਿਟੇਨ ਦੇ ਡੇਨ ਇਵਾਨਜ਼ ਨੇ ਵਿਸ਼ਵ ਦੇ ਪਹਿਲੇ ਨੰਬਰ ਦੇ ਪੁਰਸ਼ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਖੂਬ ਸੁਣਾਇਆ। ਉਸਨੇ ਕਿਹਾ ਹੈ ਕਿ ਜੋਕੋਵਿਚ ਨੂੰ ਗਰਿਗੋਰ ਦਿਮਿਤ੍ਰੋਵ ਅਤੇ ਬੋਰਨਾ ਕੋਰਿਕ ਲਈ ਕੋਵਿਡ-19 ਲਈ ਟੈਸਟ ਸਕਾਰਾਤਮਕ ਆਉਣ ਲਈ ਕੁਝ ਜ਼ਿੰਮੇਵਾਰੀ ਮਹਿਸੂਸ ਕਰਨੀ ਚਾਹੀਦੀ ਹੈ। ਦੱਸ ਦਈਏ ਕਿ ਇਹ ਦੋਵੇਂ ਖਿਡਾਰੀ ਐਡਰੀਆ ਟੂਰ ਵਿੱਚ ਹਿੱਸਾ ਲੈਂਦੇ ਹੋਏ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਏ ਸੀ।
ਦੱਸ ਦਈਏ ਕਿ ਜੋਕੋਵਿਚ ਤੋਂ ਪਹਿਲਾਂ ਖੇਡ ਜਗਤ ਦੇ ਕਈ ਵੱਡੇ ਸਿਤਾਰੇ ਕੋਰੋਨਾ ਸਕਾਰਾਤਮਕ ਪਾਏ ਗਏ ਹਨ। ਪਾਕਿਸਤਾਨ ਕ੍ਰਿਕਟ ਟੀਮ ਦੇ ਤਿੰਨ ਖਿਡਾਰੀ ਸ਼ਾਦਾਬ ਖ਼ਾਨ, ਹਰੀਸ ਰਾਉਫ ਅਤੇ ਹੈਦਰ ਅਲੀ ਦੀ ਕੋਰੋਨਾ ਰਿਪੋਰਟ ਸੋਮਵਾਰ ਨੂੰ ਪੌਜ਼ੇਟਿਵ ਆਈ। ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਅਤੇ ਬੰਗਲਾਦੇਸ਼ ਦੇ ਸਾਬਕਾ ਕਪਤਾਨ ਮਸ਼ਰਫ ਮੁਰਤਜ਼ਾ ਵੀ ਕੋਰੋਨਾ ਸਕਾਰਾਤਮਕ ਪਾਏ ਗਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਜਲੰਧਰ
ਸਪੋਰਟਸ
ਕਾਰੋਬਾਰ
Advertisement