(Source: ECI/ABP News)
ਮੀਰਾਬਾਈ ਚਾਨੂੰ ਲਈ Dominos ਨੇ ਕਰ ਦਿੱਤਾ ਵੱਡਾ ਐਲਾਨ, ਮੈਚ ਤੋਂ ਬਾਅਦ ਮੀਰਾਬਾਈ ਚਾਨੂ ਨੇ ਜਤਾਈ ਸੀ ਇੱਛਾ
ਸੋਸ਼ਲ ਮੀਡੀਆ ‘ਤੇ ਵੀ ਲੋਕ ਮੀਰਬਾਈ ਚਾਨੂੰ ਨੂੰ ਵਧਾਈਆਂ ਦੇ ਰਹੇ ਹਨ। ਇਸ ਵੱਡੀ ਜਿੱਤ ਤੋਂ ਬਾਅਦ ਉਨ੍ਹਾਂ ਇਕ ਇੰਟਰਵਿਊ ‘ਚ ਪਿਜ਼ਾ ਖਾਣ ਦੀ ਇੱਛਾ ਜ਼ਾਹਿਰ ਕੀਤੀ ਸੀ।
![ਮੀਰਾਬਾਈ ਚਾਨੂੰ ਲਈ Dominos ਨੇ ਕਰ ਦਿੱਤਾ ਵੱਡਾ ਐਲਾਨ, ਮੈਚ ਤੋਂ ਬਾਅਦ ਮੀਰਾਬਾਈ ਚਾਨੂ ਨੇ ਜਤਾਈ ਸੀ ਇੱਛਾ dominos-to-give-lifetime-free-pizza-to-olympic-medalist-mirabai-chanu-know-reason ਮੀਰਾਬਾਈ ਚਾਨੂੰ ਲਈ Dominos ਨੇ ਕਰ ਦਿੱਤਾ ਵੱਡਾ ਐਲਾਨ, ਮੈਚ ਤੋਂ ਬਾਅਦ ਮੀਰਾਬਾਈ ਚਾਨੂ ਨੇ ਜਤਾਈ ਸੀ ਇੱਛਾ](https://feeds.abplive.com/onecms/images/uploaded-images/2021/07/24/c695f37bd87332a34df1677da7434803_original.jpg?impolicy=abp_cdn&imwidth=1200&height=675)
ਭਾਰਤੀ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ (Mirabai Chanu) ਨੇ ਟੋਕਿਓ ਓਲੰਪਿਕ 2020 ਵੇਟਲਿਫਟਿੰਗ ‘ਚ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਇਸ ਦੇ ਨਾਲ ਹੀ ਵੇਟਲਿਫਟਿੰਗ ‘ਚ ਤਗਮੇ ਦਾ ਭਾਰਤ ਦਾ 21 ਸਾਲ ਦਾ ਇੰਤਜ਼ਾਰ ਖਤਮ ਹੋਇਆ। ਚਾਨੂੰ ਨੇ 49 ਕਿਲੋਗ੍ਰਾਮ ਮਹਿਲਾ ਵੇਟਲਿਫਟਿੰਗ ਕੈਟਾਗਰੀ ‘ਚ ਇਹ ਮੈਡਲ ਆਪਣੇ ਨਾਂਅ ਕੀਤਾ। ਮੀਰਾਭਾਈ ਸਨੈਚ ਤੇ ਕਲੀਨ ਐਂਡ ਜਰਕ ਰਾਊਂਡ ਮਿਲਾ ਕੇ ਕੁੱਲ 202 ਕਿੱਲੋ ਵਜ਼ਨ ਚੁੱਕ ਕੇ ਤਗਮਾ ਜਿੱਤਿਆ।
ਸੋਸ਼ਲ ਮੀਡੀਆ ‘ਤੇ ਵੀ ਲੋਕ ਮੀਰਬਾਈ ਚਾਨੂੰ ਨੂੰ ਵਧਾਈਆਂ ਦੇ ਰਹੇ ਹਨ। ਇਸ ਵੱਡੀ ਜਿੱਤ ਤੋਂ ਬਾਅਦ ਉਨ੍ਹਾਂ ਇਕ ਇੰਟਰਵਿਊ ‘ਚ ਪਿਜ਼ਾ ਖਾਣ ਦੀ ਇੱਛਾ ਜ਼ਾਹਿਰ ਕੀਤੀ ਸੀ। ਡੌਮੀਨੋਜ਼ ਨੇ ਉਨ੍ਹਾਂ ਦੀ ਇੱਛਾ ਦਾ ਮਾਣ ਰੱਖਦਿਆਂ ਜ਼ਿੰਦਗੀ ਭਰ ਉਨ੍ਹਾਂ ਨੂੰ ਮੁਫ਼ਤ ਪਿਜ਼ਾ ਦੇਣ ਦਾ ਐਲਾਨ ਕੀਤਾ।
Just heard @mirabai_chanu on @ndtv with @Vimalsports. She says the first thing she wants to do is eat a pizza 🍕 after all the hard training 😀 #SilverMedal
— Nidhi Razdan (@Nidhi) July 24, 2021
ਡੌਮੀਨੋਜ਼ ਨੇ ਟਵੀਡ ਕਰਦਿਆਂ ਲਿਖਿਆ, ‘ਉਨ੍ਹਾਂ ਨੇ ਕਿਹਾ ਤੇ ਅਸੀਂ ਸੁਣ ਲਿਆ। ਅਸੀਂ ਕਦੇ ਵੀ ਨਹੀਂ ਚਾਹੁੰਦੇ ਕਿ ਮੀਰਾਬਾਈ ਚਾਨੂੰ ਨੂੰ ਪਿਜ਼ਾ ਖਾਣ ਲਈ ਵੇਟ ਕਰਨਾ ਪਵੇ। ਇਸ ਲਈ ਅਸੀਂ ਉਨ੍ਹਾਂ ਨੂੰ ਜ਼ਿੰਦਗੀ ਭਰ ਲਈ ਮੁਫ਼ਤ ਡੌਮੀਨੋਜ਼ ਪਿਜ਼ਾ ਦੇ ਰਹੇ ਹਾਂ।’ ਕੰਪਨੀ ਦੇ ਇਸ ਫੈਸਲੇ ਦੀ ਸ਼ਲਾਘਾ ਹਰ ਪਾਸਿਓਂ ਕੀਤੀ ਜਾ ਰਹੀ ਹੈ। ਸੋਹਲ ਮੀਡੀਆ ‘ਤੇ ਲੋਕ ਡੌਮੀਨੋਜ਼ ਨੂੰ ਇਸ ਗੱਲ ਦਾ ਸ਼ੁਕਰੀਆ ਕਰ ਰਹੇ ਹਨ। ਦੱਸ ਦੇਈਏ ਮੀਰਾਭਾਈ ਤੋਂ ਪਹਿਲਾਂ ਸਾਲ 2000 ‘ਚ ਸਿਡਨੀ ਓਲੰਪਿਕਸ ‘ਚ ਕਰੀਮ ਮੱਲੇਸ਼ਵਰੀ ਨੇ ਵੇਟਲਿਫਟਿੰਗ ‘ਚ ਦੇਸ਼ ਲਈ ਕਾਂਸੇ ਦਾ ਤਗਮਾ ਜਿੱਤਿਆ ਸੀ। ਇਸ ਦੇ 21 ਸਾਲ ਬਾਅਦ ਹੁਣ ਮੀਰਾਬਾਈ ਚਾਨੂੰ ਨੇ ਸਿਲਵਰ ਮੈਡਲ ਦਿਵਾ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।
ਮੀਰਾਬਾਈ ਨੇ ਵੀਡੀਓ ਸ਼ੇਅਰ ਕਰਕੇ ਕੀਤਾ ਫੈਨਜ਼ ਦਾ ਸ਼ੁਕਰੀਆ
ਮੀਰਾਬਾਈ ਚਾਨੂ ਨੇ ਟਵਿਟਰ ‘ਤੇ ਵੀਡੀਓ ਅਪਲੋਡ ਕਰਕੇ ਫੈਨਜ਼ ਦਾ ਸ਼ੁਕਰੀਆ ਅਦਾ ਕੀਤਾ ਹੈ। ਮੀਰਾਬਾਈ ਚਾਨੂੰ ਨੇ ਕਿਹਾ ‘ਸਾਰੇ ਦੇਸਵਾਸੀਆਂ ਦੀ ਵਜ੍ਹਾ ਨਾਲ ਹੀ ਮੈਂ ਓਲੰਪਿਕ ਖੇਡਾਂ ‘ਚ ਏਨੀ ਵੱਡੀ ਕਾਮਯਾਬੀ ਹਾਸਲ ਕਰ ਸਕੀ ਹਾਂ। ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।’
I am thankful to our entire nation for their prayers and goodwishes. pic.twitter.com/z0gH6Pnn6l
— Saikhom Mirabai Chanu (@mirabai_chanu) July 25, 2021
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)