Tokyo Olympics: ਪਹਿਲੇ ਮੈਚ ਦੌਰਾਨ ਹੀ ਓਲੰਪਿਕ ਤੋਂ ਬਾਹਰ ਹੋਈ ਲੁਧਿਆਣਾ ਦੀ ਮੁੱਕੇਬਾਜ਼ ਸਿਮਰਨਜੀਤ ਕੌਰ ਬਾਠ
ਸਿਮਰਨਜੀਤ ਨੂੰ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਸ਼ੁਰੂਆਤ ਸਿਮਰਨਜੀਤ ਨੇ ਚੰਗੀ ਕੀਤੀ ਸੀ।
ਭਾਰਤੀ ਮੁੱਕੇਬਾਜ਼ ਸਿਮਰਨਜੀਤ ਕੌਰ (60 ਕਿੱਲੋ) ਓਲੰਪਿਕ ਖੇਡਾਂ 'ਚ ਡੈਬਿਊ ਦੇ ਨਾਲ ਹੀ ਪ੍ਰੀ-ਕੁਆਰਟਰ ਫਾਇਨਲ 'ਚ ਥਾਈਲੈਂਡ ਦੀ ਸੁਦਾਪੋਰਨ ਸੀਸੋਂਦੀ ਤੋਂ ਹਾਰ ਕੇ ਬਾਹਰ ਹੋ ਗਈ। ਸਿਮਰਨਜੀਤ ਨੂੰ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਸ਼ੁਰੂਆਤ ਸਿਮਰਨਜੀਤ ਨੇ ਚੰਗੀ ਕੀਤੀ ਸੀ। ਪਰ ਦੂਜੇ ਦੌਰ 'ਚ ਉਸ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ।
ਥਾਈ ਮੁੱਕੇਬਾਜ਼ ਦੋ ਵਾਰ ਦੀ ਚੈਂਪੀਅਨਸ਼ਿਪ ਤਗਮਾ ਜੇਤੂ ਹੈ ਤੇ ਉਸ ਨੇ 2018 'ਚ ਏਸ਼ੀਆਈ ਖੇਡਾਂ 'ਚ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ ਜਦਕਿ ਸਿਮਰਨਜੀਤ ਪਹਿਲੀ ਵਾਰ ਓਲੰਪਿਕ 'ਚ ਹਿੱਸਾ ਲੈ ਰਹੀ ਸੀ।
ਸਿਮਰਨਜੀਤ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੱਕਰ ਦੀ ਰਹਿਣ ਵਾਲੀ ਹੈ। ਚੱਕਰ ਸਪੋਰਟਸ ਅਕੈਡਮੀ ਦੇ ਡਾਇਰੈਕਟਰ ਡਾ: ਬਲਵੰਤ ਸਿੰਘ ਸੰਧੂ ਨੇ ਦੱਸਿਆ ਕਿ 2005 ਤੋਂ ਲੈ ਕੇ ਹੁਣ ਤੱਕ ਇਸ ਅਕੈਡਮੀ ਵਿੱਚ ਸੈਂਕੜੇ ਮੁੱਕੇਬਾਜ਼ ਪੈਦਾ ਕੀਤੇ ਗਏ ਸਨ ਤੇ ਉਨ੍ਹਾਂ ਵਿੱਚੋਂ ਪੰਜ ਨੇ ਦੇਸ਼ ਅਤੇ ਦੁਨੀਆ ਵਿੱਚ ਅਕੈਡਮੀ ਦਾ ਨਾਂ ਰੌਸ਼ਨ ਕੀਤਾ ਹੈ। ਇਸੇ ਅਕੈਡਮੀ ਦੇ ਮਨਦੀਪ ਕੌਰ ਨੇ 2015 ਵਿਸ਼ਵ ਚੈਂਪੀਅਨਸ਼ਿਪ ਵਿਚ ਜੂਨੀਅਰ ਵਿੰਗ ਵਿਚ ਸੋਨ ਤਮਗ਼ਾ ਜਿੱਤਿਆ।
ਹਰਪ੍ਰੀਤ ਕੌਰ ਨੇ ਸੱਦਾ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। ਸ਼ਵਿੰਦਰ ਕੌਰ ਨੇ ਵੀ ਸਦਾ ਅੰਤਰਰਾਸ਼ਟਰੀ ਮੁਕਾਬਲੇ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ। ਸੰਦੀਪ ਸਿੰਘ ਇੱਕ ਪੇਸ਼ੇਵਰ ਮੁੱਕੇਬਾਜ਼ ਹੈ ਤੇ ਅੰਤਰਰਾਸ਼ਟਰੀ ਪੱਧਰ ਦੇ ਪੇਸ਼ੇਵਰ ਮੁੱਕੇਬਾਜ਼ੀ ਮੈਚ ਖੇਡਣ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਮੁੱਕੇਬਾਜ਼ ਹਰਪ੍ਰੀਤ ਕੌਰ ਇਸ ਸਮੇਂ ਇੰਡੋ–ਤਿੱਬਤਨ ਬਾਰਡਰ ਫੋਰਸ ਵਿੱਚ ਤਾਇਨਾਤ ਹੈ ਅਤੇ ਸ਼ਵਿੰਦਰ ਕੌਰ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਹੈ। ਵਿਸ਼ਵ ਚੈਂਪੀਅਨ ਮੁੱਕੇਬਾਜ਼ ਮਨਦੀਪ ਕੌਰ ਸੀਨੀਅਰ ਵਿੰਗ ਅੰਤਰਰਾਸ਼ਟਰੀ ਮੈਚਾਂ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ: MS Dhoni New Haircut: ਧੋਨੀ ਨੇ ਮੁੜ ਬਦਲਿਆ ਆਪਣਾ ਲੁੱਕ, 'ਕੈਪਟਨ ਕੂਲ' ਦੇ ਨਵੇਂ ਲੁੱਕ 'ਚ ਤਸਵੀਰਾਂ ਵਾਈਰਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904