Golden Boy ਨੀਰਜ ਚੋਪੜਾ ਨੂੰ ਫਿਲਮਾਂ 'ਚ ਦੇਖਣਾ ਚਾਹੁੰਦੇ ਲੋਕ
ਸੋਸ਼ਲ ਮੀਡੀਆ 'ਤੇ ਵੀ ਨੀਰਜ ਚੋਪੜਾ ਲਗਾਤਾਰ ਟ੍ਰੈਂਡ ਕਰਦੇ ਦਿਖੇ। ਇਸ ਦੌਰਾਨ ਯੂਜ਼ਰਸ ਨੇ ਨੀਰਜ ਚੋਪੜਾ ਦੀ ਬਾਇਓਪਿਕ ਨੂੰ ਲੈਕੇ ਵੀ ਚਰਚਾ ਛੇੜ ਦਿੱਤੀ।
ਟੋਕੀਓ ਓਲੰਪਿਕ ਚ ਗੋਲਡ ਮੈਡਲ ਹਾਸਲ ਕਰਕੇ ਨਾ ਸਿਰਫ ਨੀਰਜ ਚੋਪੜਾ ਨੇ ਦੇਸ਼ 'ਚ ਗੋਲਡ ਦਾ ਦਹਾਕਿਆਂ ਦਾ ਸੋਕਾ ਖਤਮ ਕੀਤਾ ਹੈ। ਬਲਕਿ ਹੁਣ ਉਹ ਦੇਸ਼ ਦੇ ਨੌਜਵਾਨਾਂ ਦੇ ਨਵੇਂ ਆਈਕਨ ਬਣ ਚੁੱਕੇ ਹਨ। ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਈਵੈਂਟ 'ਚ ਗੋਲਡ ਹਾਸਲ ਕਰਕੇ ਨੀਰਜ ਨੇ ਟੋਕੀਓ ਓਲੰਪਿਕ 'ਚ ਭਾਰਤ ਦੀ ਮੈਡਲ ਟੈਲੀ 'ਚ ਵੀ ਇਜ਼ਾਫਾ ਕੀਤਾ ਹੈ।
ਪੀਐਮ ਮੋਦੀ ਨੇ ਫੋਨ ਕਰਕੇ ਨੀਰਜ ਨੂੰ ਵਧਾਈ ਦਿੱਤੀ ਹੈ ਤੇ ਦੇਸ਼ ਭਰ 'ਚ ਸਿਰਫ ਇਸ ਸਮੇਂ ਨੀਰਜ ਚੋਪੜਾ ਦੇ ਕਮਾਲ ਦੀ ਹੀ ਚਰਚਾ ਹੋ ਰਹੀ ਹੈ। ਉੱਧਰ ਫਿਲਮ ਇੰਡਸਟਰੀ ਤੋਂ ਵੀ ਦੇਸ਼ ਦੇ ਇਸ ਨਵੇਂ ਸਿਤਾਰੇ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।
ਸਿਤਾਰਿਆਂ ਨੇ ਕੀਤੀ ਨੀਰਜ ਦੀ ਤਾਰੀਫ
ਜਿੱਤ ਦੀ ਖੁਸ਼ੀ ਦੇਸ਼ ਭਰ 'ਚ ਦਿਖਾਈ ਦੇ ਰਹੀ ਹੈ। ਉੱਥੇ ਹੀ ਸਿਤਾਰਿਆਂ ਨੇ ਵੀ ਨੀਰਜ ਦੀ ਜੰਮ ਕੇ ਤਾਰੀਫ ਕੀਤੀ ਹੈ। ਪ੍ਰਭਾਸ਼, ਪ੍ਰਿਯੰਕਾ ਚੋਪੜਾ, ਪਰਿਨਿਤੀ ਚੋਪੜਾ, ਕੰਗਣਾ ਰਣੌਤ, ਅਜੇ ਦੇਵਗਨ, ਵਰੁਣ ਧਵਨ, ਸ਼ਰਦ ਕੇਲਕਰ, ਅਨੰਨਿਆ ਪਾਂਡੇ, ਤਮੰਨਾ ਭਾਟਿਆ ਸਮੇਤ ਕਈ ਸੁਪਰਸਟਾਰ ਨੇ ਨੀਰਜ ਚੋਪੜਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਨੌਜਵਾਨ ਐਥਲੀਟ ਦੀਆਂ ਸਾਰੇ ਲਗਾਤਾਰ ਤਾਰੀਫ ਕਰ ਰਹੇ ਹਨ।
ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋਏ ਨੀਰਜ
ਸੋਸ਼ਲ ਮੀਡੀਆ 'ਤੇ ਵੀ ਨੀਰਜ ਚੋਪੜਾ ਲਗਾਤਾਰ ਟ੍ਰੈਂਡ ਕਰਦੇ ਦਿਖੇ। ਇਸ ਦੌਰਾਨ ਯੂਜ਼ਰਸ ਨੇ ਨੀਰਜ ਚੋਪੜਾ ਦੀ ਬਾਇਓਪਿਕ ਨੂੰ ਲੈਕੇ ਵੀ ਚਰਚਾ ਛੇੜ ਦਿੱਤੀ। ਯੂਜ਼ਰਸ ਦੇ ਤਮਾਮ ਸਪੋਰਟਸ 'ਤੇ ਆਧਾਰਤ ਫਿਲਮਾਂ ਦੇ ਪੋਸਟਰ ਤੇ ਕੋਲਾਜ ਸ਼ੇਅਰ ਕਰਕੇ ਇੰਟਰਨੈੱਟ ਤੇ ਤਾਰੀਫਾ ਦਾ ਅੰਬਾਰ ਲਾ ਦਿੱਤਾ।
ਯੂਜ਼ਰਸ ਨੇ ਕੀਤੀ ਬਾਇਓਪਿਕ ਦੀ ਮੰਗ
ਇੱਥੋਂ ਤਕ ਕਿ ਯੂਜ਼ਰਸ ਦਾ ਕਹਿਣਾ ਹੈ ਕਿ ਨੀਰਜ ਚੋਪੜਾ ਏਨੇ ਹੈਂਡਸਮ ਹਨ ਕਿ ਖੁਦ ਆਪਣੀ ਬਾਇਓਪਿਕ 'ਚ ਆਪਣਾ ਕਿਰਦਾਰ ਨਿਭਾਅ ਸਕਣ। ਇਕ ਫੈਨ ਨੇ ਟਵੀਟ ਕਰਕੇ ਲਿਖਿਆ ਕਿ ਉਹ ਏਨੇ ਹੈਂਡਸਮ ਹਨ ਤਾਂ ਅਸੀਂ ਉਨ੍ਹਾਂ ਨੂੰ ਇਕ ਫਿਲਮ 'ਚ ਕਿਉਂ ਨਹੀਂ ਦੇਖ ਸਕਦੇ।
ਅਕਸ਼ੇ ਕਰ ਰਹੇ ਇਹ ਕੰਮ
ਇਸ ਤੋਂ ਇਲਾਵਾ ਇਕ ਯੂਜ਼ਰ ਨੇ ਲਿਖਿਆ ਕਿ ਹੁਣ ਕਈ ਬਾਲੀਵੁੱਡ ਐਕਟਰ ਨੇਜਾ ਸੁੱਟ ਦੀ ਪ੍ਰੈਕਟਿਸ ਕਰਦੇ ਦਿਖਾਈ ਦੇਣਗੇ ਉੱਥੇ ਹੀ ਇਸ ਦਰਮਿਆਨ ਖਬਰ ਹੈ ਕਿ ਅਕਸ਼ੇ ਕੁਮਾਰ ਨੇ ਨੀਰਜ ਚੋਪੜਾ ਦੀ ਬਾਇਓਪਿਕ ਦੇ ਰਾਇਟਸ ਖਰੀਦਣ ਦੀ ਸ਼ੁਰੂਆਤ ਕਰ ਦਿੱਤੀ ਹੈ।