India Wins Gold: ਗੋਲਡ ਜਿੱਤਣ 'ਤੇ ਹਰਿਆਣਾ ਸਰਕਾਰ ਦੇ ਨੀਰਜ ਚੋਪੜਾ ਲਈ ਵੱਡੇ ਐਲਾਨ, ਇਨਾਮਾਂ ਦੀ ਬੋਛਾੜ
ਹਰਿਆਣਾ ਸਰਕਾਰ ਵੱਲੋਂ ਨੀਰਜ ਚੋਪੜਾ ਨੂੰ 6 ਕਰੋੜ ਰੁਪਏ ਦਿੱਤੇ ਜਾਣਗੇ। ਕੰਸੋਲੇਸ਼ਨ ਰੇਟ 'ਤੇ ਪਲਾਟ ਦਿੱਤਾ ਜਾਵੇਗਾ।
ਹਰਿਆਣਾ ਦੇ ਨੀਰਜ ਚੋਪੜਾ ਨੂੰ ਟੋਕਿਓ ਓਲੰਪਿਕ 'ਚ ਗੋਲਡ ਮੈਡਲ ਜਿੱਤਣ 'ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਧਾਈ ਦਿੱਤੀ। ਖੱਟਰ ਨੇ ਕਿਹਾ ਦੇਸ਼ ਤੇ ਹਰਿਆਣਾ ਲਈ ਇਹ ਵੱਡੀ ਪ੍ਰਾਪਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਨੀਰਜ ਚੋਪੜਾ ਨੂੰ ਕਲਾਸ-1 ਦੀ ਨੌਕਰੀ ਦਿੱਤੀ ਜਾਵੇਗੀ।
ਹਰਿਆਣਾ ਸਰਕਾਰ ਵੱਲੋਂ ਨੀਰਜ ਚੋਪੜਾ ਨੂੰ 6 ਕਰੋੜ ਰੁਪਏ ਦਿੱਤੇ ਜਾਣਗੇ। ਕੰਸੋਲੇਸ਼ਨ ਰੇਟ 'ਤੇ ਪਲਾਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਚਕੂਲਾ 'ਚ ਵੱਖਰੇ ਤੌਰ 'ਤੇ ਐਥਲੈਟਿਕ ਸੈਂਟਰ ਬਣਾਇਆ ਜਾਵੇਗਾ।
ਨੀਰਜ ਚੋਪੜਾ ਨੂੰ ਉਸ ਸੈਂਟਰ ਦਾ ਹੈੱਡ ਬਣਾਇਆ ਜਾਵੇਗਾ। ਨੀਰਜ ਚੋਪੜਾ ਪੰਚਕੂਲਾ 'ਚ ਹੀ ਪ੍ਰੈਕਟਿਸ ਕਰਦੇ ਰਹੇ ਹਨ। ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਸਾਰੀਆਂ ਖੇਡਾਂ ਨੂੰ ਹੋਰ ਬੜਾਵਾ ਦਿੱਤਾ ਜਾਵੇਗਾ।
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਨੀਰਜ ਚੋਪੜਾ ਦੇ ਪਰਿਵਾਰ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਸੋਨੇ ਦਾ ਤਗਮਾ ਜਿੱਤਣ ਦੇ ਨਾਲ-ਲ ਨੀਰਜ ਚੋਪੜਾ ਨੇ 135 ਕਰੋੜ ਭਾਰਤੀਆਂ ਦਾ ਦਿਲ ਜਿੱਤਿਆ ਹੈ। ਨੀਰਜ ਚੋਪੜਾ ਨੇ ਨੇਜਾ ਸੁੱਟ (ਜੈਵਲਿਨ ਥ੍ਰੋ) ਮੁਕਾਬਲੇ ਵਿਚ ਸੋਨੇ ਦਾ ਤਗਮਾ ਜਿੱਤਆ ਹੈ।